Share on Facebook

Main News Page

ਆਖਿਰ ਸਰਕਾਰ ਕਿਹੜੇ ਕਾਰਨਾਂ ਕਰਕੇ ਸਰਬਜੀਤ ਮੁੱਦੇ ਨੂੰ ਉਭਾਰ ਰਹੀ ਹੈ ?
-: ਕੁਲਵੰਤ ਸਿੰਘ

• ‘ਸ਼ਹੀਦ’ ਸਰਬਜੀਤ ਦੀ ਸੱਚਾਈ ਕੀ ਹੈ?
• ਸਰਬਜੀਤ ਦੀ ਭੈਣ ਨਿਰੰਕਾਰੀ ਦੀ ਚੇਲੀ ਦਲਬੀਰੋ ਦੀ ਸਚਾਈ ਕੀ ਹੈ ?

ਸਿੱਖ ਬਹੁਤ ਹੀ ਭਾਵੁਕ ਅਤੇ ਦਿਮਾਗ ਦੀ ਥਾਂ ਦਿਲ ਤੋਂ ਕੰਮ ਲੈਣ ਵਾਲੀ ਕੌਮ ਹੈ, ਇਹੀ ਕਾਰਨ ਹੈ ਕਿ ਸਾਡੇ ਵਿਚ ਅਫਵਾਹਾਂ ਨੂੰ ਬਹੁਤ ਹੀ ਅਸਾਨੀ ਨਾਲ ਫੈਲਾਇਆ ਜਾ ਸਕਦਾ ਹੈ। ਇਹਨਾ ਅਫਵਾਹਾਂ ਨਾਲ ਸੱਚ ਦਾ ਝੂਠ ਅਤੇ ਝੂਠ ਦਾ ਸੱਚ ਬਣਾਇਆ ਜਾਂਦਾ ਹੈ । ਜਿਹਨਾਂ ਮੁੱਦਿਆਂ ਵਿਚ ਸਰਕਾਰਾਂ ਦੇ ਹਿੱਤ ਹੁੰਦੇ ਹਨ, ਉਹਨਾਂ ਸਬੰਧੀ ਤਾਂ ਮੀਡੀਏ ਵਿਚ ਹਨੇਰੀ ਲਿਆ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਪਹਿਲਾਂ ਕਿ ਵਿਅਕਤੀ ਸੰਭਲ ਸਕੇ ਬੜੀ ਦੇਰ ਹੋ ਗਈ ਹੁੰਦੀ ਹੈ । ਹੁਣ ਜਦੋਂ ਕਿ ਸਿੱਖਾਂ ਦੇ ਕਾਤਲ ਸਜਣ ਕੁਮਾਰ ਨੂੰ ਭਾਰਤ ਦੇ ਸਿੱਖ ਵਿਰੋਧੀ ਇਨਸਾਫ ਦੇ ਤਰਾਜ਼ੂ ਨੇ ਕਲੀਨ ਚਿੱਟ ਦੇ ਦਿਤੀ ਹੈ, ਤਾਂ ਇਸ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇੱਕ ਦਮ ਹੀ ਪਾਕਿਸਤਾਨ ਦੀ ਜਿਹਲ ਵਿਚ ਮਰਨ ਵਾਲੇ ਸਰਬਜੀਤ ਉਰਫ ਮਨਜੀਤ ਦੇ ਮੁੱਦੇ ਨੂੰ ਏਨੇ ਜ਼ੋਰ ਨਾਲ ਫੈਲਾਇਆ ਗਿਆ ਹੈ, ਜਿਵੇਂ ਕਿ ਉਹ ਸਿੱਖਾਂ ਦਾ ਹੀ ਨਹੀਂ ਸਗੋਂ ਸਮੁੱਚੇ ਭਾਰਤ ਦਾ ਹੀਰੋ ਹੋਵੇ ਅਤੇ ਤਟਫੱਟ ਉਸ ਨੂੰ ‘ਸ਼ਹੀਦ’ ਦਾ ਰੁਤਬਾ ਵੀ ਪ੍ਰਦਾਨ ਕਰ ਦਿੱਤਾ ਗਿਆ ਹੈ ।

