Share on Facebook

Main News Page

ਮੁੱਖ ਸੇਵਾਦਾਰ ਗੁਰਬਚਨ ਸਿੰਘ ਲਈ ਇੱਕ ਹੋਰ ਮਹੱਤਵਪੂਰਣ ਸਵਾਲ

ਹੁਣ ਤੱਕ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਪੁੱਛੇ ਜਾਣ ਲਈ 41 ਸਵਾਲ ਆ ਚੁਕੇ ਹਨ। ਅੱਜ ਬੀ.ਸੀ. ਕੈਨੇਡਾ ਤੋਂ ਇੱਕ ਜਾਗਰੂਕ ਸਿੰਘ ਵਲੋਂ ਇੱਕ ਮਹੱਤਵਪੂਰਣ ਸਵਾਲ (ਨੰ: 42) ਭੇਜਿਆ ਗਿਆ ਜੋ ਇਸ ਪ੍ਰਕਾਰ ਹੈ।

29 ਮਾਰਚ 2000 ਨੂੰ ਪੰਜ ਮੁੱਖ ਸੇਵਾਦਾਰਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਹਦਾਇਤ:

1. ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜੱਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ ਅਤੇ ਇਸ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪੱਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਸਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਵੇ।

ਕੀ ਤੁਸੀਂ ਹੁਣ ਇਹ ਹਦਾਇਤ ਯਾਦ ਹੈ? ਯਾਦ ਹੋਣੀ ਚਾਹੀਦੀ ਹੈ ਕਿਉਂਕਿ ਇਸ ਇੱਕਤਰਤਾ ਵਿੱਚ ਤੁਸੀਂ ਵੀ ਸ਼ਾਮਿਲ ਸੀ, ਅਤੇ ਆਪਜੀ ਦੇ ਹਸਤਾਖਰ ਵੀ ਮੌਜੂਦ ਹਨ। ਤੁਸੀਂ ਇਸ ਬਾਰੇ ਕੀ ਕਦਮ ਚੁੱਕਿਆ?

ਇਹ ਕੰਮ ਸਾਰਿਆਂ ਦਾ ਸਾਂਝਾ ਹੈ, ਸਭ ਨੂੰ ਹਿੰਮਤ ਕਰਕੇ ਅੱਗੇ ਆਉਣਾ ਪੈਣਾ ਹੈ, ਜਿਸ ਨਾਲ ਪੁਜਾਰੀਵਾਦ ਦਾ ਇਹ ਜੂਲਾ ਸਾਡੇ ਸਿਰੋਂ ਲਹਿ ਸਕੇ। ਤਗੜੇ ਹੋਵੋ, ਇਹ ਮੁੱਖ ਸੇਵਾਦਾਰ ਜਿੱਥੇ ਵੀ ਜਾਣ, ਵਿਰੋਧ ਕਰੋ, ਪਰ ਵਿਰੋਧ ਦਾ ਤਰੀਕਾ ਬਦਲਣਾ ਪਵੇਗਾ, ਉਨ੍ਹਾਂ ਨੂੰ ਸਵਾਲ ਪੁੱਛੋ, ਇਹ ਸਵਾਲ ਪ੍ਰਿੰਟ ਕਰਕੇ ਉਨ੍ਹਾਂ ਦੇ ਸਾਹਮਣੇ ਰੱਖੋ, ਜਵਾਬ ਮੰਗੋ। ਜਿਸ ਦਿਨ ਸਿੱਖਾਂ ਨੂੰ ਸਵਾਲ ਪੁੱਛਣ ਦਾ ਹੀਆ ਬੱਝ ਗਿਆ, ਕੋਈ ਵੀ ਸਿੱਖਾਂ ਨੂੰ ਵਰਗਲਾ ਨਹੀਂ ਸਕੇਗਾ।

ਕਿਰਪਾ ਕਰਕੇ ਆਪਣੀ ਜਥੇਬੰਦੀ ਦਾ ਨਾਮ, ਐਡਰੇਸ ਅਤੇ ਸੰਪਰਕ ਹੇਠ ਲਿਖੀ ਏ-ਮੇਲ 'ਤੇ ਭੇਜੋ ਜੀ, ਤਾਂ ਜਦੋ ਅਸੀਂ ਇਸ ਮੁੱਦੇ ਨੂੰ ਮੀਡੀਆ ਵਿਚ ਲੈ ਕੇ ਜਾਈਏ, ਤਾਂ ਕੌਮ ਨੂੰ ਪਤਾ ਲੱਗ ਸਕੇ, ਕਿ ਇਸ ਪ੍ਰੋਜੇਕਟ ਸੰਬੰਧੀ ਕੌਣ-ਕੌਣ ਕੰਮ ਕਰ ਰਿਹਾ ਹੈ।

ਬੇਨਤੀ ਕਰਤਾ

ਟਾਈਗਰ ਜਥਾ p_deep_singh@yahoo.com
ਖ਼ਾਲਸਾ ਨਿਊਜ਼ khalsanews@yahoo.com
ਸਿੰਘ ਸਭਾ ਯੂ.ਐਸ.ਏ. info@singhsabhausa.com


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top