* ਸਿੱਖਾਂ ਲਈ ਇਨਸਾਫ਼ ਦੀ ਤੱਕੜੀ ਫਿਰ ਇਕ ਪਾਸੇ ਲੁੜਕੀ
			* ਸੱਜਣ ਕੁਮਾਰ ਨੂੰ 84 ਕਤਲੇਆਮ ਦੇ ਮਾਮਲੇ ‘ਚ ਬਰੀ ਕਰਨ ਦਾ
			* ਨਿਊਜ਼ੀਲੈਂਡ ਦੇ ਸਿੱਖਾਂ ਨੇ ਜਿਤਾਇਆ ਭਾਰੀ ਵਿਰੋਧ
			* ਭਾਈ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਝੂਠੇ ਫੈਸਲੇ ਦਾ ਜੁੱਤੀ ਨਾਲ ਜਵਾਬ ਦੇਣਾ 
			ਅਣਖ ਦੀ ਨਿਸ਼ਾਨੀ
			
 ਆਕਲੈਂਡ 
			30 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ): ਅੱਜ ਦਿੱਲੀ ਦੀ ਕੜਕੜਡੂਮਾ ਅਦਾਲਤ ਵੱਲੋਂ 
			1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ‘ਚ ਕਾਂਗਰਸ ਦੇ ਸੀਨੀਅਰ ਆਗੂ ਸੱਜਣ 
			ਕੁਮਾਰ ਨੂੰ ਬਰੀ ਕਰ ਦੇਣ ਦੀ ਖਬਰ ਜਿਵੇਂ ਹੀ ਫੈਲੀ ਵਿਦੇਸ਼ੀ ਬੈਠੇ ਸਿੱਖਾਂ ਦੇ ਮਨ 
			ਵੀ ਰੋਹ ਨਾਲ ਭਰ ਗਏ। ਇਸ ਫੈਸਲੇ ਤੋਂ ਇਨਸਾਫ ਦੀ ਆਸ ਲਾਈ ਬੈਠੇ ਸਿੱਖ ਫਿਰ ਮਾਯੂਸ 
			ਹੋਏ ਅਤੇ ਉਨ੍ਹਾਂ ਨੂੰ ਭਾਰਤ ਦੇਸ਼ ਦਾ ਮਤਲਬ ਘ੍ਰਿਣਾ ਵਿਚ ਬਦਲ ਗਿਆ। ਨਿਊਜ਼ੀਲੈਂਡ 
			ਵਸਦੇ ਸਿੱਖ ਭਾਈਚਾਰੇ ਨੇ ਵੀ ਇਸ ਫੈਸਲੇ ਨੂੰ ਇਕਪਾਸੜ, ਝੂਠਾ ਅਤੇ ਸ਼ਰੇਆਮ ਅਨਿਆਂ 
			ਕਰਾਰ ਦਿੱਤਾ ਹੈ। ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵਲੋਂ ਪ੍ਰੈਸ ਨੂੰ ਆਪਣੀਆਂ 
			ਭਾਵਨਾਵਾਂ ਦਾ ਜ਼ਿਕਰ ਕਰਦਿਆਂ ਆਖਿਆ ਗਿਆ ਕਿ ਅੱਜ ਦੇ ਇਸ ਅਦਾਲਤੀ ਫੈਸਲੇ ਨਾਲ ਇਹ 
			ਸਾਬਿਤ ਹੋ ਗਿਆ ਹੈ ਕਿ ਭਾਰਤ ਵਿਚ ਸਿੱਖਾਂ ਲਈ ਇਨਸਾਫ ਦੀ ਤੱਕੜੀ ਹਮੇਸ਼ਾ ਇਕ ਪਾਸੇ 
			ਲੁੜਕ ਕੇ ਅਨਿਆਂ ਕਰਦੀ ਆ ਰਹੀ ਹੈ। ਜਿਸ ਦੇਸ਼ ਵਿਚ ਦਹਾਕਿਆਂ ਬੱਧੀ ਜਾਨਾਂ ਗਵਾਉਣ 
