Share on Facebook

Main News Page

ਸ਼ਹੀਦੀ ਯਾਦਗਾਰ ਮਾਮਲਾ - ਮੱਕੜ “ਚੰਦੂ ਬਾਹਮਣ” ਵਾਂਗੂ ਮੁੱਕਰ ਗਿਆ

ਅੰਮ੍ਰਿਤਸਰ 10 ਮਈ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਚੰਦੋਆ ਸਕੈਂਡਲ ਦੀ ਜਾਂਚ ਲੱਗਭਗ ਮੁਕੰਮਲ ਹੋ ਚੁੱਕੀ ਹੈ ਤੇ ਜਲਦੀ ਹੀ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਕਾਰਜਕਰਨੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੱਕੜ ਨੇ ਕਿਹਾ ਕਿ ਚੰਦੋਆ ਕਾਂਡ ਉਹਨਾਂ ਦੇ ਨੋਟਿਸ ਵਿੱਚ ਹੈ ਅਤੇ ਇਸ ਦੀ ਜਾਂਚ ਫਲਾਇੰਗ ਵਿਭਾਗ ਕੋਲੋ ਕਰਵਾਈ ਗਈ ਹੈ ਅਤੇ ਜਲਦੀ ਹੀ ਰੀਪੋਰਟ ਆਉਣ ਉਪਰੰਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਅੱਜ ਤੱਕ ਕਿਸੇ ਵੀ ਅਜਿਹੇ ਵਿਅਕਤੀ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਿਸ ਨੇ ਕੋਈ ਵੀ ਗੜਬੜ ਕੀਤੀ ਹੋਵੇ।

ਸ਼ਹੀਦੀ ਯਾਦਗਾਰ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਮਾਮਲਾ ਇਸ ਵੇਲੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਧਿਆਨ ਵਿੱਚ ਹੈ ਅਤੇ 15 ਮਈ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿੱਚ ਮਾਮਲਾ ਵਿਚਾਰਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜ ਜਥੇਦਾਰਾਂ ਦਾ ਫੈਸਲਾ ਸਭ ਨੂੰ ਪ੍ਰਵਾਨ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜਲਦੀ ਹੀ ਸਭ ਕੁਝ ਠੀਕ ਠਾਕ ਹੋ ਜਾਵੇਗਾ। ਗੁਰੂਦੁਆਰਾ ਥੜਾ ਸਾਹਿਬ ਦੀ ਸੇਵਾ ਦਮਦਮੀ ਟਕਸਾਲ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਤੋਂ ਵਾਪਸ ਲੈਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਬਾਬਾ ਧੁੰਮਾਂ ਹਾਲ ਦੀ ਘੜੀ ਸੇਵਾ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਦੇ ਬਨਣ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੋਈ ਖਤਰਾ ਨਹੀਂ ਹੈ ਅਤੇ ਸ਼ਹੀਦੀ ਯਾਦਗਾਰ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਉਸਾਰੀ ਗਈ ਹੈ।

