Share on Facebook

Main News Page

ਜਰਮਨ ਦੇ ਸਿਨੇਮਾ ਘਰਾਂ ਵਿੱਚ ਦਿਖਾਈ ਜਾ ਰਹੀ “ਸਾਡਾ ਹੱਕ ਫਿਲਮ'' ਲਈ ਲੋਕਾਂ ਵਿੱਚ ਭਾਰੀ ਉਤਸ਼ਾਹ

ਫਰੈਕਫੋਰਟ 30 ਅਪ੍ਰੈਲ (ਗੁਰਧਿਆਨ ਸਿੰਘ ਮਿਆਣੀ) :- ਜਰਮਨ ਦੇ ਸਿਨੇਮਾ ਘਰਾਂ ਵਿੱਚ ਦਿਖਾਈ ਜਾ ਰਹੀ “ਸਾਡਾ ਹੱਕ ਫਿਲਮ'' ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਅੰਦਰ 1984 ਤੋਂ ਬਾਅਦ ਵਾਪਰੇ ਦੁਖਾਂਤ ਤੇ ਸਿੱਖਾਂ ਤੇ ਹੋਏ ਹਕੂਮਤੀ ਜ਼ੁਲਮਾਂ ਦੀ ਸਚਾਈ ਦੇ ਕੁਝ ਅੰਸ਼ ਬਿਆਨ ਕਰਦੀ ਪੰਜਾਬੀ ਫਿਲਮ ਸਾਡਾ ਹੱਕ ਜਿਸ ਨੂੰ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਸੀ ਪਰ ਰਲੀਜ਼ ਹੋਣ ਦੇ ਅਖਾਰੀ ਮੌਕੇ ਪੰਜਾਬ ਸਰਕਾਰ ਨੇ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਪੁਲਿਸ ਅਫਸਰਾਂ ਤੇ ਕੁਝ ਪੰਥਕ ਵਿਰੌਧੀਆਂ ਦੇ ਕਹਿਣ ਤੇ ਫਿਲਮ ਬੈਨ ਕਰ ਦਿੱਤੀ ਸੀ । ਪਰ ਹੁਣ ਫਿਰ ਸੁਪਰੀਮ ਕੋਰਟ ਨੇ ਇਸ ਬੈਨ ਨੂੰ ਹਟਾਕੇ ਫਿਲਮ ਨੂੰ ਰਲੀਜ਼ ਕਰਨ ਦੇ ਹੁਕਮ ਦੇ ਦਿੱਤੇ ਹਨ ਤੇ ਇਹ ਫਿਲਮ ਨਾ ਹੋਕੇ ਸਿੱਖਾਂ ਲਈ ਇੱਕ ਦਸਤਾਵੇਜ਼ ਦੇ ਤੌਰ ਤੇ ਲੈਕੇ ਇਸ ਨੂੰ ਵਿਦੇਸ਼ਾਂ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਦੇਖਕੇ ਸਲਾਹਿਆਂ ਹੈ ਤੇ ਜਰਮਨ ਦੇ ਵੱਖ ਵੱਖ ਸ਼ਹਿਰਾਂ ਅਪਨਬਾਗ ਵਿੱਚ 9 ਮਈ ਏਸਨ 10 ਮਈ ਹਮਬਰਗ 11 ਮਈ ਬਰਲੀਨ ਵਿੱਚ 12 ਮਈ ਨੂੰ ਦਿਖਾਈ ਜਾ ਰਿਹੀ ਹੈ।

ਜਿਉ ਹੀ ਪੰਜਾਬੀ ਜੰਕਸ਼ਨ ਦੇ ਨੌਜਵਾਨਾਂ ਨੇ ਜਰਮਨ ਵਿੱਚ ਸਾਡਾ ਹੱਕ ਫਿਲਮ ਦਿਖਾਉਣ ਦਾ ਉਪਰਾਲਾ ਕੀਤਾ ਤੇ ਲੋਕਾਂ ਵਿੱਚ ਦੇਖਣ ਦਾ ਭਾਰੀ ਉਤਸ਼ਾਹ ਪੈਦਾ ਹੋ ਗਿਆਂ ਤੇ ਲੋਕ ਨੇ ਆਪਣੀਆਂ ਟਿਕਟਾਂ ਭਾਰੀ ਗਿਣਤੀ ਵਿੱਚ ਬੁੱਕ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ । ਪੰਜਾਬੀ ਜੰਕਸ਼ਨ ਦੇ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈੱਲਫੇਅਰ ਐਸੋਸੀਏਸ਼ਨ ਫਰੈਂਕਫਰਟ ਵੱਲੋਂ ਸਮੂਹ ਮਨੁੱਖਤਾਂ ਦੇ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਉਹ ਵੱਧ ਚੜ੍ਹਕੇ ਇਸ ਫਿਲਮ ਨੂੰ ਦੇਖਣ ਜਾਣ ਅਤੇ ਜੇ ਕੋਈ ਆਰਥਿਕ ਕਾਰਨਾਂ ਕਰਕੇ ਫਿਲਮ ਦੇਖਣ ਦੇ ਅਸੱਮਰਥ ਹੈ ਤਾਂ ਸੰਸਥਾ ਵੱਲੋਂ ਉਹਨਾਂ ਨੂੰ ਟਿਕਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਲਈ ਉਹ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top