ਜਿਸ ਵਿਅਕਤੀ ਬਾਰੇ ਇਹ ਸਫਾਈ ਦਿੱਤੀ ਜਾਂਦੀ ਰਹੀ ਹੋਵੇ, ਕਿ ਉਹ ਸ਼ਰਾਬ ਦੇ ਨਸ਼ੇ ਵਿਚ ਪਾਕਿਸਤਾਨ ਚਲੇ ਗਿਆ ਸੀ ਉਹ ਵਿਅਕਤੀ ਕਿਸੇ ਕੌਮ ਦਾ ਸ਼ਹੀਦ ਕਿਵੇਂ ਹੋ ਸਕਦਾ ਹੈ ? ਇਹ ਹੀ ਨਹੀਂ ਇਹ ਵਿਅਕਤੀ ਅਤੇ ਇਸ ਦਾ ਪਰਿਵਾਰ ਖਾਸ ਕਰਕੇ ਇਸ ਦੀ ਭੈਣ ਦੇ ਸਬੰਧ ਬਦਨਾਮ ਨਿਹੰਗ ਪੂਹਲੇ ਨਾਲ ਰਹੇ ਹਨ ਅਤੇ ਇਹ ਪਰਿਵਾਰ ਨਿਰੰਕਾਰੀ ਦਾ ਚੇਲਾ ਵੀ ਹੈ । ਸੁਮੇਧ ਸੈਣੀ ਦੀ ਪੁਸ਼ਤ ਪਨਾਹੀ ਵਿਚ ਪੂਹਲੇ ਦੇ ਜਿਹਨਾਂ ਪੁਰਜਿਆਂ ਨੇ ਚੰਮ ਦੀਆਂ ਚਲਾਈਆਂ ਸਨ ਉਹਨਾਂ ਵਿਚ ਹੀ ਇਸ ਪਰਿਵਾਰ ਦਾ ਨਾਮ ਸ਼ੁਮਾਰ ਹੈ ।

ਇਸ ਤੋਂ ਪਹਿਲਾਂ ਕਿ ਸਿੱਖ ਇਸ ਮੁੱਦੇ ਤੇ ਬੇਲੋੜੇ ਤੋਰ ਤੇ ਭਾਵੁਕ ਹੁੰਦੇ ਚਲੇ ਜਾਣ ਇਸ ਪਰਿਵਾਰ ਦੀ ਜਾਣਕਾਰੀ ਜ਼ਰੂਰੀ ਹੈ ਕਿ ਅਸਲ ਵਿਚ ਇਹ ਲੋਕ ਹਨ ਕੌਣ ?

ਸਰਬਜੀਤ ਉਰਫ ਮਨਜੀਤ ਦੀ ਭੈਣ ਦਲਬੀਰੋ ਨੇ ਸਰਬਜੀਤ ਦੇ ਮੁੱਦੇ ਤੇ ਇਕੱਠੇ ਕੀਤੇ ਜਾ ਰਹੇ ਪੈਸੇ ਦੇ ਸਬੰਧ ਵਿਚ ਵੰਡ ਵੰਡਾਈ ਦੀ ਖਿਚੋਤਾਣ ਵਿਚ ਪਹਿਲਾਂ ਆਪਣੀ ਹੀ ਭਰਜਾਈ ਤੇ ਵੇਸਵਾਗਮਨੀ ਦੇ ਦੋਸ਼ ਲਾਏ ਅਤੇ ਫਿਰ ਇਹਨਾ ਵਿਚ ਇਸ ਮੁੱਦੇ ਤੇ ਸਮਝੌਤਾ ਹੋ ਗਿਆ । ਦਲਬੀਰ ਕੌਰ ਦੇ ਨਿਹੰਗ ਪੂਹਲੇ ਨਾਲ ਵੀ ਬਹੁਤ ‘ਨੇੜਲੇ’ ਸਬੰਧਾਂ ਦੀ ਚਰਚਾ ਰਹੀ ਹੈ ਅਤੇ ਸੰਭਵ ਹੈ ਕਿ ਸਰਬਜੀਤ ਉਰਫ ਮਨਜੀਤ ਸਿੰਘ ਨੂੰ ਵੀ ਸਿੱਖ ਖਾੜਕੂਆਂ ਵਿਚ ਘੁਸਪੈਠ ਕਰਨ ਲਈ ਪੂਹਲੇ ਦੀ ਸਿਫਾਰਸ਼ ਤੇ ਸਰਬਜੀਤ ਕੌਰ ਨੇ ਹੀ ਭਰਤੀ ਕਰਵਾਇਆ ਹੋਵੇ । ਇਸ ਵਿਅਕਤੀ ਨੂੰ ੧੯੯੦ ਵਿਚ ਪਾਕਿਸਤਾਨ ਭੇਜਿਆ ਗਿਆ ਸੀ ਅਤੇ ਇਸ ਤੇ ਚਾਰ ਬੰਬ ਧਮਾਕੇ ਕਰਕੇ ੨੭ ਵਿਅਕਤੀਆਂ ਦੇ ਚੀਥੜੇ ਉਡਾਉਣ ਦੇ ਵੀ ਦੋਸ਼ ਹਨ ।