			ਵਾਲਿਆਂ ਦੇ ਪਰਿਵਾਰਾਂ ਨੂੰ ਨਿਆਂ ਨਹੀਂ ਮਿਲਦਾ ਉਹ ਉਸ ਦੇਸ਼ ਉਤੇ ਕਿਹੋ ਜਿਹਾ ਮਾਣ 
			ਕਰ ਸਕਦੇ ਹਨ। ਲਾਹਨਤ ਹੈ ਅਜਿਹੀ ਨਿਆਂ ਪ੍ਰਣਾਲੀ ਦੇ ਜਿਹੜੀ ਕਿ ਜਿਉਂਦੇ ਜਾਗਦੇ 
			ਗਵਾਹਾਂ ਦੇ ਹੁੰਦਿਆਂ ਵੀ ਦੋਸ਼ੀ ਨੂੰ ਦੋਸ਼ੀ ਸਿੱਧ ਨਹੀਂ ਕਰ ਸਕੀ।

			ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਸਾਫ਼ ਬਰੀ ਕਰ ਦੇਣਾ ਇਸ ਗੱਲ 
			ਦਾ ਸਬੂਤ ਦਿੰਦਾ ਹੈ ਕਿ ਦੇਸ਼ ਦੀ ਨਿਆਂ ਪ੍ਰਣਾਲੀ ਜਿਸ ਨੂੰ ਮਰਜ਼ੀ ਚਾਹੇ ਬਰੀ ਕਰ ਦੇਵੇ 
			ਅਤੇ ਜਿਸਨੂੰ ਮਰਜ਼ੀ ਚਾਹੇ ਮੌਤ ਦੀ ਸਜ਼ਾ ਦੇ ਦੇਵੇ। ਸੁਸਾਇਟੀ ਆਗੂਆਂ ਨੇ ਕਿਹਾ ਕਿ 2 
			ਨਵੰਬਰ, 1984 ‘ਚ ਦਿੱਲੀ ਕੈਂਟ ਚ ਹੋਏ ਦੰਗਿਆਂ ‘ਚ 5 ਸਿੱਖਾਂ ਦੇ ਕਤਲ ਦਾ ਦੋਸ਼ 
			ਸੱਜਣ ਕੁਮਾਰ ‘ਤੇ ਸੀ ਅਤੇ ਇਸ ਮਾਮਲੇ ਚ ਸੱਜਣ ਕੁਮਾਰ ਹੀ ਮੁੱਖ ਦੋਸ਼ੀ ਸੀ ਪਰ ਅਦਾਲਤ 
			ਨੇ ਉਸ ਨੂੰ ਫਿਰ ਵੀ ਬਰੀ ਕਰਕੇ ਨਿਆਂ ਪ੍ਰਣਾਲੀ ਦਾ ਜ਼ਨਾਜਾ ਕੱਢਿਆ ਹੈ। ਇਥੇ ਇਹ ਵੀ 
			ਵਰਨਣਯੋਗ ਹੈ ਕਿ ਸੱਜਣ ਕੁਮਾਰ ਖਿਲਾਫ ਇਸ ਮਾਮਲੇ ‘ਚ ਨਾਨਾਵਤੀ ਕਮਿਸ਼ਨ ਦੀ ਸਿਫਾਰਿਸ਼ 
			‘ਤੇ 2005 ‘ਚ ਕੇਸ ਦਰਜ ਹੋਇਆ ਸੀ ਤੇ ਚਾਰਜਸ਼ੀਟ 2010 ‘ਚ ਦਾਖਲ ਕੀਤੀ ਗਈ ਸੀ ਪਰ 
			ਅੱਜ ਫਿਰ 29 ਸਾਲਾਂ ਤੋਂ ਦੋਸ਼ੀਆਂ ਨੂੰ ਸਜ਼ਾ ਦੀ ਉਡੀਕ ਕਰਦੇ ਆ ਰਹੇ ਸਿੱਖ ਭਾਈਚਾਰੇ 
			ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਭਾਰਤੀ ਅਦਾਲਤਾਂ ਸਿੱਖਾਂ ਨੂੰ ਇਨਸਾਫ ਦੇਣ ਦੇ 
			ਮਾਮਲੇ ਵਿਚ ਤਮਾਸ਼ਾ ਬਣ ਕੇ ਰਹਿ ਗਈਆਂ ਹਨ। ਵਿਦੇਸ਼ੀ ਵਸਦੇ ਸਿੱਖ ਆਪਣਾ ਰੋਹ ਜਾਰੀ 
