ਖਾਲਸਾ
ਜੀ, ਸਿੱਖੀ ਤੋਂ ਭਗੋੜੇ, ਤੱਤਿਆਂ ਦੇ ਪਰਿਵਾਰ ਤੋਂ ਸਾਵਧਾਨ !!!
- ਇੰਦਰਜੀਤ ਸਿੰਘ ਕਾਨਪੁਰ
ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਨੂੰ ਪਾਖੰਡ ਕਹਿਣ ਵਾਲੇ, ਲਾਵਾਂ
ਨੂੰ ਕਰਮਕਾਂਡ ਕਹਿਣ ਵਾਲੇ, ਕਕਾਰਾਂ ਨੂੰ ਰੱਦ ਕਰਣ ਵਾਲੇ, ਸਿੱਖੀ ਨੂੰ ਇਕ “ਫਿਰਕਾ”
ਕਹਿਣ ਵਾਲੇ, ਸਿੱਖ ਰਹਿਤ ਮਰਿਯਾਦਾ ਨੂੰ ਦੋ ਕੌਡੀ ਦਾ ਕਿਤਾਬਚਾ ਕਹਿਣ ਵਾਲੇ, ਆਪਣੀਆਂ
ਧੀਆਂ ਦਾ ਵਿਆਹ ਮੁਸਲਮਾਨਾਂ ਨਾਲ ਕਰਣ ਦੀ ਪੈਰਵੀ ਕਰਨ ਵਾਲੇ, ਗੁਰਬਾਣੀ ਦੇ ਵੱਡੇ
ਵਿਆਖਿਆਕਾਰਾਂ ਅਤੇ ਅਖੌਤੀ ਵਿਦਵਾਨਾਂ ਦੀ ਸਰੇਬਜਾਰ ਸ਼ਬਦਾਵਲੀ ਦੇ ਦਰਸ਼ਨ ਕਰੋ ਅਤੇ ਇੰਦਰ
ਸਿੰਘ ਘੱਗਾ ਅਤੇ ਤੱਤ ਪਰਿਵਾਰ ਵਾਲਿਆਂ ਨੂੰ ਸਵਾਲ ਕਰੋ, ਕਿ ਇਹ ਹੀ ਹਨ ਤੁਹਾਡੀ ਜੁੰਡਲੀ
ਦੇ ਵਿਦਵਾਨ, ਜਿਨਾਂ ਦੇ ਸਿਰ 'ਤੇ ਤੁਸੀਂ “ਇਨਕਲਾਬ ਦਿਹਾੜਾ” ਮਨਾਏ ਅਤੇ ਸਿੱਖ ਰਹਿਤ
ਮਰਿਯਾਦਾ ਦਾ ਬੇੜਾ ਗਰਕ ਕਰਨ ਲਈ, ਪੰਜ ਪੜਾਅ ਪਾਰ ਕਰ ਗਏ। ਕੁੱਝ ਤਾਂ ਸ਼ਰਮ ਕਰੋ, ਅਖੌਤੀ
ਵਿਦਵਾਨੋ! ਐਸਾ ਤੱਤਾ ਪਰਿਵਾਰ ਕੌਮ ਨੂੰ ਕਿਸ ਦਿਸ਼ਾ ਵੱਲ ਲੈ ਜਾਏਗਾ, ਵੀਰੋ ਅੰਦਾਜਾ ਆਪ
ਲਗਾ ਸਕਦੇ ਹੋ।
ਇਹ ਹਨ ਕੌਮ ਦੇ ਉਹ ਤੱਤ ਗਿਆਨੀ, ਜੋ ਇਸ ਅਖੌਤੀ ਗੁਰਮਤਿ ਸੁਧਾਰਕ ਅਤੇ ਇੰਕਲਾਬੀ ਦੇ ਵਿਆਹ/ਨਿਕਾਹ
ਦੇ ਗਾਰਡੀਅਨ ਬਣੇ, ਅਤੇ ਇਹੋ ਜਹਿਆਂ ਦੀ ਜਮਾਤ ਹੀ ਇਨਾਂ ਦੇ ਸਮਰਥਕ ਹਨ। ਇਹ ਪੰਥ ਦਰਦੀ
ਸਿੱਖਾਂ ਨੂੰ "ਪੁਜਾਰੀਵਾਦੀ ਕੁੱਤਾ" ਕਹਿ ਕੇ ਸੰਬੋਧਿਤ ਕਰਦੇ ਹਨ, ਅਤੇ ਦੂਜੇ ਪਾਸੇ ਅਪਣੇ
ਆਪ ਨੂੰ ਗੁਰਮਤਿ ਦੇ ਸੁਧਾਰਵਾਦੀ ਉਪਰਾਲਿਆਂ ਦੇ ਬਹੁਤ ਵੱਡੇ ਇੰਕਲਾਬੀ ਦਸਦੇ ਹਨ। ਕੌਮ ਦਾ
ਰੱਬ ਹੀ ਮਾਲਿਕ ਹੈ।
|
|
ਇਹ ਹਨ ਗੁਰਪ੍ਰੀਤ ਸਿੰਘ, ਜਿਸ
ਨੂੰ ਗੁਰੂ ਦੇ ਸ਼ਬਦ ਜੋ ਲਾਵਾਂ ‘ਚ ਅੰਕਿਤ ਨੇ, ਕਰਮਕਾਂਡ ਲਗਦੇ ਹਨ, ਪਰ
ਇੰਦਰ ਸਿੰਘ ਘੱਗਾ
ਦਾ ਦਿੱਤੇ ਗਏ ਗਿਫਟ ’ਤੇ ਹੱਥ ਰੱਖਣਾ ਭਾਉਂਦਾ ਹੈ, ਇਹ
ਕਰਮਕਾਂਡ ਨਹੀਂ?
ਇਹ ਗੁਰੂ ਸਾਹਿਬ ਨੂੰ ਗੁਰੂ ਕਹਿਣ ਤੋਂ ਭੱਜਦੇ ਹਨ, ਪਰ ਇੰਦਰ ਸਿੰਘ ਘੱਗਾ
ਨੂੰ ਬਾਪੂ ਕਹਿੰਦਿਆਂ ਸ਼ਰਮ ਨਹੀਂ ਕਰਦੇ। ਇਹ ਕਕਾਰਾਂ ਨੂੰ ਰੱਦ
ਕਰਦੇ ਹਨ, ਪਰ ਆਪਣੀ ਘਰਵਾਲੀ ਦੇ
ਪਾਈ ਕਿਰਪਾਨ ਅਤੇ ਸਿਰ ‘ਤੇ ਜੂੜਾ-ਕੇਸਕੀ ਕਰਮਕਾਂਡ ਕਿਵੇਂ ਨਹੀਂ ਲਗਦੇ?
ਕੀ ਇਹ ਦੋਗਲਾਪਨ ਨਹੀਂ? ਭਾਸ਼ਾ ਤੋਂ ਅੰਦਾਜ਼ਾ ਲਗਦਾ ਹੈ ਕਿ ਇਹ ਭਾਸ਼ਾ ਦਾ
ਕਰਮਕਾਂਡ ਵੀ ਨਹੀਂ ਕਰਦੇ, ਜੋ ਮੂੰਹ 'ਚ ਆਇਆ ਬੋਲ ਦਿੰਦੇ ਨੇ...
|
|