Share on Facebook

Main News Page

ਸ਼ਹੀਦੀ ਯਾਦਗਾਰ ਦਾ ਵਿਵਾਦ ਖਰਾਬ ਕਰ ਸਕਦਾ ਹੈ ਪੰਜਾਬ ਦੇ ਮਾਹੌਲ

ਅੰਮ੍ਰਿਤਸਰ 1 ਮਈ (ਜਸਬੀਰ ਸਿੰਘ) ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਉਸਾਰੀ ਗਈ ਸ਼ਹੀਦੀ ਯਾਦਗਾਰ ਵਿੱਚੋਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਿੰਡਰਾਂਵਾਲਿਆ ਨਾਲ ਸਬੰਧਿਤ ਤਸਵੀਰਾਂ ਤੇ ਉਹਨਾਂ ਦਾ ਨਾਮ ਮਿਟਾਉਣ ਲਈ ਇੱਕ ਇੱਕ ਕਰਕੇ ਖਤਮ ਕਰਨ ਦੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ ਅਤੇ ਅੱਜ ਭਿੰਡਰਾਂਵਾਲਿਆਂ ਦੀ ਫੋਟੋ ਵਾਲੀ ਲਗਾਈ ਗਈ ਘੜੀ ਸ਼ਹੀਦੀ ਯਾਦਗਾਰ ਵਿੱਚੋ ਲਾਹ ਦਿੱਤੀ ਗਈ ਹੈ ਅਤੇ ਅਗਲੇ ਇੱਕ ਦੋ ਦਿਨਾਂ ਉਹ ਬੋਰਡ ਵੀ ਹੱਟਾ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਹਨਾਂ ਉਪਰ ਭਿੰਡਰਾਵਾਲਿਆ ਨੂੰ ਸ਼ਹੀਦ ਲਿਖਿਆ ਗਿਆ ਹੈ।

ਵਿਵਾਦਤ ਸ਼ਹੀਦੀ ਯਾਦਗਾਰ ਜਿਸ ਦੀ ਉਸਾਰੀ ਸਮੇਂ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਵਿਰੋਧ ਕਰਦਿਆ ਕਿਹਾ ਸੀ ਕਿ ਸ਼ਹੀਦੀ ਯਾਦਗਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋ ਬਾਹਰ ਬਣਾਈ ਜਾਵੇ ਤੇ ਉਹ ਸ਼ਹੀਦੀ ਲਾਟ ਜਾਂ ਫਿਰ ਕਿਸੇ ਸਮਾਰਕ ਜਾਂ ਫਿਰ ਅਜਾਇਬ ਘਰ ਦੇ ਰੂਪ ਵਿੱਚ ਉਸਾਰੀ ਜਾਵੇ ਪਰ ਉਸ ਸਮੇਂ ਸ੍ਰੀ ਸਿਮਰਨਜੀਤ ਸਿੰਘ ਦੇ ਇਸ ਸੁਝਾ ਵੱਲ ਕਿਸੇ ਨੇ ਵੀ ਕੋਈ ਧਿਆਨ ਨਹੀ ਦਿੱਤਾ ਸੀ ਅਤੇ ਪੰਜਾਬ ਦੇ ਮੁੱ੍ਰਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਹ ਕਹਿ ਦਿੱਤਾ ਸੀ ਕਿ ਯਾਦਗਾਰ ਸਿਰਫ ਇੱਕ ਗੁਰੂਦੁਆਰੇ ਦੀ ਰੂਪ ਵਿੱਚ ਹੀ ਸਥਾਪਤ ਕੀਤੀ ਜਾਵੇਗੀ ਅਤੇ ਇਸ ਵਿੱਚ ਕੋਈ ਵੀ ਤਸਵੀਰ ਨਹੀ ਲੱਗੇਗੀ ਪਰ ਜਦੋਂ ਯਾਦਗਾਰ ਬਣ ਕੇ ਤਿਆਰ ਹੋ ਗਈ ਤਾਂ ਤਸਵੀਰਾਂ ਵੀ ਲਗਾ ਦਿੱਤੀਆ ਗਈਆ ਤੇ ਇਹ ਯਾਦਗਾਰ ਪੂਰੀ ਤਰ੍ਵਾ ਭਿੰਡਰਾਵਾਲਾ ਤੇ ਉਹਨਾਂ ਸਾਥੀਆ ਨੂੰ ਸਮੱਰਪਿੱਤ ਕਰਦਿਆ ਭਿੰਡਰਵਾਲਿਆਂ ਦੇ ਬੋਰਡ ਵੀ ਲਗਾ ਦਿੱਤੇ ਗਏ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਵਿਚਕਾਰ ਤਨਾਅ ਵੀ ਪੈਦਾ ਹੋਇਆ ਤੇ ਖੂਨ ਖਰਾਬਾ ਹੁੰਦਾ ਹੁੰਦਾ ਮਸਾ ਹੀ ਟੱਲਿਆ ਸੀ।