			ਰੱਖਣਗੇ।
			
			- ਭਾਈ ਕਰਨੈਲ ਸਿੰਘ ਨੇ ਜੱਜ ਵੱਲ ਸੁੱਟੀ ਜੁੱਤੀ- 
			ਇਸ ਫੈਸਲੇ ਤੋਂ ਜਿਥੇ ਅਦਾਲਤ ਦੇ ਬਾਹਰ ਅਤੇ ਅੰਦਰ ਹਾਜ਼ਿਰ ਬਹੁਤ ਸਾਰੇ ਸਿੱਖ ਭਾਈਚਾਰੇ 
			ਦੇ ਆਮ ਲੋਕ ਅਤੇ ਸਿੱਖ ਰਾਜਨੀਤਕ ਲੋਕ ਰੋਹ ਵਿਚ ਆ ਗਏ ਉਥੇ ਭਾਈ ਕਰਨੈਲ ਸਿੰਘ 
			ਪੀਰਮੁਹੰਮਦ ਨੇ ਇਹ ਫੈਸਲਾ ਕਰਨ ਵਾਲੇ ਜੱਜ ਵੱਲ ਜੁੱਤੀ ਵਗਾਹ ਕੇ ਮਾਰੀ ਅਤੇ ਇਸ ਝੂਠੇ 
			ਫੈਸਲੇ ਨੂੰ ਨਕਾਰਨ ਦਾ ਸੁਨੇਹਾ ਦਿੱਤਾ। ਬਾਅਦ ਵਿਚ ਭਾਈ ਕਰਨੈਲ ਸਿੰਘ ਨੂੰ 
			ਗ੍ਰਿਫਤਾਰ ਕਰ ਲਿਆ ਗਿਆ। ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਭਾਈ ਕਰਨੈਲ 
			ਸਿੰਘ ਵੱਲੋਂ ਅਣਖ ਦੀ ਖਾਤਿਰ ਪੁੱਟੇ ਇਸ ਕਦਮ ਨੂੰ ਅਣਖ ਦੀ ਨਿਸ਼ਾਨੀ ਦੱਸਿਆ ਹੈ।
			
			- ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਵੀ ਨਿੰਦਾ- 
			ਨਿਊਜ਼ੀਲੈਂਡ ਦੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਅਦਾਲਤ ਦੇ ਦਿੱਤੇ 
			ਫੈਸਲੇ ਦੀ ਨਿੰਦਾ ਕਰਦਿਆਂ ਆਖਿਆ ਕਿ 1984 ਵੇਲੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ 
			ਸ਼ਰੇਆਮ ਮਾਰ ਦਿੱਤੇ ਗਏ, ਉਨ੍ਹਾਂ ਦੇ ਦੋਸ਼ੀਆਂ ਨੂੰ ਪੂਰੀ ਤਰ੍ਹਾਂ ਬਰੀ ਕਰ ਦੇਣਾ ਪੂਰੀ 
			ਤਰ੍ਹਾਂ ਸਿੱਖਾਂ ਨਾਲ ਅਨਿਆਂ ਹੈ। ਜਿਹੜੇ ਦੋਸ਼ੀ ਲੋਕਾਂ ਉਤੇ ਸਰਕਾਰੀ ਏਜੰਸੀਆਂ ਨੇ 
			ਖੁਦ ਅਦਾਲਤੀ ਕੇਸ ਚਲਾਉਣ ਦੀ ਸ਼ਿਫਾਰਸ਼ ਕੀਤੀ ਹੋਵੇ ਅਤੇ ਉਹ ਮੁੱਖ ਦੋਸ਼ੀ ਹੀ ਬਰੀ ਹੋ 
			ਜਾਵੇ ਇਹ ਗੱਲ ਸਿੱਖਾਂ ਦੇ ਬਰਦਾਸ਼ਿਤ ਕਰਨ ਤੋਂ ਬਾਹਰ ਹੈ।