ਸਮਾਜ ਵਿਚ ਫੈਲ ਚੁਕੀਆਂ ਅਨੇਕਾਂ ਬੁਰਾਈਆਂ, ਜਿਨ੍ਹਾਂ ਚੋਂ
ਦਾਜ ਇਕ ਅਜਿਹੀ ਲਾਹਨਤ ਬਣ ਗਿਆ ਹੈ ਜਿਸ ਦੇ ਪ੍ਰਭਾਵ ਤੋਂ ਸ਼ਾਇਦ ਅੱਜ ਕੋਈ ਵਿਰਲਾ
ਪਰਿਵਾਰ ਹੀ ਬੱਚ ਸਕਿਆ ਹੋਵੇ । ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਨੂੰ ਹਰੇਕ ਵਿਆਹ
ਦੇ ਮੌਕੇ 'ਤੇ ਭਾਰੀ ਗਿਣਤੀ ਵਿਚ ਦਾਜ ਦਾ ਲੈਣਾ ਜਾਂ ਦੇਣਾ ਬੜੇ ਅਸਾਨੀ ਨਾਲ ਦੇਖਣ
ਨੂੰ ਮਿਲ ਜਾਂਦਾ ਹੈ, ਇਸੇ ਵਿਸ਼ੇ ਤੇ ਅਧਾਰਤ ਗੁਰਸਿੱਖ ਫ਼ੈਮਲੀ ਕਲੱਬ (ਰਜਿ.)
ਲੁਧਿਆਣਾ ਵਲੋਂ ਬਣੀ ਧਾਰਮਿਕ ਪੰਜਾਬੀ ਫਿਲਮ ਮਾਇਆ ਜਾਲ ਹੈ । ਜਿਸ ਵਿਚ ਦਾਜ, ਭਰੂਣ
ਹੱਤਿਆ, ਜਾਤ-ਪ੍ਰਥਾ ਤੋ ਇਲਾਵਾ ਹੋਰ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਵਿਅੰਗਮਈ ਢੰਗ
ਨਾਲ ਪੇਸ਼ ਕੀਤਾ ਗਿਆ ਹੈ । ਇਸ ਫਿਲਮ ਦੇ 4 ਪ੍ਰੀਮੀਅਰ ਸ਼ੋਅ ਸਥਾਨਕ ਗੁਰੂ ਨਾਨਕ
ਭਵਨ ਭਾਰਤ ਨਗਰ ਚੌਂਕ ਵਿਖੇ ਹੋਇਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਚ’ ਦੂਰੋਂ ਨੇੜੇਓਂ
ਆਈ ਸੰਗਤ ਨੇ ਭਾਰੀ ਗਿਣਤੀ ਚ’ਹਾਜ਼ਰੀ ਭਰੀ ਤੇ ਕਲੱਬ ਦੀ ਸਮੁਚੀ ਟੀਮ ਨੂੰ ਇਸ ਅਤਿ
ਗੰਭੀਰ ਵਿਸ਼ੇ ਤੇ ਫਿਲਮ ਦੇ ਨਿਰਮਾਣ ਤੇ ਵਧਾਈ ਦਿੱਤੀ।
ਇਹ ਫਿਲਮ ਵਿਚ ਭਾਟੀਆ ਪਰਿਵਾਰ 'ਤੇ ਅਧਾਰਤ ਹੈ, ਜੋ ਕਿ ਆਪਣੇ
ਪੁੱਤਰ ਦੇ ਵਿਆਹ ਲਈ ਫੁਰਮਾਇਸ਼ਾਂ ਕਰਦਾ ਹੋਇਆ ਇਸ ਹੱਦ ਤੱਕ ਜਾ ਗਿਰਦਾ ਹੈ ਕਿ
ਇਨਸਾਨੀਅਤ ਵੀ ਸ਼ਰਮਸਾਰ ਹੋ ਜਾਂਦੀ ਹੈ । ਲੜਕੀ ਦੀ ਦਲੇਰੀ ਤੇ ਲੜਕੀ ਦੇ ਪਿਤਾ ਦਾ
ਨਿਮਾਣਾਪਣ ਫਿਲਮ ਨੂੰ ਸਿਖਰ ਤੱਕ ਲੈ ਜਾਂਦਾ ਹੈ। ਇਸ ਫਿਲਮ ਵਿਚ ਜਿਥੇ ਸਮਾਜਿਕ
ਬੁਰਾਈਆਂ ਨੂੰ ਵਿਅੰਗਮਈ ਢੰਗ ਨਾਲ ਬਿਆਨ ਕੀਤਾ ਹੈ ਉਥੇ ਨਾਲ ਹੀ ਇਸਤਰੀ ਜਾਤੀ ਨੂੰ
ਜਾਗਰੂਕ ਰਹਿ ਕੇ ਇਸ ਬੁਰਿਆਈ ਦਾ ਟਾਕਰਾ ਬਹਾਦਰੀ ਨਾਲ ਕਰਨ ਦਾ ਵੀ ਸੁਨੇਹਾ ਦਿੱਤਾ
ਹੈ।
ਫਿਲਮ ਮਾਇਆ ਜਾਲ ਦੀ ਕਹਾਣੀ, ਡਾਇਲਾਗਜ਼ ਅਤੇ ਡਾਇਰੈਕਸ਼ਨ ਸ:
ਅਮਨਪ੍ਰੀਤ ਸਿੰਘ ਨੇ ਦਿੱਤੇ ਹਨ ਜਦ ਕਿ ਸੰਗੀਤ ਰਵਿੰਦਰ ਸਿੰਘ, ਆਰਟ ਡਾਇਰੈਕਟਰ ਬੀਬੀ
ਹਰਪ੍ਰੀਤ ਕੌਰ, ਸਿਨੇਮਾਟੋਗ੍ਰਾਫਰ ਰਾਜੂ ਗੋਗਨਾ ਤੇ ਐਡੀਟਰ ਮਾਲਵਿੰਦਰ ਚੰਨੋ ਹਨ। ਇਸ
ਫਿਲਮ ਵਿਚ ਮੁੱਖ ਭੂਮਿਕਾ ਸੁਖਜਿੰਦਰ ਸਿੰਘ ਚਾਕਰ, ਕੁਲਵੰਤ ਸਿੰਘ, ਇਕਬਾਲ ਸਿੰਘ,
ਦਵਿੰਦਰਬੀਰ ਸਿੰਘ, ਗਗਨਦੀਪ ਕੌਰ, ਸਤਿੰਦਰ ਕੌਰ, ਹਰਨੂਰ ਸਿੰਘ ਨੇ ਨਿਭਾਈ ਹੈ ਜਦ ਕਿ
ਹੋਰ ਕਲਾਕਾਰਾਂ ਚੋਂ ਤਨਵੀਰ ਸਿੰਘ, ਅਰਵਿੰਦਰ ਸਿੰਘ ਖਾਲਸਾ, ਗੁਰਸੇਵਕ ਸਿੰਘ, ਹਰਮੀਤ
ਸਿੰਘ, ਜਗਜੀਤ ਸਿੰਘ, ਐਡਵੋਕੇਟ ਅਮਰਜੀਤ ਸਿੰਘ ਨੇ ਬਾਖੂਬੀ ਕਿਰਦਾਰ ਨਿਭਾਏ ਹਨ ।