ਹੁਣ ਤਕ ਪਾਕਿਸਤਾਨ ਦੀਆਂ ਜਿਹਲਾਂ ਵਿਚ ਸੈਂਕੜੇ ਕੈਦੀ ਗੁਮਨਾਮੀ ਦੀ ਮੌਤ ਮਰ ਚੁੱਕੇ ਹਨ ਅਤੇ ਅੱਜ ਕਿੰਨੇ ਭਾਰਤੀ ਉਧਰ ਨਰਕ ਝੋਕ ਰਹੇ ਹਨ ਕਿਸੇ ਨੂੰ ਕੁਝ ਪਤਾ ਨਹੀਂ ਫਿਰ ਸੋਚੋ ਕਿ ਇਸ ਵਿਅਕਤੀ ਨੂੰ ਸਰਕਾਰ ਏਨੀ ਪਬਲਿਸਿਟੀ ਕਿਓਂ ਦੇ ਰਹੀ ਹੀ ? ਇੱਕ ਕਰੋੜ ਰੁਪਿਆ ਇਹਨਾਂ ਸਰਕਾਰਾਂ ਨੇ ਪਹਿਲਾਂ ਕਿਹੜੇ ਸ਼ਹੀਦ ਨੂੰ ਦਿੱਤੇ ਹਨ? ਭਾਰਤੀ ਮੀਡੀਆ ਜਿਸ ਨੇ ਪ੍ਰੋ: ਭੁੱਲਰ ਦੀ ਫਾਂਸੀ ਦੇ ਮੁੱਦੇ ਤੇ ਅੰਨ੍ਹੇ ਅਤੇ ਗੁੰਗੇ ਹੋਣ ਦਾ ਸਬੂਤ ਦਿੱਤਾ ਉਹੀ ਮੀਡੀਆ ਅੱਜ ਇਸ ਰਾਅ ਦੇ ਏਜੰਟ ਦੇ ਮੁੱਦੇ ਤੇ ਆਪਣੇ ਜਲੌ ਵਿਚ ਕਿਵੇਂ ਆ ਗਿਆ ? ਚੇਤੇ ਰਹੇ ਕਿ ਸੰਗਤ ਟੀ ਵੀ ਤੇ ਨਿਊਜ਼ ਕਵਰੇਜ ਦੇਣ ਵਾਲੇ ‘ਡੇ ਐਂਡ ਨਾਈਟ’ ਤੋਂ ਇਲਾਵਾ ਹੋਰ ਕੋਈ ਵੀ ਮੀਡੀਆ ਸਿੱਖ ਮੁੱਦਿਆਂ ਤੇ ਖੁਲ੍ਹ ਕੇ ਕਵਰੇਜ ਨਹੀਂ ਦੇ ਰਿਹਾ ਅਤੇ ਪ੍ਰੋ: ਭੁੱਲਰ ਵਰਗੇ ਮੁੱਦਿਆਂ ਤੇ ਉਹ ਸਰਕਾਰ ਪੱਖੀ ਤੰਤਰ ਉੱਕਾ ਹੀ ਅੰਨਾ ਅਤੇ ਗੁੰਗਾ ਹੋ ਜਾਂਦਾ ਹੈ ।

