Share on Facebook

Main News Page

ਖੂਨੀ ਦਰਿੰਦੇ ਸੱਜਣ ਕੁਮਾਰ ਨੂੰ ਕੀਤਾ ਬਰੀ
- ਪ੍ਰੋ. ਦਰਸ਼ਨ ਸਿੰਘ ਖਾਲਸਾ

ਮ: 1 ॥ ਜੇ ਦੇਹੈ ਦੁਖੁ ਲਾਈਐ, ਪਾਪ ਗਰਹ ਦੁਇ ਰਾਹੁ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ

ਕਾਂਗਰਸ ਅਤੇ ਬੀ.ਜੇ.ਪੀ ਮਾਨੋ ਚੱਕੀ ਦੇ ਦੋ ਪੁੜ ਹਨ, ਇੱਕ ਥੱਲੇ ਵਾਲਾ, ਇੱਕ ਉਪਰ ਵਾਲਾ, ਕਿਤੇ ਥੱਲੇ ਵਾਲਾ ਪੁੜ ਚੱਲਦਾ ਹੈ, ਕਿਤੇ ਉਪਰ ਵਾਲਾ ਪੁੜ ਚੱਲਦਾ ਹੈ, ਵਿਚ ਪਿਸ ਰਹੇ ਨੇ ਵਿਚਾਰੇ ਦਾਣੇ।

ਦਾਣੇ ਕੋਈ ਆਪਣੀ ਮਰਜ਼ੀ ਜਾਂ ਖੁਸ਼ੀ ਨਾਲ ਥੋੜਾ ਪਿਸਣ ਲਈ ਇਹਨਾ ਪੁੜਾਂ ਵਿੱਚ ਆਏ ਨੇ, ਦਹਾਕਿਆਂ ਤੋਂ ਦਾਣਿਆਂ ਦੇ ਵਾਰਸ ਬਣ ਬੈਠੇ ਲੋਕ ਆਪਣੀਆਂ ਰੋਟੀਆਂ ਸੇਕਣ ਲਈ, ਅਪਣਾ ਪੇਟ ਭਰਨ ਲਈ, ਚੱਕੀ ਨਾਲ ਜੁੜ ਬੈਠ ਕੇ ਲਗਾਤਾਰ ਮੁੱਠੀ ਮੁੱਠੀ ਦਾਣੇ ਇਸ ਚੱਕੀ ਵਿੱਚ ਪਾਉਂਦੇ ਆ ਰਹੇ ਹਨ ਅਤੇ ਸਿੱਖ ਕੌਮ ਇਸ ਦੋਇ ਪੁੜ ਚੱਕੀ ਦਾ ਗਾਲਾ ਬਣ ਕੇ ਰਹੇ ਗਈ ਹੈ।

ਇੱਕ ਖਿਆਲ ਕਰਿਓ ਚੱਕੀ ਜਦੋਂ ਚੱਲਦੀ ਹੈ, ਦਾਣੇ ਜਦੋਂ ਪਿਸਦੇ ਹਨ, ਤਾਂ ਇਕ ਦਰਦਨਾਕ ਆਵਾਜ਼ ਪੈਦਾ ਹੁੰਦੀ ਹੈ, ਬੱਸ ਚੱਕੀ ਵਿੱਚ ਪਿਸ ਰਹੇ ਦਾਣਿਆਂ ਦੀ ਇਹ ਆਵਾਜ਼ ਹੀ ਤਾਂ ਉਹਨਾਂ ਦਾ ਹਉਕਾ ਜਾਂ ਹੱਕ ਰਹਿ ਗਿਆ ਹੈ, ਬਾਕੀ ਹੋਰ ਹੁਣ ਇਹਨਾ ਦੇ ਪੱਲੇ ਹੈ ਕੀ? ਪਿਸ ਰਹੇ ਦਾਣਿਆਂ ਦੀ ਥੋਹੜੇ ਸਮੇਂ ਦੀ ਇਹ ਆਵਾਜ਼ ਭੀ ਲੋਕ ਅਨਸੁਣੀ ਕਰ ਦੇਂਦੇ ਹਨ।

ਆਹ-ਪੀਸਣ ਵਾਲਿਆਂ ਨਾਲ ਚੱਕੀ ਦੇ ਪੁੜਾਂ ਦਾ ਕੈਸਾ ਡੁੰਘਾ ਰਿਸ਼ਤਾ ਹੈ, ਉਹ ਦਾਣੇ ਪੀਸਣ ਤੋਂ ਬਾਅਦ ਪੁੜਾਂ ਨੂੰ ਝਾੜ ਪੂੰਜ ਕੇ ਸਾਫ ਸੁਥਰਾ ਕਰਕੇ ਕਲੀਨ ਚਿੱਟ ਦੇ ਦੇਂਦੇ ਹਨ, ਦੇਖੋ ਦਾਣਿਆਂ ਦੇ ਖੂਨ ਨਾਲ ਲਿਬੜੇ ਇਸ ਪੁੜ ਨੂੰ ਸਾਫ ਸੁਥਰਾ ਕਰਕੇ, ਕਲੀਨ ਚਿੱਟ ਦੇਂਦਿਆਂ 29 ਸਾਲ ਲੱਗ ਗਏ। ਕਿਉਂਕਿ ਮੁੜ ਭੀ ਤਾਂ ਇਹਨਾ ਪੁੜਾਂ ਨਾਲ ਦਾਣੇ ਪੀਸਣੇ ਹਨ। ਬੱਸ ਇਹ ਪੁੜ ਹੀ ਤਾਂ ਇਹਨਾ ਵਿਚਾਰੇ ਦਾਣਿਆਂ ਦੀ ਕਿਸਮਤ ਵਿੱਚ ਲਿਖੇ ਹਨ, ਜਦੋਂ ਤੱਕ ਇਹ ਬਚਣ ਲਈ {ਗੁਰੂ ਗ੍ਰੰਥ ਸਾਹਿਬ ਰੂਪ} ਕਿੱਲੀ ਨਾਲ ਨਹੀਂ ਜੁੜ ਜਾਂਦੇ।

ਮੇਰੇ ਮਨ ਵਿੱਚ ਕੁੱਛ ਸਵਾਲ ਉਠਦੇ ਹਨ, ਕੀ ਇਹ ਪੁੜ ਚੱਲਦੇ ਰਹਿਣਗੇ? ਦਾਣੇ ਪਿਸਦੇ ਰਹਿਣਗੇ? ਗਾਲੇ ਦੇ ਵਾਰਸ ਗਾਲਾ ਪਾਉਂਦੇ ਰਹਿਣਗੇ? ਰੋਟੀਆਂ ਸੇਕਦੇ ਰਹਿਣਗੇ? ਕੀ ਇਹ ਜ਼ਾਲਮ ਲੋਕ ਕਦੀ ਰੱਜਣਗੇ ਨਹੀਂ? ਨਹੀਂ? ਨਹੀਂ? ਜਵਾਬ ਮੰਗਦਾ ਹਾਂ।

ਵਹੀ ਮੁਲਜ਼ਿਮ, ਵਹੀ ਮੁਨਸਿਫ ਠਹਿਰੇ, ਫਰੀਆਦ ਕਰੂੰ ਮੈਂ ਕਿਸਕੇ ਆਗੇ...


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top