ਇਸ ਤਨਾਅ ਤੋ ਬਾਅਦ ਪੰਜਾਬ ਪੁਲੀਸ ਵੀ ਕਾਫੀ ਚੌਕਸ ਹੋ ਗਈ ਤੇ ਉਸ ਨੇ ਵੀ ਦਮਦਮੀ ਟਕਸਾਲ ਤੇ ਦਬਾ ਬਣਾਉਣਾ ਸ਼ੁਰੂ ਕਰ ਦਿੱਤਾ। ਚਰਚਾ ਤਾਂ ਇਥੋਂ ਤੱਕ ਵੀ ਹੈ ਕਿ 29 ਤੇ 30 ਦੀ ਰਾਤ ਨੂੰ ਚਿੱਟ ਕੱਪੜੀਏ ਪੁਲੀਸ ਵਾਲਿਆ ਨੇ ਸ਼੍ਰੋਮਣੀ ਕਮੇਟੀ ਵਾਲਿਆ ਨਾਲ ਮਿਲ ਕੇ ਰਾਤ ਕਰੀਬ ਸਾਢੇ ਗਿਆਰਾ ਵਜੇ ਅਖੰਡ ਪਾਠ ਕਰ ਰਹੇ ਪਾਠੀ ਨੂੰ ਜਬਰੀ ਉਠਾ ਕੇ ਅਖੰਡ ਪਾਠ ਹੀ ਖੰਡਤ ਨਹੀ ਕੀਤਾ ਸਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਵੀ ਸੰਤੋਖ ਕੇ ਸ੍ਰੀ ਅਕਾਲ ਤਖਤ ਤੇ ਪਹੁੰਚਾ ਦਿੱਤਾ ਤੇ ਸ਼ਹੀਦੀ ਯਾਦਗਾਰ ਨੂੰ ਤਾਲਾ ਲਗਾ ਦਿੱਤਾ ਗਿਆ ਪਰ ਉਸ ਸਮੇਂ ਦਮਦਮੀ ਟਕਸਾਲ ਦਾ ਕੋਈ ਸਿੰਘ ਮੌਜੂਦ ਨਹੀ ਸੀ। ਦਮਦਮੀ ਟਕਸਾਲ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਸ਼ਹੀਦੀ ਯਾਦਗਾਰ ਦੀ ਕਾਰ ਸੇਵਾ ਦੇਣ ਸਮੇਂ ਵੀ ਕਾਫੀ ਵਿਵਾਦ ਹੋਇਆ ਸੀ ਤੇ ਬਾਬਾ ਧੁੰਮਾਂ ਨੂੰ ਕਾਰ ਸੇਵਾ ਦੇਣ ਦਾ ਵਿਰੋਧੀ ਟਕਸਾਲ ਦੇ ਧੜਿਆ ਨੇ ਵੀ ਵਿਰੋਧ ਕੀਤਾ ਸੀ ਪਰ ਉਸ ਸਮੇਂ ਕਿਸੇ ਨੇ ਵੀ ਉਹਨਾਂ ਦੇ ਵਿਰੋਧ ਦਾ ਕੋਈ ਨੋਟਿਸ ਨਹੀ ਲਿਆ ਸੀ।