ਸਰਬਜੀਤ ਦੇ ਮੁੱਦੇ ਨੂੰ ਕੌਮੀ ਅਤੇ ਕੌਮਾਂਤਰੀ ਪਬਲਿਸਿਟੀ ਦੇਣ ਵਾਲੀ ਸਰਬਜੀਤੋ ਕੋਈ ਆਮ ਔਰਤ ਨਹੀਂ ਸਗੋਂ ਇਸ ਨੂੰ ਪੂਹਲੇ ਦੀ ਰਖੇਲ ਅਮਰੀਕੋ ਦੇ ਰੁਤਬੇ ਦੀ ਬਰਾਬਰੀ ਮਿਲਦੀ ਰਹੀ ਹੈ ਅਤੇ ਇਹ ਪੂਹਲੇ ਦੀ ਸਿਫਾਰਸ਼ ਤੇ ਮੁੰਡਿਆਂ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਲਈ ਮੋਟੀ ਮਾਇਆ ਬਟੋਰਦੀ ਰਹੀ ਹੈ ਅਤੇ ਇਸ ਨੇ ਕਦੀ ਵਿਆਹ ਵੀ ਨਹੀਂ ਕਰਵਾਇਆ । ਮਰਨ ਵਾਲੇ ਸਰਬਜੀਤ ਦੀਆਂ ਜਿਹਨਾਂ ਦੋ ਬੇਟੀਆਂ ਦੀ ਅੱਜਕਲ ਗੱਲ ਕੀਤੀ ਜਾ ਰਹੀ ਹੈ ਉਹਨਾਂ ਵਿਚ ਵੀ ਇੱਕ ਬੇਟੀ ਇਸ ਸਰਬਜੀਤੋ ਦੀ ਹੀ ਹੈ ।

ਬਾਦਲ ਸਰਕਾਰ ਜੋ ਕਿ ਭਾਜਪਾ ਦੇ ਦਬਾਅ ਕਾਰਨ ਇੱਕ ਪਾਸੇ ਤਾਂ ਦਰਬਾਰ ਸਾਹਿਬ ਦੀ ਸ਼ਹੀਦੀ ਯਾਦਗਾਰ ਵਿਚੋਂ ਸ਼ਹੀਦਾਂ ਦੇ ਨਾਮ ਅਤੇ ਤਸਵੀਰਾਂ ਉਤਾਰਨ ਲਈ ਪੱਬਾਂ ਭਾਰ ਹੈ ਉਥੇ ਸਿੱਖਾਂ ਦੇ ਖਾੜਕੂ ਅੰਦੋਲਨ ਦੇ ਵਿਰੁਧ ਪਾਕਿਸਤਾਨ ਗਏ ਸਰਕਾਰੀ ਪੁਰਜ਼ੇ ਨੂੰ ਜਾਅਲੀ ਸ਼ਹੀਦ ਦਾ ਰੁਤਬਾ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ । ਅੱਜ ਇਸ ਮੁੱਦੇ ਦੀ ਸਚਾਈ ਨੂੰ ਕੌਮਾਂਤਰੀ ਪੱਧਰ ਤੇ ਵਸੇ ਸਿੱਖਾਂ ਤਕ ਪਹੁੰਚਾਉਣਾਂ ਬਹੁਤ ਜ਼ਰੂਰੀ ਹੈ ਵਰਨਾਂ ਸੰਭਵ ਹੈ ਕਿ ਸਿੱਖ ਇਸ ਜਾਅਲੀ ਸ਼ਹੀਦ ਲਈ ਅਖੰਡ ਪਾਠ ਕਰਵਾਉਣ ਵਲ ਉਲਰ ਪਵੇ । ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਕੋਲ ਪ੍ਰਚਾਰ ਦੇ ਵਸੀਹ ਵਸੀਲੇ ਹੁੰਦੇ ਹਨ ਜੋ ਕਿ ਕਿਸੇ ਵੀ ਝੂਠ ਨੂੰ ਸੱਚ ਬਣਾ ਕੇ ਦੁਨੀਆਂ ਦੇ ਕੋਨੇ ਕੋਨੇ ਤਕ ਫੈਲਾ ਸਕਦੇ ਹਨ ।

