Share on Facebook

Main News Page

ਪੋਪ ਅਤੇ ਪੱਪੂ ਦਾ ਹੋਰ ਫਰਕ ਦੇਖੋ
- ਸੰਪਾਦਕ ਖ਼ਾਲਸਾ ਨਿਊਜ਼

ਜਿਵੇਂ ਮਾਰਚ ਮਹੀਨੇ 'ਚ ਖ਼ਾਲਸਾ ਨਿਊਜ਼ ਵਲੋਂ ਪੋਪ ਅਤੇ ਪੱਪੂਆਂ ਦੀ ਚੋਣ ਪ੍ਰਣਾਲੀ ਪਾਠਕਾਂ ਨਾਲ ਸਾਂਝੀ ਕੀਤੀ ਸੀ, ਜਿਸ ਨਾਲ ਉਸ ਦਿਨ ਤੋਂ ਬਾਅਦ ਅਸੀਂ ਅਖੌਤੀ ਜਥੇਦਾਰਾਂ ਨੂੰ "ਪੱਪੂ" ਦੀ ਉਪਾਧੀ ਨਾਲ ਨਾਮ ਲਿਖਣਾ ਸ਼ੁਰੂ ਕੀਤਾ। ਇਹ ਵਾਕਈ ਹੀ ਬਾਦਲ ਦੇ ਪੁੱਪੂ ਨੇ, ਇਸ ਬਾਰੇ ਹੁਣ ਸੰਗਤਾਂ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਇਨ੍ਹਾਂ ਤਸਵੀਰਾਂ ਨੂੰ ਗਹੁ ਨਾਲ ਦੇਖੋ ਅਤੇ ਸੋਚੋ ਕਿ ਆਪਣੇ ਆਪ ਨੂੰ ਸਿੱਖਾਂ ਦਾ ਪੋਪ ਸਮਝਣ ਵਾਲੇ, ਕੀ ਪੋਪ ਦੇ ਕਿਸੇ ਬੰਨਿਓ ਵੀ ਨੇੜੇ ਨੇ?

ਪੋਪ ਲੋਕਾਂ ਦੀ ਸੇਵਾ ਕਰਦਾ ਹੈ, ਬੱਚਿਆਂ ਨਾਲ ਪਿਆਰ ਕਰਦਾ ਹੈ, ਤੇ ਸਾਡੇ ਪੱਪੂ ਆਪਣੇ ਹੀ ਸਿੱਖਾਂ ਕੋਲੋਂ, ਆਪਣੀਆਂ ਜੁੱਤੀਆਂ ਪੈਰਾਂ 'ਚ ਪਵਾ ਰਹੇ ਨੇ, ਤੇ ਆਪਣੇ ਹੀ ਸਿੱਖਾਂ ਨੂੰ "ਇਨ ਸਿੱਖੋਂ ਕੋ ਜੂਤੇ ਮਾਰੋ" ਕਹਿ ਕੇ ਜ਼ਲੀਲ ਵੀ ਕਰਦੇ ਨੇ। ਜਿਹੜੇ ਆਗੂਆਂ ਨੇ ਸਿੱਖਾਂ ਨੂੰ ਸਿਖਿਆ ਦੇਕੇ ਸਿੱਧੇ ਰਾਹੇ ਪਾਉਣਾ ਸੀ, ਆਪਣੀ ਚੌਧਰ ਦੇ ਹੰਕਾਰ 'ਚ ਗੁਰੂ ਦੇ ਦਰਸਾਏ ਮਾਰਗ ਨੂੰ ਛੱਡ, ਆਪ ਹੀ ਕੁਰਾਹੇ ਪੈ ਗਏ। ਕੀ ਇਨ੍ਹਾਂ ਤੋਂ ਆਸ ਕੀਤੀ ਜਾ ਸਕਦੀ ਹੈ, ਜਿਹੜੇ ਲੋਕ ਹਾਲੇ ਵੀ ਇਨ੍ਹਾਂ ਦੀ ਇੱਜ਼ਤ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਕਰਦੇ ਹਨ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਬਾਦਲ ਦੇ ਪੁੱਪੂ ਨੇ, ਕੌਮ ਦੇ ਜਥੇਦਾਰ ਨਹੀਂ।

ਇਹ ਬਾਦਲ ਦੇ ਪੁੱਪੂ ਨੇ, ਕੌਮ ਦੇ ਜਥੇਦਾਰ ਨਹੀਂ ਬਦਕਿਸਮਤੀ ਕੌਮ ਦੀ, ਪੱਪੂ ਜਥੇਦਾਰ ਬਣ ਗਿਆ ਇਸਾਈ ਧਰਮ ਦੇ ਪੋਪ
ਅੱਜ ਸਰਦਾਰ ਦਾ ਸਰਦਾਰ ਵੈਰੀ ਬਣ ਗਿਆ
ਸਿੱਖ ਅੱਜ ਦਾ ਕਾਲੇ ਨਾਗ ਵਾਂਗ, ਜਹਿਰੀ ਬਣ ਗਿਆ
ਛੱਡ ਕੌਮ ਦਾ ਪਿਆਰ, ਕੁਰਸੀ ਦਾ ਯਾਰ ਬਣ ਗਿਆ
ਬਦਕਿਸਮਤੀ ਕੌਮ ਦੀ ਪੱਪੂ ਜਥੇਦਾਰ ਬਣ ਗਿਆ।

...ਵੈਰੀ ਸਿਰ 'ਤੇ ਆ ਗਿਆ ਮਾਰੋ -ਮਾਰ ਕਰ ਰਿਹਾ
ਵਾਰ ਨਿੱਤ ਸਿੱਖੀ ਸਿਧਾਂਤਾਂ 'ਤੇ ਕਰ ਰਿਹਾ
ਕੌਮ ਦੀ ਹਾਲਤ ਅੱਜ ਹੋਈ ਡਾਂਵਾਡੋਲ ਜੀ
ਕਿਸ਼ਤੀ ਸਮੁੰਦਰ ਵਿੱਚ ਮਲਾਹ ਬਿਨਾ ਜਾਂਦੀ ਡੋਲ ਜੀ
ਕੌਣ ਬਚਾਵੇ ਕਿਸ਼ਤੀ ਡੁੱਬਣੋ, ਜੇ ਬੇਈਮਾਨ ਚੱਪੂ ਬਣ ਗਿਆ
ਬਦਕਿਸਮਤੀ ਕੌਮ ਦੀ, ਪੱਪੂ ਜਥੇਦਾਰ ਬਣ ਗਿਆ।

ਅੱਜ ਕੌਮ ਦੇ ਵਾਰਸ ਜੇਲਾਂ ਵਿੱਚ ਸੜ ਰਹੇ, ਦੁੱਖ ਭੋਗ ਰਹੇ
ਚਿਹਰਿਆਂ ਸਾਹਮਣੇ ਫਾਂਸੀਆਂ ਦੇ ਰੱਸੇ ਨਿੱਤ ਘੁੰਮ ਰਹੇ
ਛੱਡ ਸਿਧਾਂਤਾਂ ਨੂੰ ਬੇਗਾਨਿਆਂ ਦੇ ਤਲਵੇ ਚੱਟੂ ਬਣ ਗਿਆ
ਬਦਕਿਸਮਤੀ ਕੌਮ ਦੀ ਪੱਪੂ ਜਥੇਦਾਰ ਬਣ ਗਿਆ।

- ਭਾਈ ਜਾਗਰੂਕ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top