Share on Facebook

Main News Page

ਸਰਬਜੀਤ ਨੂੰ "ਕੌਮੀ ਸ਼ਹੀਦ" ਦਾ ਦਰਜਾ ਦੇਣ ‘ਤੇ ਉਠਿਆ ਵਿਵਾਦ

ਜਲੰਧਰ, (5 ਮਈ,ਮੇਜਰ ਸਿੰਘ):- ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਪਿਛਲੇ ਦਿਨੀਂ ਲਾਹੌਰ ਦੀ ਜੇਲ੍ਹ ‘ਚ ਹੋਏ ਇਕ ਜਾਨਲੇਵਾ ਹਮਲੇ ਦੌਰਾਨ ਜ਼ਖਮੀ ਹੋਣ ਬਾਅਦ ਮੌਤ ਹੋ ਗਈ | ਉਸ ਦੀ ਮਿ੍ਤਕ ਦੇਹ ਅਗਲੇ ਦਿਨਉਸ ਦੇ ਜੱਦੀ ਪਿੰਡ ਭਿੱਖੀਵਿੰਡ ਲਿਆਂਦੀ ਗਈ | ਪੰਜਾਬ ਸਰਕਾਰ ਵੱਲੋਂ ਸਰਬਜੀਤ ਸਿੰਘ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ | ਤਿੰਨ ਦਿਨ ਸਰਕਾਰੀ ਸੋਗ ਦਾ ਐਲਾਨ ਕੀਤਾ, ਉਸ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦੇ ਕੇ ਇਕ ਕਰੋੜ ਰੁਪਏ ਦੀ ਰਾਸ਼ੀ ਪਰਿਵਾਰ ਨੂੰਦੇਣ ਦਾ ਐਲਾਨ ਵੀ ਕੀਤਾ ਗਿਆ ਹੈ | ਸਰਬਜੀਤ ਸਿੰਘ ਨੂੰ’ਕੌਮੀ ਸ਼ਹੀਦ’ ਐੈਲਾਨੇ ਜਾਣ ‘ਤੇ ਕਈ ਖੱਬੇ ਪੱਖੀ, ਕੌਮੀ ਸ਼ਹੀਦਾਂ ਦੀ ਵਿਰਾਸਤ ਸੰਭਾਲਣ ‘ਚ ਯਤਨਸ਼ੀਲ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਸਮੇਤ ਰਾਜਸੀ ਆਗੂਆਂ ਨੇ ਉਾਗਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਰਾਜ ਦੀਆਂਦੋ ਪ੍ਰਮੁੱਖ ਪਾਰਟੀਆਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਵੱਲੋਂਵਿਧਾਨਸਭਾ ਵਿਚ ਸਰਬਸੰਮਤੀ ਨਾਲ ਪਾਏ ਮਤੇ ਦੀ ਆਲੋਚਣਾ ਵੀ ਹੋ ਰਹੀ ਹੈ |

ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਸਰਬਜੀਤ ਸਿੰਘ ਨੇ ਲੰਬਾ ਸਮਾਂ ਹੋਰਨਾਂ ਭਾਰਤੀ ਕੈਦੀਆਂ ਵਾਂਗ ਪਾਕਿਸਤਾਨੀ ਜੇਲ੍ਹਾਂ ਵਿਚ ਨਰਕ ਭੋਗਿਆ ਅਤੇ ਜੇਲ੍ਹ ਦੌਰਾਨ ਉਸ ਉੱਪਰ ਹੋਇਆ ਹਮਲਾ ਵੀ ਬੇਹੱਦ ਨਿੰਦਣਯੋਗ ਹੈ | ਸਰਬਜੀਤ ਸਿੰਘ ਪਾਕਿਸਤਾਨ ਹੱਥੋਂ ਬੇਹੱਦ ਪੀੜਤ ਹੋਇਆ ਤੇ ਉਸ ਦੇ ਪਰਿਵਾਰ ਨੂੰਵੀ ਬਹੁਤ ਸਾਰੀਆਂ ਦੁਸ਼ਵਾਰੀਆਂ ਝੱਲਣੀਆਂ ਪਈਆਂ | ਸਰਬਜੀਤ ਤੇ ਉਸ ਦੇ ਪਰਿਵਾਰ ਲਈ ਲੋਕਾਂ ਦੀ ਭਾਵੁਕ ਹਮਦਰਦੀ ਕੁਦਰਤੀ ਹੈ | ਪਰ ਕਿਸੇ ਵਿਅਕਤੀ ਨੂੰ ਇਕਤਰਫਾ ਕੌਮੀ ਸ਼ਹੀਦ ਕਰਾਰ ਦੇ ਦੇਣਾ, ਉਨ੍ਹਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੈ | ਅਜਿਹੇ ਲੋਕ ਮੰਨਦੇ ਹਨ ਕਿ ਦੇਸ਼ ਅਤੇ ਲੋਕਾਂ ਦੇ ਮਸਲਿਆਂ ਨੂੰ ਲੈਕੇ ਜਦੋ-ਜਹਿਦਾਂ ਕਰਨ ਵਾਲੇ ਤੇ ਜਾਨ ਦੀ ਪ੍ਰਵਾਹ ਨਾ ਕਰਨ ਵਾਲੇ ਹੀ ਕੌਮੀ ਪ੍ਰਵਾਨਿਆਂ ਵਜੋਂ ਕ ਮਨਾਂ ਵਿਚ ਆਪਣਾ ਸਥਾਨ ਬਣਾਉਂਦੇ ਹਨ | ਇਨ੍ਹਾਂ ਪ੍ਰਵਾਨਿਆਂ ਦੀ ਕੁਰਬਾਨੀ ਤੇ ਸ਼ਹਾਦਤ ਖੁਦ ਰੌਂਅ ਹੀ ਲੋਕ ਚੇਤਿਆਂ ਵਿਚ ਵਾਸ ਕਰ ਜਾਂਦੀ ਹੈ | ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਕਿਸੇ ਅਸੈਂਬਲੀ ਦੇ ਮਤੇ ਨਾਲ ਸ਼ਹੀਦ ਪ੍ਰਵਾਨ ਨਹੀਂ ਹੋਏ, ਸਗੋਂ ਉਨ੍ਹਾਂ ਆਪਣੇ ਅਮਲਾਂ ਨਾਲ ਇਹ ਰੁਤਬਾ ਹਾਸਲ ਕੀਤਾ ਹੈ | ਸਰਬਜੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਸ਼ਰਾਬ ਪੀਣ ਦੀ ਲਤ ਸੀ ਤੇ ਇਕ ਦਿਨਸ਼ਰਾਬੀ ਹਾਲਤ ‘ਚ ਭੁਲੇਖੇ ਨਾਲ ਸਰਹੱਦ ਪਾਰ ਕਰ ਗਿਆ | ਖੁਫ਼ੀਆ ਏਜੰਸੀਆਂ ਦੇ ਕੁਝ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਰਬਜੀਤ ਸਿੰਘ ਭਾਰਤੀ ਖੁਫ਼ੀਆ ਏਜੰਸੀ ‘ਰਾਅ’ ਦਾ ਏਜੰਟ ਸੀ ਤੇ ਇਕ ਖਾਸ ਮਿਸ਼ਨ ਤਹਿਤ ਪਾਕਿਸਤਾਨ ਭੇਜਿਆ ਗਿਆ ਸੀ | ਦੋਵਾਂ ਵਿਚੋਂ ਕੋਈ ਗੱਲ ਵੀ ਸੱਚ ਹੋਵੇ, ਉਸ ਨੂੰ ਸ਼ਹੀਦ ਭਗਤ ਸਿੰਘ ਜਾਂ ਸ਼ਹੀਦ ਊਧਮ ਸਿੰਘ ਵਰਗਾ ਦਰਜਾ ਦੇਣਾ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਜਾਪ ਰਿਹਾ |

ਦੇਸ਼ ਦੀ ਆਜ਼ਾਦੀ ਲਈ ਜੂਝਦੇ ਰਹੇ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਸੰਭਾਲ ਰਹੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਉੱਪ-ਪ੍ਰਧਾਨ ਸ: ਨੌਨਿਹਾਲ ਸਿੰਘ ਨੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਕੌਮੀ ਸ਼ਹੀਦਾਂ ਦਾ ਅਪਮਾਨ ਕਰਨ ਦੇ ਤੁੱਲ ਹੈ | ਸਾਡੀਆਂ ਰਾਜਸੀ ਪਾਰਟੀਆਂ ਆਪਸੀ ਸੌੜੇ, ਸਵਾਰਥੀ ਹਿੱਤ ਪੂਰੇ ਕਰਨ ਲਈ ਅਜਿਹੇ ਘਟੀਆ ਹੱਥਕੰਡੇ ਵਰਤ ਰਹੀਆਂ ਹਨ |

ਖੱਬੇ-ਪੱਖੀ ਸੀ. ਪੀ. ਐਮ. ਪੰਜਾਬ ਦੇ ਮੁਖੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਰਬਜੀਤ ਸਿੰਘ ਨਾਲ ਪਾਕਿਸਤਾਨੀ ਜੇਲ੍ਹਾਂ ਵਿਚ ਜ਼ਿਆਦਤੀ ਹੋਈ ਤੇ ਉਹ ਸਰਕਾਰੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਇਆ ਹੈ | ਪਰ ਕੌਮੀ ਸ਼ਹੀਦ ਵਰਗੀਆਂ ਗੱਲਾਂ ਕਰਨੀਆਂ ਸ਼ੋਭਦੀਆਂ ਨਹੀਂ |

