Share on Facebook

Main News Page

ਮਾਮਲਾ ਪੁੱਪੂ ਗੁਰਬਚਨ ਸਿੰਘ ਦੀ ਨਹੁੰ ਵਲੋਂ ਅਕਾਲੀ ਦਲ ਬਾਦਲ ਦੀ ਟਿਕਟ ਤੇ ਚੋਣ ਲੜਨ ਦਾ

ਅੰਮ੍ਰਿਤਸਰ: (7 ਮਈ:ਨਰਿੰਦਰ ਪਾਲ ਸਿੰਘ): ਗੁਰਬਚਨ ਸਿੰਘ ਦੀ ਵੱਡੀ ਨੂੰਹ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿਲ੍ਹਾ ਪ੍ਰੀਸ਼ਦ ਦੀ ਚੋਣ ਲੜੇ ਜਾਣ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਤ ਪ੍ਰਧਾਨ ਸ੍ਰ. ਬਲਦੇਵ ਸਿੰਘ ਸਿਰਸਾ ਨੇ ਮੰਗ ਕੀਤੀ ਹੈ ਕਿ ਗੁਰਬਚਨ ਸਿੰਘ ਨੂੰ ਤੁਰੰਤ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਤਾਂ ਜੋ ਸਿੱਖਾਂ ਦੇ ਇਸ ਮਹਾਨ ਤਖਤ ਦੀ ਮਾਣ ਮਰਿਆਦਾ ਕਾਇਮ ਰਹਿ ਸਕੇ।

ਰਾਜਸਥਾਨ ਕੋਟਾ ਤੋਂ ਟੈਲੀਫੂਨ 'ਤੇ ਗਲ ਕਰਦਿਆਂ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੁਚੀ ਸਿੱਖ ਕੌਮ ਲਈ ਸਰਵਉਚ, ਅਤਿ ਸਤਿਕਾਰਤ ਤੇ ਮਹਾਨ ਅਸਥਾਨ ਹੈ, ਜਿਸ ਅੱਗੇ ਸਮੁਚੀ ਕੌਮ ਦੇ ਹਰ ਸਿੱਖ ਦਾ ਸਿਰ ਸ਼ਰਧਾ ਤੇ ਸਤਿਕਾਰ ਸਹਿਤ ਝੁਕਦਾ ਹੈ। ਉਨ੍ਹਾ ਕਿਹਾ ਕਿ ਇਸ ਮਹਾਨਤਾ ਤੇ ਸਤਿਕਾਰ ਕਾਰਣ ਹੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਹਰ ਆਦੇਸ਼, ਸੰਦੇਸ਼ ਤੇ ਹੁਕਮਨਾਮੇ ਨੁੰ ਸਿੱਖ ਜਗਤ ਸਿਰ ਮੱਥੇ ਪ੍ਰਵਾਨ ਕਰਦਾ ਹੈ।

ਸ੍ਰ. ਸਿਰਸਾ ਨੇ ਕਿਹਾ ਕਿ ਪਿੱਛਲੇ ਕਾਫੀ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਜਾਰੀ ਆਦੇਸ਼ ਪੂਰੀ ਤਰ੍ਹਾਂ ਇਕ ਤਰਫਾ, ਤੇ ਸੂਬੇ ਦੀ ਸੱਤਾ ਤੇ ਕਾਬਜ ਇਕ ਪ੍ਰੀਵਾਰ ਤੇ ਪਾਰਟੀ ਦੇ ਹਿੱਤ ਵਿਚ ਹੀ ਜਾਰੀ ਹੁੰਦੇ ਰਹੇ ਹਨ । ਉਨ੍ਹਾਂ ਅੱਗੇ ਕਿਹਾ ਕਿ ਬਾਦਲ ਦੇ ਸਿਆਸੀ ਵਿਰੋਧੀਆਂ ਨੂੰ ਤਾਂ ਗਿਆਨੀ ਗੁਰਬਚਨ ਸਿੰਘ ਥਾਣੇਦਾਰਾਂ ਵਾਂਗ ਆਦੇਸ਼ ਸੁਣਾਉਂਦੇ ਰਹੇ ਹਨ, ਲੇਕਿਨ ਕਿਸੇ ਵੀ ਸਿਧਾਂਤਕ ਤੇ ਬਾਦਲ ਦੇ ਖਿਲਾਫ ਜਾਣ ਵਾਲੇ ਮਾਮਲੇ ਵਿਚ ਚੁਪ ਵੱਟੀ ਰੱਖਦੇ ਰਹੇ ਹਨ।

ਸ੍ਰ. ਸਿਰਸਾ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਅਪਣਾਏ ਇਕ ਪਾਸੜ ਰਵਈਏ ਦਾ ਕਾਰਣ ਤਾਂ ਹੁਣ ਸਪਸ਼ਟ ਹੋਇਆ ਹੈ ਕਿ ਨੂੰਹ ਲਖਵੀਰ ਕੌਰ ਪਤਨੀ ਮਨਜਿੰਦਰ ਸਿੰਘ ਪਿੰਡ ਹਰੀਕੇ ਕਲਾਂ (ਮੁਕਤਸਰ) ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਬਾਦਲ ਦਲ ਦੀ ਟਿਕਟ ਤੇ ਉਮੀਦਵਾਰ ਹੈ, ਪਹਿਲਾਂ ਪਿੰਡ ਦੀ ਸਰਪੰਚ ਰਹੀ ਹੈ, ਪੁਤਰ ਮਨਜਿੰਦਰ ਸਿੰਘ ਵੀ ਪਹਿਲਾਂ ਸਰਪੰਚ ਰਿਹਾ ਹੈ ਤੇ ਹੁਣ ਬਾਦਲ ਦਲ ਦਾ ਮੁਕਤਸਰ ਦੀ ਦਿਹਾਤੀ ਇਕਾਈ ਦਾ ਸਰਕਲ ਪ੍ਰਧਾਨ ਹੈ। ਸ੍ਰ. ਸਿਰਸਾ ਨੇ ਮੰਗ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦਾ ਖਿਆਲ ਤੇ ਸਤਿਕਾਰ ਰੱਖਦਿਆਂ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਅਸਤੀਫਾ ਦੇਕੇ ਬਾਦਲ ਦੀ ਪਾਰਟੀ ਵਿਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top