ਸੁਪਰੀਮ
ਕੋਰਟ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਫਿਲਮ ਦੇਖਣ ਤੋਂ ਬਾਅਦ ਫਿਲਮ ਤੋਂ ਬੈਨ ਹਟਾਉਣ
ਦੇ ਹੁਕਮ ਦਿੱਤੇ ਹਨ। ਆਖਿਰ ਸੱਚ ਦੀ ਜਿੱਤ ਹੋਈ। ਯਾਦ ਰਹੇ ਕਿ ਪੰਜਾਬ ਦੀ ਬਾਦਲ ਸਰਕਾਰ
ਨੇ ਚਾਰ ਕੁ ਪਾਨ ਬੀੜੀ ਵੇਚਣ ਵਾਲਿਆਂ ਅਤੇ ਅਫਸਰਸ਼ਾਹੀ ਦੇ ਦਬਾਅ ਹੇਠ ਫਿਲਮ ਦੇ ਰਿਲੀਜ਼
ਹੋਣ ਤੋਂ ਸਿਰਫ ਇਕ ਦਿਨ ਪਹਿਲਾਂ ਫਿਲਮ ਤੇ ਰੋਕ ਲਗਾ ਦਿੱਤੀ ਸੀ। ਹੁਣ ਫਿਲਮ ਪੰਜਾਬ ਸਮੇਤ
ਪੂਰੇ ਭਾਰਤ ’ਚ ਰਿਲੀਜ਼ ਹੋਵੇਗੀ, ਪਰ ਨਾਲ ਹੀ ਸੁਪਰੀਮ ਕੋਰਟ ਨੇ ