ਹਾਂਗ
ਕਾਂਗ (ਬਲਦੇਵ ਸਿੰਘ ਬੁੱਧ ਸਿੰਘ ਵਾਲਾ) 2 ਮਈ 1 ਮਈ ਨੂੰ ਫਿਲਮ ਸਾਡਾ ਹੱਕ ਲੇਬਰ ਡੇ
ਤੇ ਦਿਖਾਈ ਗਈ। ਜਿਸਨੂੰ ਭਰਵਾਂ ਹੁੰਗਾਰਾ ਮਿਲਿਆ। ਇਹ ਅਜੀਬ ਗੱਲ ਹੈ ਕਿ ਹਾਂਗ ਕਾਂਗ
ਵਿੱਚ ਹਿੰਦੀ ਫਿਲਮਾਂ ਅਤੇ ਪੰਜਾਬੀ ਕਲਾਕਾਰਾਂ ਦੇ ਸ਼ੋਅ ਤਾਂ ਕਰਦੇ ਹਨ ਪਰ ਪੰਜਾਬੀ
ਫਿਲਮ ਹਾਂਗ ਕਾਂਗ ਵਿੱਚ ਫਿਲਮਾ ਕੇ ਇਤਿਹਾਸ ਕਾਇਮ ਕਰ ਦਿੱਤਾ! ਇਸ ਫਿਲਮ ਨੂੰ ਦੇਖਣ
ਵਾਸਤੇ ਲੋਕਾਂ ਦੀ ਬਹੁਤ ਭੀੜ ਸੀ ਅਤੇ ਲੋਕ ਬਹੁਤ ਉਤਸਾਹ ਨਾਲ ਫਿਲਮ ਦੇਖਣ ਆਏ ਸਨ।
ਫਿਲਮ ਦੇਖਣ ਤੋੰ ਬਾਅਦ ਮੈਗਜ਼ੀਨ ਸਾਂਝ ਦੇ ਸੰਪਾਦਕ ਸ੍ਰ: ਸੁਖਬੀਰ ਸਿੰਘ ਨੇ ਦਰਸ਼ਕਾਂ
ਦੇ ਵਿਚਾਰ ਲਏ ਅਤੇ ਫਿਲਮ ਦੀ ਸਲਾਘਾ ਕੀਤੀ।
ਇਹ ਫਿਲਮ ਦੂਜੀ ਵਾਰ ਹਾਂਗ ਕਾਂਗ ਵਿੱਚ ਦਿਖਾਈ ਗਈ। ਪਹਿਲਾ
ਸ਼ੋਅ 28 ਅਪ੍ਰੈਲ ਨੂੰ ਦਿਖਾਇਆ ਗਿਆ ਸੀ। ਫਿਲਮ ਦੇ ਦੌਰਾਨ ਜਦੋਂ ਫਿਲਮ ਵਿੱਚ ਇੱਕ
ਨੌਜਵਾਨ ਮਨੁੱਖੀ ਬੰਬ ਬਣਕੇ ਗ੍ਰਹਿ ਮੰਤਰੀ ਨੂੰ ਉਡਾਉਂਦਾ ਹੈ, ਤਾਂ ਹਾਲ ਬੋਲੇ ਸੋ
ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਅਤੇ ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦੇ
ਡਾਇਲਾਗ ਤੇ ਵੀ ਦ੍ਰਸ਼ਕ ਬਹੁਤ ਖੁਸ਼ ਹੋਏ। ਇਹ ਫਿਲਮ ਮੋਦੀ ਰੋਡ ਤੇ ਸਥਿਤ ਚਾਈਨਾ
ਚੈਮ’ ਥੀਏਟਰ ਵਿੱਚ ਦਿਖਾਈ। ਆਮ ਲੋਕ ਗੱਲਾਂ ਕਰਨ ਰਹੇ ਸਨ ਕਿ ਇਸ ਫਿਲਮ ਵਿੱਚ ਸਚਾਈ
ਸੀ ਅਤੇ ਬੈਨ ਲੱਗਣ ਦਾ ਕੋਈ ਕਾਰਨ ਨਹੀਂ ਸੀ।