Share on Facebook

Main News Page

ਜਰਮਨੀ ਵਿਖੇ ਸ. ਪ੍ਰਭਦੀਪ ਸਿੰਘ ਟਾਈਗਰ ਜੱਥਾ ਯੂ.ਕੇ. ਨੇ ਸੰਗਤਾਂ ਨੂੰ ਜਾਗਰੂਕ ਕੀਤਾ

ਐਤਵਾਰ ੦੫/੦੫/੨੦੧੩ ਨੂੰ ਸਿੰਘ ਸਭਾ ਜਰਮਨੀ ਵੱਲੋਂ ਗੁਰਦੁਆਰਾ ਸਿੱਖ ਸੈਂਟਰ ਵਿੱਚ ਇੱਕ ਵਿਸੇਸ਼ ਸੈਮੀਨਾਰ ਉਲੀਕਿਆ ਗਿਆ, ਜਿਸ ਵਿੱਚ ਟਾਈਗਰ ਜਥਾ ਯੂਕੇ ਦੇ ਮੁੱਖੀ ਵੀਰ ਪ੍ਰਭਦੀਪ ਸਿੰਘ ਜੀ ਹੁਰਾਂ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਨਵੀਂ ਬਣੀ ਜਥੇਬੰਦੀ ਸਿੰਘ ਸਭਾ ਜਰਮਨੀ ਨੂੰ ਮੁੱਖ ਰੱਖ ਕੇ ਸਿੰਘ ਸਭਾ ਲਹਿਰ ਉੱਤੇ ਚਾਨਣਾ ਪਾਇਆ। ਸੈਮੀਨਾਰ ਤੋਂ ਬਾਅਦ ਸਵਾਲ ਜੁਵਾਬ ਦਾ ਸੈਸ਼ਨ ਤਕਰੀਬਨ ਇੱਕ ਘੰਟੇ ਲਈ ਚੱਲਿਆ।

ਅਖੀਰ 'ਤੇ ਵੀਰ ਪ੍ਰਭਦੀਪ ਸਿੰਘ ਹੁਰਾਂ ਨੇ ਜਥੇਦਾਰਾਂ ਸੰਬੰਧੀ ਸਵਾਲਾਂ ਦੇ ਰੂਪ ਵਿਚ ਜਿਹੜੀ ਇੱਕ ਲਹਿਰ ਟਾਈਗਰ ਜਥਾ, ਖਾਲਸਾ ਨਿਊਜ਼ ਅਤੇ ਸਿੰਘ ਸਭਾ ਯੂ.ਐਸ.ਏ ਵੱਲੋਂ ਚਲਾਈ ਗਈ ਹੈ, ਉਸ ਉੱਤੇ ਸੰਗਤਾਂ ਨੂੰ ਸ੍ਲਾਇਡ ਸ਼ੋਅ ਰਾਹੀਂ ਚਾਨਣਾ ਪਾਇਆ ਅਤੇ ਸੰਗਤਾਂ ਨੇ ਜੈਕਾਰੇ ਰਾਹੀਂ ਪ੍ਰਣ ਕੀਤਾ ਕਿ ਇਹ ਅਖੌਤੀ ਜਥੇਦਾਰ ਜਦੋਂ ਭੀ ਜਰਮਨ ਦੀ ਧਰਤੀ 'ਤੇ ਆਉਣਗੇ, ਪਹਿਲਾਂ ਇਨ੍ਹਾਂ ਨੂੰ ਇਹ ਸਵਾਲ ਪੁਛੇ ਜਾਣਗੇ।

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top