Share on Facebook

Main News Page

ਦੁਸ਼ਟ ਸੱਜਣ ਤੇ ਟਾਈਟਲਰ ਨੂੰ ਨਿਰਦੋਸ਼ ਦੱਸਣ ਵਾਲੇ ਸੁਖਪਾਲ ਖਹਿਰੇ ਨੇ ਦਿੱਤੀ ਚੇਤਾਵਨੀ

* ਯਾਦ ਰਹੇ ਕਿ ਇਹ ਸੁਖਪਾਲ ਸਿੰਘ ਖਹਿਰਾ ਉਹੀ ਹੈ ਜਿਸ ਨੇ ਥੋੜੇ ਕੁ ਦਿਨ ਪਹਿਲਾਂ ਸਿੱਖਾਂ ਦੇ 7 ਕਾਤਲਾਂ ਦੁਸ਼ਟ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਨਿਰਦੋਸ਼ ਦੱਸਿਆ ਸੀ।

ਚੰਡੀਗੜ੍ਹ, 30 ਅਪ੍ਰੈਲ : ਪੰਜਾਬ ਕਾਂਗਰਸ ਦੇ ਬੁਲਾਰੇ ਨੇ 1984 ਬਲੂਸਟਾਰ ਅਪਰੇਸ਼ਨ ਦੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਚ ਉਸਾਰੀ ਯਾਦਗਾਰ ਦੇ ਮਾਮਲੇ ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਸ ਯਾਦਗਾਰ ਤੇ ਜੋ ਸ਼ਬਦਾਵਲੀ ਲਿਖੀ ਹੈ, ਉਸ ਲਈ ਸਿਧੇ ਤੌਰ ਤੇ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਐਸ. ਜੀ. ਪੀ. ਸੀ. ਜਿੰਮੇਵਾਰ ਹੈ।

ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੈਹਰਾ ਨੇ ਕਿਹਾ ਕਿ ਯਾਦਗਾਰ ਤੇ ਜੋ ਸ਼ਬਦਾਵਲੀ ਲਿਖੀ ਹੈ, ਉਸ ਨਾਲ ਕਿਸੇ ਕਿਸਮ ਦਾ ਮਹੌਲ ਖਰਾਬ ਹੁੰਦਾ ਹੈ ਜਾਂ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਲਈ ਸਿਧੇ ਤੌਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਖੈਹਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਭਰੋਸਾ ਦਿਤਾ ਸੀ ਕਿ ਯਾਦਗਾਰ ਇਕ ਗੁਰਦੁਆਰਾ ਹੋਵੇਗਾ ਪਰ ਪੰਜਾਬ ਸਰਕਾਰ ਨੇ ਇਸ ਮਾਮਲੇ ਤੇ ਵਾਅਦਾਖਿਲਾਫੀ ਕੀਤੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top