ਧਰਮ ਪ੍ਰਚਾਰ ਲਹਿਰ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਵੱਲੋਂ ਕੁਝ ਗੈਰ ਬੀਬੀਆ ਨਾਲ ਵਿਸ਼ੇਸ਼ ਮੁਲਾਕਾਤਾਂ ਕਰਨ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਦੇ ਦਫਤਰ ਵਿੱਚ ਵਿਸ਼ੇਸ਼ ਬੈਂਡ ਲਗਾਉਣ ਤੋਂ ਇਲਾਵਾ ਇਸ ਲਹਿਰ ਵਿੱਚ ਹੋਰ ਬੀਬੀਆ ਭਰਤੀ ਕੀਤੇ ਜਾਣ ਬਾਰੇ ਪੁੱਛੇ ਗਏ ਇੱਕ ਸਵਾਲ ‘ਤੇ ਸ੍ਰੀ ਮੱਕੜ ਨੇ ਹੈਰਾਨਗੀ ਪ੍ਰਗਟ ਕਰਦਿਆ ਕਿਹਾ ਕਿ ਇਸ ਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਨੇ ਤੁਰੰਤ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰੀ ਸਤਬੀਰ ਸਿੰਘ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਤਾਂ ਕਿ ਕੋਈ ਹੋਰ ਸਿਰਦਰਦੀ ਖੜ•ੀ ਹੋਣ ਤੋ ਪਹਿਲਾਂ ਹੀ ਇਸ ਮਾਮਲੇ ਨੂੰ ਸਮੇਟ ਲਿਆ ਜਾਵੇ। ਚਰਚਾ ਹੈ ਕਿ ਧਰਮ ਪ੍ਰਚਾਰ ਲਹਿਰ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਲਹਿਰ ਦੇ ਦਫਤਰ ਨੂੰ ਅੱਜ ਕਲ• ਐਯਾਸ਼ੀ ਦਾ ਅੱਡਾ ਬਣਾਇਆ ਹੋਇਆ ਹੈ ਅਤੇ ਬੀਬੀਆ ਦਾ ਉਸ ਕੋਲ ਆਉਣਾ ਜਾਣਾ ਅਕਸਰ ਬਣਿਆ ਰਹਿੰਦਾ ਹੈ ਜਦੋਂ ਵੀ ਕੋਈ ਇਹਨਾਂ ਬੀਬੀਆ ਨੂੰ ਆਉਣ ਦਾ ਕਾਰਨ ਪੁੱਛਦਾ ਹੈ ਤਾਂ ਅੱਗੋ ਇਹ ਹੀ ਜਵਾਬ ਮਿਲਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆ ਮਲਾਜ਼ਮ ਹਨ ਅਤੇ ਉਹਨਾਂ ਦੀ ਡਿਊਟੀ ਇਥੇ ਲੱਗੀ ਹੋਈ ਹੈ। ਸੱਚਾਈ ਕੀ ਹੈ ਪੜਤਾਲ ਤੋ ਬਾਅਦ ਹੀ ਪਤਾ ਲੱਗੇਗਾ।

ਇਸੇ ਤਰ੍ਹਾਂ ਜਦੋਂ ਸ੍ਰੀ ਮੱਕੜ ਨੂੰ ਜਦੋਂ ਪੁੱਛਿਆ ਗਿਆ ਕਿ ਸ਼ਹੀਦੀ ਯਾਦਗਾਰ ਵਿੱਚ ਲੱਗੀ ਭਿੰਡਰਾਂਵਾਲਿਆ ਦੀ ਤਸਵੀਰ ਤ੍ਯਾਂ ਲਾਹ ਦਿੱਤੀ ਗਈ ਹੈ ਪਰ ਇਤਿਹਾਸ ਲਿਖੇ ਬੋਰਡ ਨੂੰ 27 ਅਪ੍ਰੈਲ ਦੀ ਰਾਤ ਨੂੰ ਸ੍ਰੋਮਣੀ ਕਮੇਟੀ ਵੱਲੋਂ ਪੁੱਟਣ ਦੀ ਕੋਸ਼ਿਸ ਕੀਤੀ ਗਈ ਸੀ ਉਸ ਬਾਰੇ ਸ਼੍ਰੋਮਣੀ ਕਮੇਟੀ ਦਾ ਅਗਲਾ ਪ੍ਰੋਗਰਾਮ ਕੀ ਹੈ ? ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਤਾਂ ਮੰਗ ਕੀਤੀ ਹੈ ਕਿ ਬੋਰਡ ਪੁੱਟਣ ਲਈ ਪੁੱਜੇ ਸ਼੍ਰੋਮਣੀ ਕਮੇਟੀ ਅਧਿਕਾਰੀਆ ਤੇ ਮੁਲਾਜਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਉਹਨਾਂ ਨੇ ਪੂਰੀ ਤਰ੍ਹਾਂ ‘‘ਚੰਦੂ ਬ੍ਰਾਹਮਣ’’ ਵਾਂਗ ਮੁੱਕਰਦਿਆ ਕਿਹਾ ਕਿ ਉਹਨਾਂ ਦਾ ਕੋਈ ਵੀ ਮੁਲਾਜਮ ਬੋਰਡ ਨੂੰ ਲਾਹੁਣ ਵਾਸਤੇ ਨਹੀਂ ਗਿਆ ਅਤੇ ਨਾ ਹੀ ਕੋਈ ਤੱਤਕਾਰ ਹੋਣ ਦੀ ਕੋਈ ਘਟਨਾ ਵਾਪਰੀ ਹੈ, ਸ਼ਾਇਦ ਸਿੱਖਾਂ ਦੀ ਸਰਵ ਉ¤ਚ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਆਹੁਦੇ ਤੇ ਬੈਠ ਕੇ ਸ੍ਰੀ ਮੱਕੜ ਵੱਲੋਂ ਬੋਲਿਆ ਗਿਆ ਉਹਨਾਂ ਦੀ ਜਿੰਦਗੀ ਦਾ ਇਹ ਸਭ ਤੋ ਵੱਡਾ ਝੂਠ ਹੋਵੇਗਾ।