ਮੱਕੜ ਕਿ ਮੱਕਾਰ
ਸ਼ਰੇਆਮ ਝੂਠ ਬੋਲਣ ਦਾ ਆਦੀ ਅਵਤਾਰ ਸਿੰਘ ਮੱਕੜ

1986 ਵਿੱਚ ਜਦੋਂ ਪੰਜ ਸਰਕਾਰ ਦੁਆਰਾ ਬਣਾਏ ਗਏ ਸ੍ਰੀ ਅਕਾਲ ਤਖਤ ਨੂੰ ਢਾਹ ਕੇ ਕਾਰ ਸੇਵਾ ਕਰਨ ਲਈ ਪੰਜ ਕਾਰ ਸੇਵਾ ਵਾਲੇ ਬਾਬਿਆ ਦਾ ਚੋਣ ਕੀਤੀ ਗਈ ਸੀ ਤਾਂ ਦਮਦਮੀ ਟਕਸਾਲ ਨੂੰ ਸਿਰਫ ਉਹਨਾਂ ਦਾ ਸਹਿਯੋਗ ਕਰਨ ਲਈ ਹੀ ਕਿਹਾ ਗਿਆ ਸੀ ਪਰ ਜਲਦੀ ਟਕਸਾਲ ਨੇ ਆਪਣੇ ਡੰਡੇ ਦੇ ਜ਼ੋਰ ਨਾਲ ਬਾਕੀ ਸਾਧਾ ਨੂੰ ਭੱਜਾ ਕੇ ਖੁਦ ਕਬਜਾ ਕਰ ਲਿਆ ਸੀ ਤੇ ਵਿਦੇਸਾਂ ਤੋਂ ਆਈ ਕਰੋੜਾਂ ਦੀ ਰਾਸ਼ੀ ਡਕਾਰ ਲਈ ਸੀ। ਸਮੇਤ ਸ਼੍ਰੋਮਣੀ ਕਮੇਟੀ ਸਾਰੇ ਹੀ ਟਕਸਾਲ ਤੋ ਡਰਦੇ ਸਨ ਕਿ ਕੋਈ ਵੀ ਇਹਨਾਂ ਨੂੰ ਇਥੋਂ ਬਾਹਰ ਕੱਢਣ ਦੀ ਹਿੰਮਤ ਨਹੀ ਜੁਟਾ ਸਕਿਆ ਸੀ। ਭਾਈ ਰਣਜੀਤ ਸਿੰਘ ਨੇ ਜਦੋਂ ਸ਼੍ਰੀ ਅਕਾਲ ਤਖਤ ਦੀ ਜਥੇਦਾਰੀ ਦੀ ਕਾਰਜ ਭਾਰ ਸੰਭਾਲਿਆ ਤਾਂ ਉਹਨਾਂ ਨੇ ਟਕਸਾਲ ਵਾਲਿਆ ਨੂੰ ਪਲੋਸ ਕੇ ਬਾਹਰ ਕੱਢ ਦਿੱਤਾ ਸੀ। ਇਸੇ ਤਰ੍ਹਾਂ ਬਾਬਾ ਧੁੰਮਾਂ ਨੂੰ ਜਿਸ ਦਿਨ ਕਾਰ ਸੇਵਾ ਦਿੱਤੀ ਗਈ ਸੀ ਤਾਂ ਇਹ ਖੁੰਢ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਦਮਦਮੀ ਟਕਸਾਲ ਨੂੰ ਕੌਣ ਬਾਹਰ ਕੱਢੇਗਾ।

 

ਸ਼੍ਰੋਮਣੀ ਕਮੇਟੀ ਨੇ ਤਾਂ ਸ਼ਹੀਦੀ ਯਾਦਗਾਰ ਦੇ ਪੂਰਾ ਹੋਣ ਤੋ ਪਹਿਲਾਂ ਜਦੋਂ ਬਾਬਾ ਧੁੰਮਾਂ ਨੂੰ ਇਤਿਹਾਸਕ ਗੁਰੂਦੁਆਰਾ ਧੜਾ ਸਾਹਿਬ ਢਾਹੁਣ ਦੀ ਕਾਰ ਸੇਵਾ ਸੋਂਪੀ ਸੀ, ਤਾਂ ਮੱਕੜ ਨੇ ਉਸ ਸਮੇਂ ਬਾਬੇ ਧੁੰਮੇ ਨੂੰ ਮਹਾਂਪੁਰਸ਼ ਤੋ ਇਲਾਵਾ ਹੋਰ ਕਈ ਅਲੰਕਾਰ ਲਗਾ ਕੇ ਉਸ ਦੀ ਵਡਿਆਈ ਕੀਤੀ ਸੀ ਪਰ ਚੰਦ ਦਿਨਾਂ ਬਾਅਦ ਹੀ ਸ਼੍ਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਲਈ ਜਿਹੜਾ ਬਾਬਾ ਧੁੰਮਾਂ ਕਲ ਤੱਕ ਨਾਇਕ ਸੀ, ਉਹ ਖਲਨਾਇਕ ਬਣ ਕੇ ਸਾਹਮਣੇ ਆ ਗਿਆ। ਅੱਜ ਸ੍ਰੀ ਮੱਕੜ ਉਸੇ ਹੀ ਮੁਖਾਰਬਿੰਦ ਤੋ ਇਹ ਕਹਿ ਰਹੇ ਹਨ ਕਿ ਧੁੰਮੇ ਨੇ ਉਹਨਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ ਜਦ ਕਿ ਸਭ ਕੁਝ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਹੋ ਰਿਹਾ ਸੀ।

ਇਸੇ ਤਰ੍ਹਾਂ ਜਦੋਂ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਸਬੀਰ ਸਿੰਘ ਆਹਲੂਵਾਲੀਆ ਨੂੰ ਲਗਾਇਆ ਗਿਆ ਸੀ ਤਾਂ ਉਸ ਸਮੇਂ ਵੀ ਸ੍ਰੀ ਸਿਮਰਨਜੀਤ ਸਿੰਘ ਮਾਨ ਤੇ ਹੋਰ ਸੰਸਥਾਵਾਂ ਨੇ ਉਸ ਤੇ ਚਰਿੱਤਰਹੀਣ ਦੇ ਦੋਸ਼ ਲਗਾ ਕੇ ਵਿਰੋਧ ਕੀਤਾ ਸੀ, ਪਰ ਸ੍ਰੀ ਮੱਕੜ ਉਸ ਨੂੰ ਦੁਨੀਆ ਭਰ ਦੇ ਮਹਾਨ ਵਿਦਵਾਨ ਦੱਸਦੇ ਰਹੇ। ਅਖੀਰ ਇਹ ਵਿਦਵਾਨ ਵੀ ਇੱਕ ਦਿਨ ਸ੍ਰੀ ਮੱਕੜ ਲਈ ਖਲਨਾਇਕ ਬਣ ਗਿਆ ਤੇ ਉਸ ਦੀ ਛੁੱਟੀ ਕਰ ਦਿੱਤੀ ਗਈ।

ਸ਼ਹੀਦੀ ਯਾਦਗਾਰ ਦਾ ਵਿਵਾਦ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੋਮਣੀ ਕਮੇਟੀ ਪਰਧਾਨ ਸ੍ਰੀ ਮੱਕੜ ਨੂੰ ਸੋਚਣਾ ਚਾਹੀਦਾ ਸੀ ਕਿ ਭਵਿੱਖ ਵਿੱਚ ਇਹ ਯਾਦਗਾਰ ਕਿਸੇ ਨਵੀ ਮੁਸੀਬਤ ਨੂੰ ਜਨਮ ਦੇ ਸਕਦੀ ਜੋ ਅੱਜ ਸੱਚ ਸਾਬਤ ਹੋਇਆ ਹੈ। ਇਸ ਸ਼ਹੀਦੀ ਯਾਦਗਾਰ ਨੇ ਜਿਹੜੇ ਪੰਜਾਬ ਵਿੱਚ ਇੱਕ ਵਾਰੀ ਫਿਰ ਬੀਜ ਬੋ ਦਿੱਤਾ ਹੈ ਉਹ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਜਿਸ ਲਈ ਸ੍ਰੀ ਬਾਦਲ ਤੇ ਮੱਕੜ ਮੁੱਖ ਦੋਸ਼ੀ ਮੰਨੇ ਜਾਣਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top