Share on Facebook

Main News Page

ਵੱਖੋ-ਵੱਖਰੀਆਂ ਮਰਿਯਾਦਾਵਾਂ ਦੀ ਡੱਫਲੀ ਵਜਾਉਣਾ ਹੀ ਪੰਥਕ ਏਕਤਾ ਦੀ ਘਾਟ ਦਾ ਮੁੱਖ ਕਾਰਣ
- ਇਕਵਾਕ ਸਿੰਘ ਪੱਟੀ

ਗੁਰਮਤਿ ਖੇਤਰ ਵਿੱਚ ਮਿਸ਼ਨਰੀ ਕਾਲਜਾਂ ਦਾ ਯੋਗਦਾਨ ਅਹਿਮ : ਪੁਰਾਤਨ ਵਿਦਿਆਰਥੀ

ਆਨੰਦਪੁਰ ਸਾਹਿਬ: ਪੰਜਾਬੀ ਮੈਗਜੀਨ "ਵਿਰਾਸਤ" ਦੇ ਸੰਪਾਦਕ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਅੱਜ ਸਥਾਨਕ ਸਿੱਖ ਮਿਸ਼ਨਰੀ ਕਾਲਜ ਵਿਖੇ ਸ੍ਰੋਮਣੀ ਕਮੇਟੀ ਮੈਂਬਰ ਪਿੰ੍ਰ. ਸੁਰਿੰਦਰ ਸਿੰਘ ਨਾਲ ਪੰਥਕ ਮਸਲਿਆਂ ਤੇ ਲੰਬੀ ਵਿਚਾਰ ਚਰਚਾ ਕੀਤੀ । ਸ. ਪੱਟੀ ਵੱਲੋਂ ਨਿਭਾਈਆਂ ਜਾ ਰਹੀਆਂ ਪੰਥਕ ਡਿਊਟੀਆਂ ਤੋਂ ਸੰਤੁਸ਼ਟੀ ਜਤਾਉਂਦਿਆਂ ਪਿੰ੍ਰ. ਸੁਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਫਖਰ ਹੈ ਕਿ ਸਿੱਖ ਮਿਸ਼ਨਰੀ ਕਾਲਜ ਤੋਂ ਪੜ੍ਹ ਕੇ ਸਾਡੇ ਵਿਦਿਆਰਥੀ ਅੱਜ ਧਰਮ ਪ੍ਰਚਾਰ ਨੂੰ ਸਮਰਪਤ ਜੀਵਣ ਬਤੀਤ ਕਰ ਰਹੇ ਹਨ । ਉਹਨਾਂ ਕਿਹਾ ਕਿ ਕਾਲਜ ਪੂਰੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦਾ ਮੁਦੱਈ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਵਚਨਬੱਧ ਰਹੇਗਾ।

ਇਸ ਮੌਕੇ ਕੌਮ ਵਿੱਚ ਡੇਰਾਵਾਦ, ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਵਿੱਚ ਪਈ ਆਪਾਧਾਪੀ ਤੇ ਚਿੰਤਾ ਵਿਅਕਤ ਕਰਦਿਆਂ ਸ. ਪੱਟੀ ਨੇ ਕਿਹਾ ਕਿ ਸਿੱਖਾਂ ਦੀਆਂ ਉੱਚ ਸੰਸਥਾਵਾਂ ਵਿੱਚਲ ਆਪਸੀ ਏਕਤਾ, ਇਕਜੁਟਤਾ ਦੀ ਘਾਟ ਦਾ ਮੁੱਖ ਕਾਰਣ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਤੋਂ ਬਾਗੀ ਹੋ ਕੇ ਆਪੋਆਪਣੀਆਂ ਮਰਯਿਾਦਾਵਾਂ ਦੀ ਡੱਫਲੀ ਵਜਾਉਣਾ ਹੈ, ਜਿਸ ਕਾਰਣ ਅੱਜ ਪੰਥ ਕਈ ਤਰ੍ਹਾਂ ਦੀਆਂ ਦੁਬਿਦਾਵਾਂ ਵਿੱਚ ਫਸਿਆ ਪਿਆ ਹੈ । ਇਸ ਮੌਕੇ ਕਾਲਜ ਪਹੁੰਚੇ ਪੁਰਾਤਨ ਵਿਦਿਆਰਥੀਆਂ ਵਿੱਚੋਂ ਪਵਿੱਤਰਜੀਤ ਸਿੰਘ, ਡਾ. ਪਰਮਿੰਦਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਮਿਸ਼ਨਰੀ ਕਾਲਜ ਦਾ ਅੱਜ ਧਰਮ ਪ੍ਰਚਾਰ ਦੇ ਖੇਤਰ ਵਿੱਚ ਅਹਿਮ ਸਥਾਨ ਹੈ, ਜਿਸਦਾ ਮੁੱਖ ਕਾਰਣ ਹੈ ਕਿ ਕਾਲਜ ਨੇ ਕਦੇ ਵੀ ਗੁਰਮਤਿ ਵਿਚਾਰਧਾਰਾ ਦੇ ਉਲਟ ਅਸੂਲਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ । ਇਸ ਮੌਕੇ ਮੈਨੇਜਰ ਸ. ਮਨੋਹਰ ਸਿੰਘ, ਸ. ਚਰਨਜੀਤ ਸਿੰਘ, ਰਾਣਾ ਸਿੰਘ ਜੋਹਲ, ਮਨਿੰਦਰ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

ਸ੍ਰੀ ਦਰਬਾਰ ਸਾਹਿਬ ਦੇ ਚਲ-ਚਿਤਰਾਂ ਨਾਲ ਗੀਤ ਚਲਾਉਣੇ, ਖਾਲਸੇ ਦੀ ਕਿਹੜੀ ਵਿਰਾਸਤ ਦਾ ਹਿੱਸਾ ਹੈ?