ਇਸ ਤੋਂ ਪਹਿਲਾ ਕਾਰਜਕਰਨੀ ਦੀ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਵਿਰੋਧੀ ਧਿਰ ਦੇ ਮੈਂਬਰ ਸ੍ਰ.ਮੰਗਲ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਕੋਈ ਵੀ ਖਾਸ ਮੁੱਦਾ ਨਹੀਂ ਉ¤ਠਿਆ ਸਗੋ ਰੂਟੀਨ ਦਾ ਕੰਮ ਕਾਰ ਹੀ ਨਿਪਟਾਇਆ ਗਿਆ ਹੈ। ਉਹਨਾਂ ਕਿਹਾ ਕਿ ਧਰਮ ਪ੍ਰਚਾਰ ਬਾਰੇ ਕੋਈ ਵੀ ਨਵੀ ਲਹਿਰ ਸ਼ੂਰੂ ਕਰਨ ਬਾਰੇ ਕੋਈ ਵੀ ਚਰਚਾ ਨਹੀਂ ਹੋਈ। ਇਸੇ ਤਰ੍ਹਾਂ ਬਾਬਾ ਹਰਨਾਮ ਸਿੰਘ ਧੁੰਮਾਂ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਚੱਲਦੇ ਟੱਕਰਾ ਬਾਰੇ ਵੀ ਕੋਈ ਚਰਚਾ ਨਹੀਂ ਹੋਈ ਜਦ ਕਿ ਇਸ ਤੋ ਪਹਿਲਾਂ ਕਨਸੋਆ ਆ ਰਹੀਆ ਸਨ ਕਿ ਬਾਬਾ ਧੁੰਮਾਂ ਕੋਲੋ ਅੱਜ ਦੀ ਮੀਟਿੰਗ ਵਿੱਚ ਥੜਾ ਸਾਹਿਬ ਦੀ ਸੇਵਾ ਵਾਪਸ ਲੈ ਲਈ ਜਾਵੇਗੀ ਪਰ ਐਨ ਮੌਕੇ ਤੇ ਆ ਕੇ ਇਸ ਬਾਰੇ ਕੋਈ ਵੀ ਚਰਚਾ ਨਹੀਂ ਕੀਤੀ ਗਈ ਸਗੋਂ ਪ੍ਰਧਾਨ ਸ੍ਰੀ ਮੱਕੜ ਨੇ ਇੰਨਾ ਕਹਿ ਕੇ ਹੀ ਸਭ ਕੁਝ ਠੰਡੇ ਬਸਤੇ ਵਿੱਚ ਪਾ ਦਿੱਤਾ ਕਿ ਮਾਮਲਾ ਸ੍ਰੀ ਅਕਾਲ ਤਖਤ ਤੇ ਵਿਚਾਰ ਅਧੀਨ ਹੈ ਅਤੇ ਸ੍ਰੀ ਅਕਾਲ ਤਖਤ ਦਾ ਹੁਕਮ ਸਭ ਨੂੰ ਮੰਨਣਾ ਹੀ ਪਵੇਗਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top