ਅੱਜ ਜਦੋਂ ਕਿ ਸੱਜਣ ਕੁਮਾਰ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਇਹ ਕਰੀਬ ਕਰੀਬ ਤਹਿ ਹੀ ਹੋ ਗਿਆ ਹੈ ਕਿ ਭਾਰਤ ਵਿਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾਂ ਤਾਂ ਇਸ ਤੋਂ ਅਗਲਾ ਵੱਡਾ ਖਤਰਾ ਇਹ ਹੈ ਕਿ ਸਿੱਖ ਕੌਮ ਆਪਣੀ ਸ਼ਹਾਦਤ ਭਰੀ ਵਿਰਾਸਤ ਨੂੰ ਸਰਕਾਰੀ ਪਹਿਰੇ ਹੇਠ ਕਿਵੇਂ ਕਾਇਮ ਰੱਖ ਸਕੇਗੀ ? ‘ਸਾਡਾ ਹੱਕ’ ਵਰਗੀ ਫਿਲਮ ਜਿਸ ਨੇ ਕਿ ਸਰਕਾਰੀ ਦਮਨ ਦੇ ਮੁੱਦੇ ਨੂੰ ਕੁਝ ਹੱਦ ਤਕ ਹੀ ਨੰਗਿਆਂ ਕੀਤਾ ਸੀ, ਉਸ ਫਿਲਮ ਨੂੰ ਰੋਕਣ ਲਈ ਵੀ ਆਰ.ਐਸ.ਐਸ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਪੂਰੀ ਵਾਹ ਲਾਈ, ਹਾਲਾਂ ਕਿ ਇਸ ਤੋਂ ਕਿਤੇ ਵਧੇਰੇ ਸੰਵੇਦਨਸ਼ੀਲ ‘ਹਵਾਏਂ’ ਅਤੇ ‘ਮਾਚਿਸ’ ਵਰਗੀਆਂ ਫਿਲਮਾਂ ਵੱਡੇ ਪਰਦੇ ਤੇ ਬਿਨਾਂ ਰੋਕ ਟੋਕ ਚਲਦੀਆਂ ਰਹੀਆਂ ਹਨ । ਗੱਲ ਸਾਫ ਹੈ, ਕਿ ਸਰਕਾਰ ਜੇਕਰ ਆਪਣੀ ਬਦਇਖਲਾਕ ਅਤੇ ਜਾਲਮ ਪੁਲਸ ਨਾਲ ਸਿੱਖਾਂ ਤੇ ਜੁਲਮ ਕਰਦੀ ਹੈ ਤਾਂ ਇਸ ਨੂੰ ਲੋਕਾਂ ਵਿਚ ਨਹੀਂ ਆਉਣ ਦੇਣਗੇ ਅਤੇ ਸਿੱਖ ਸ਼ਹੀਦਾਂ ਦੀ ਬਜਾਏ ਮਾਨ ਸਨਮਾਨ ਵੀ ਸਿੱਖ ਵਿਰੋਧੀ ਸਰਕਾਰ ਦੇ ਪਾਲਤੂਆਂ ਦਾ ਹੋਣਾਂ ਚਾਹੀਦਾ ਹੈ । ਲੋੜ ਹੈ ਕਿ ਸਿੱਖ ਭਾਈਚਾਰਾ ਇਹਨਾਂ ਮੁੱਦਿਆਂ ਦੀ ਤਹਿ ਤਕ ਜਾਵੇ ਅਤੇ ਖੁਦ ਉਸ ਕਿਸਮ ਦੇ ਸਾਹਿਤ ਨੂੰ ਪੜ੍ਹਨ ਦੀ ਆਦਤ ਪਾਵੇ ਜੋ ਕਿ ਇਸ ਕਿਸਮ ਦੇ ਅੱਤ ਸੰਵੇਦਨਸ਼ੀਲ ਮੁੱਦਿਆਂ ਦੀ ਸਚਾਈ ਸੰਗਤਾਂ ਤਕ ਅਪੜਦੀ ਕਰਦਾ ਹੈ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top