ਅਨੰਦਪੁਰ ਸਾਹਿਬ ਬੀਤੇ ਸਮੇਂ ਵੱਖ-ਵੱਖ ਪੰਥਕ ਵੈੱਬਸਾਈਟਾਂ ਅਤੇ ਅਕਬਾਰਾਂ ਵਿੱਚ ਨੌਜਵਾਨ ਸਿੱਖ ਲੇਖਕ ਸ. ਇਕਵਾਕ ਸਿੰਘ ਪੱਟੀ ਦਾ ਲੇਖ ‘ਖਾਲਸੇ ਦੇ ਨਾਮ ਤੇ, ਵਿਰਾਸਤ-ਏ-ਖ਼ਾਲਸਾ ਵਿੱਚ ਖਾਲਸੇ ਦੇ ਸਿਧਾਂਤਾਂ ਨਾਲ ਹੀ ਖਿਲਵਾੜ ਕੀਤਾ ਗਿਆ’ ਛਪਿਆ ਸੀ, ਬਾਰੇ ਅਨੰਦਪੁਰ ਸਾਹਿਬ ਪੁੱਜੇ ਸ. ਪੱਟੀ ਨੇ ਕਿਹਾ ਕਿ ਕੰਪਲੈਕਸ ਦੇ ਅੰਦਰ ਹਲਕੇ ਪੱਧਰ ਦੀਆਂ ਤਸਵੀਰਾਂ ਨਾਲ ਗੁਰਮਤਿ ਦਾ ਘੋਰ ਅਪਮਾਨ ਕੀਤਾ ਗਿਆ ਹੈ, ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰਵਾਉਂਦਿਆਂ ਚਲਾਇਆ ਜਾਂਦੇ ਚਲ-ਚਿਤਰ ਦੌਰਾਨ ਗੀਤ ‘ਕੋਠੇ ਤੇ ਖਲੋ ਮਾਹੀਆ’ ਅਤੇ ਦਿਵਾਲੀ ਵੇਲੇ ਅਤਿਸ਼ਬਾਜ਼ੀ ਦੇ ਦ੍ਰਿਸ਼ ਵੇਲੇ ‘ਉੱਚੀਆਂ ਲੰਬੀਆਂ ਟਾਹਲੀਆਂ ਵੇ ਵੈਰੀਆ’ ਵੀ ਜੇਕਰ ਪੰਥਕ ਸੋਚ ਨੂੰ ਨਹੀਂ ਹਲੂਣਦੇ ਤਾਂ ਪੰਥ ਦੀ ਬਦਕਿਸਮਤੀ ਤੇ ਅਫਸੋਸ ਹੀ ਕੀਤਾ ਜਾ ਸਕਦਾ ਹੈ। ਸ਼ੁਰੂਆਤ ਵੇਲੇ ਹੀ ਬਾਬੇ ਨਾਨਕ ਦੀਆਂ ਤਸਵੀਰਾਂ ਨੂੰ ਟੋਪੀ ਪੁਆ ਕੇ, ਅਤੇ ਗੁਰੂ ਸਾਹਿਬਾਨਾਂ ਨੂੰ ਫ੍ਰੈਂਚ ਕੱਟ ਦਾਹੜੀ ਦੀਆਂ ਤਸਵੀਰਾਂ ਰਾਹੀਂ ਪ੍ਰਚਾਰਣਾਂ ਭਵਿੱਖ ਵਿੱਚ ਨੌਜਵਾਨਾਂ ਦੇ ਸਿੱਖੀ ਸਰੂਪ ਨੂੰ ਤਿਆਗਣ ਵਿੱਚ ਭਰਪੂਰ ਮੱਦਦ ਕਰੇਗਾ । ਉਹਨਾਂ ਕਿਹਾ ਸਿੱਖਾਂ ਨੂੰ ਆਪਸੀ ਸਾਂਝ ਸਦਕਾ ਆਪ ਹੀ ਹੰਭਲਾ ਮਾਰਨ ਦੀ ਲੋੜ ਹੈ ਤਾਂ ਹੀ ਇਸ ਹੋ ਰਹੀ ਬੇਅਦਬੀ ਨੂੰ ਰੋਕਿਆ ਜਾ ਸਕਦਾ ਹੈ।

ਮੀਟਿੰਗ ਤੋਂ ਬਾਅਦ ਤਸਵੀਰ ਵਿੱਚ ਪਿੰ. ਸੁਰਿੰਦਰ ਸਿੰਘ ਨਾਲ ਇਕਵਾਕ ਸਿੰਘ ਪੱਟੀ, ਪਵਿੱਤਰਜੀਤ ਸਿੰਘ, ਮੈਨਜਰ ਮਨੋਹਰ ਸਿੰਘ ਤੇ ਹੋਰ ਸਖਸ਼ੀਅਤਾਂ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top