ਖੱਬੇ-ਪੱਖੀ ਚਿੰਤਕ ਤੇ ਸਿੱਖਿਆ ਸ਼ਾਸਤਰੀ ਡਾ:ਪ੍ਰਮਿੰਦਰ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਹੁਕਮਰਾਨ ਕੌਮੀ ਤੰਗਨਜ਼ਰੀ ਤਹਿਤ ਇਕ-ਦੂਜੇ ਵਿਰੁੱਧ ਸਾਜ਼ਿਸ਼ਾਂ ਰਚਦੇ ਰਹਿੰਦੇ ਹਨ ਤੇ ਸ਼ਿਕਾਰ ਆਮ ਲੋਕ ਬਣਦੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਬਜੀਤ ਸਿੰਘ ਦੇ ਸਸਕਾਰ ਮੌਕੇ ਇਕੱਠ ਕੀਤਾ, ਉਹ ਫਿਰਕੂ ਭਾਵਨਾਵਾਂ ਭੜਕਾਉਣ ਤੇ ਦੋਵਾਂ ਦੇਸ਼ਾਂ ਵਿਚ ਜੰਗ ਵਾਲੀ ਹਾਲਤ ਪੈਦਾ ਕਰਨ ਤੋਂ ਪ੍ਰੇਰਿਤ ਨਜ਼ਰ ਆ ਰਿਹਾ ਸੀ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਦੇ ਸ਼ਿਕਾਰ ਨੂੰ ‘ਕੌਮੀ ਸ਼ਹੀਦ’ ਵਰਗੀ ਗੱਲ ਦਾ ਤਾਂ ਕੋਈ ਮਤਲਬ ਹੀ ਨਹੀਂ | ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਅਜਿਹੀਆਂ ਗੱਲਾਂ ਕੀਤੀਆਂਜਾਂਦੀਆਂ ਹਨ |

ਸੋਸ਼ਲ ਮੀਡੀਆ ‘ਚ ਸ਼ਹੀਦ ਦੇ ਰੁਤਬੇ ਵਾਲਾ ਮਸਲਾ ਵੱਡੇ ਪੱਧਰ ‘ਤੇ ਉਭਰਿਆ ਹੋਇਆ ਹੈ | ਲੋਕ ਸੁਆਲ ਕਰ ਰਹੇ ਹਨ ਕਿ ਘਰਦਿਆਂ ਦੇ ਕਹਿਣ ਮੁਤਾਬਿਕ ਸਰਬਜੀਤ ਸ਼ਰਾਬੀ ਹਾਲਤ ‘ਚ ਸਰਹੱਦ ਟੱਪ ਗਿਆ ਸੀ, ਫਿਰ ਭਲਾ ਉਹ ਸ਼ਹੀਦ ਕਿਵੇਂ ਬਣ ਗਿਆ? ਭੁਲੇਖੇ ‘ਚ ਸਰਹੱਦ ਪਾਰ ਕਰ ਗਏ ਤਾਂ ਪਾਕਿਸਤਾਨ ਦੀਆਂ ਜੇਲ੍ਹਾਂ ‘ਚ ਸੈਂਕੜੇ ਭਾਰਤੀ ਹਨ, ਫਿਰ ਕੀ ਉਹ ਸਾਰੇ ਸ਼ਹੀਦ ਕਰਾਰ ਦਿੱਤੇ ਜਾਣਗੇ | ਲੋਕ ਇਹ ਵੀ ਸੁਆਲ ਕਰ ਰਹੇ ਹਨ ਕਿ ਸ਼ਹੀਦ ਕਰਾਰ ਦੇਣ ਤੋਂ ਪਹਿਲਾਂ ਸਰਕਾਰ ਇਹ ਤਾਂ ਦੱਸੇ ਕਿ ਕੀ ਉਹ ਸ਼ਰਾਬੀ ਹਾਲਤ ‘ਚ ਸਰਹੱਦ ਟੱਪ ਗਿਆ ਸੀ, ਅੱਤਵਾਦੀ ਸੀ ਜਾਂ ਫਿਰ ਜਾਸੂਸ ਸੀ? ਅਜਿਹੇ ਸੁਆਲਾਂ ਦਾ ਸੋਸ਼ਲ ਮੀਡੀਆ ‘ਚ ਹੜ੍ਹ ਆਇਆ ਹੋਇਆ ਹੈ |

ਅਕਾਲੀ ਦਲ ਦੇ ਬਹੁਤ ਸਾਰੇ ਆਗੂਆਂ ਨੂੰਵੀ ਸਰਬਜੀਤ ਸਿੰਘ ਨੂੰ’ਕੌਮੀ ਸ਼ਹੀਦ’ ਦਾ ਰੁਤਬਾ ਦੇਣ ਦੀ ਗੱਲ ਹਜ਼ਮ ਨਹੀਂ ਆ ਰਹੀ | ਭਾਵੇਂ ਕੋਈ ਵੀ ਆਗੂ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ, ਪਰ ਨਿੱਜੀ ਗੱਲਬਾਤ ਦੌਰਾਨ ਉਹ ਵੀ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹਨ, ਸਗੋਂ ਵੱਡਾ ਗਲਤ ਫ਼ੈਸਲਾ ਸਮਝ ਰਹੇ ਹਨ | ਦਲ ਦੇ ਕਰੀਬ ਅੱਧੀ ਦਰਜਨ ਆਗੂਆਂ ਨਾਲ ਹੋਈ ਗੱਲਬਾਤ ‘ਚ ਇਹੀ ਗੱਲ ਸਾਹਮਣੇ ਆਈ ਹੈ |


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top