Share on Facebook

Main News Page

ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਨੂੰ ਪੁੱਛੇ ਗਏ ਸਾਰੇ ਸਵਾਲ ਬਾਖੂਬ ਹਨ
- ਸ. ਬਲਦੇਵ ਸਿੰਘ ਸਿਰਸਾ

ਪਿਛਲੇ ਦਿਨੀਂ ਟਾਈਗਰ ਜਥਾ, ਖਾਲਸਾ ਨਿਊਜ਼ ਅਤੇ ਸਿੰਘ ਸਭਾ ਯੂ.ਐਸ.ਏ ਵੱਲੋਂ ਸ੍ਰੀ ਅਕਾਲ ਤਖਤ ਦੇ ਮੁੱਖ ਸੇਵਾਦਾਰ ਨੂੰ ਕੁੱਝ ਸਵਾਲ ਪੁਛੇ ਗਏ। ਸਾਰੇ ਸਵਾਲ ਜਾਇਜ਼ ਹਨ, ਬਾਖੂਬ ਹਨ, ਕੌਮ ਦੇ ਇਨ੍ਹਾਂ ਆਗੂਆਂ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਜੁਵਾਬ ਦੇਣ ਤਾਂਕਿ ਸਿੱਖ ਸੰਗਤਾਂ 'ਚ ਹੋ ਰਹੀ ਉਨ੍ਹਾਂ ਦੀ ਬਦਨਾਮੀ ਨੂੰ ਕੁੱਝ ਠੱਲ ਪੈ ਸਕੇ। ਮੇਰੇ ਵਲੋਂ ਵੀ ਕਿੰਨੀ ਵਾਰੀ ਇਨ੍ਹਾਂ ਨੂੰ ਸਵਾਲ ਪੁੱਛੇ ਗਏ, ਮੈਮੋਰੰਡਮ ਦਿੱਤੇ ਗਏ, ਪਰ ਇਨ੍ਹਾਂ ਨੇ ਅਜੇ ਤੱਕ ਕਿਸੇ ਦਾ ਜਵਾਬ ਨਹੀਂ ਦਿੱਤਾ। ਪਿਛੇ ਜਿਹੇ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਹਿੰਦੀ 'ਚ ਛਪੀ ਸਿੱਖ ਇਤਿਹਾਸ ਬਾਰੇ ਵੀ ਇਨ੍ਹਾਂ ਨੂੰ ਦੱਸਿਆ ਗਿਆ, ਪਰ ਇਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਮੈਂਨੂੰ ਇਹ ਵੀ ਪਤਾ ਹੈ ਕਿ ਇਨ੍ਹਾਂ ਨੇ ਕੋਈ ਜਵਾਬ ਨਹੀਂ ਦੇਣਾ, ਪਰ ਇਨ੍ਹਾਂ ਸਵਾਲਾਂ ਦਾ ਇਹ ਫਾਇਦਾ ਜ਼ਰੂਰ ਹੈ ਕਿ ਸਾਰੇ ਸੰਸਾਰ 'ਚ ਇੰਨੇ ਸਾਰੇ ਸਵਾਲ ਫੈਲੇ ਹਨ, ਤੇ ਜਦੋਂ ਕਦੇ ਵੀ ਲੋੜ ਪਏ ਇਨ੍ਹਾਂ ਸਵਾਲਾਂ ਨੂੰ ਪ੍ਰਿੰਟ ਕਰਕੇ, ਜਿਥੇ ਵੀ ਇਹ ਮੁੱਖ ਸੇਵਾਦਾਰ ਜਾਣ, ਇਨ੍ਹਾਂ ਅੱਗੇ ਰੱਖ ਕੇ ਜੁਵਾਬ ਮੰਗੇ ਜਾਣ, ਕਦੋਂ ਤੱਕ ਅਤੇ ਕਿਥੋਂ ਕਿਥੋਂ ਭਜਣਗੇ।

ਵੈਸੇ ਇੰਨ੍ਹਾਂ ਅਜੇ ਤੱਕ ਪੰਥ ਨੂੰ ਜੁਵਾਬ ਦੇਣ ਦੀ ਆਦਤ ਨਹੀਂ ਪਾਈ, ਪਰ ਟੋਪੀ ਵਾਲੇ ਬ੍ਰਾਹਮਣਾਂ (ਆਰ ਐਸ ਐਸ) ਨੂੰ ਇਹ ਬਿਨਾਂ ਪੁਛੇ ਹੀ ਜਵਾਬ ਦੇਣਾ ਆਪਣਾ ਕਰਤਵ ਸਮਝਦੇ ਹਨ।

ਮੈਂ ਆਪਣੇ ਵੱਲੋ ਸਿੱਖ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਜੇ ਇਹ ਚਾਰ ਹਫਤਿਆਂ ਦੇ ਵਿਚ ਜੁਵਾਬ ਨਹੀਂ ਦੇ ਸਕੇ ਤਾਂ ਵਿਦੇਸ਼ਾਂ ਚ ਵੱਸਣ ਵਾਲੇ ਤਾਂ ਘੱਟ ਤੋਂ ਘੱਟ ਇੰਨ੍ਹਾਂ ਮੁੱਖ ਸੇਵਾਦਾਰਾਂ ਕੋਲ਼ੋਂ ਜੁਵਾਬ ਲੈਣ, ਨਹੀਂ ਤਾਂ ਇਨ੍ਹਾਂ ਦਾ ਬਾਈਕਾਟ ਕਰਨ । ਫਿਰ ਸ਼ਾਇਦ ਇਨ੍ਹਾਂ ਨੂੰ ਸੁਮੱਤ ਆਵੇ। ਇਨ੍ਹਾਂ ਵੀਰਾਂ ਦਾ ਸਾਥ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਹੈ, ਤਾਂਕਿ ਇਸ ਪੁਜਾਰੀ ਜਮਤਾ ਤੋਂ ਸਾਡਾ ਖਹਿੜਾ ਛੁੱਟੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top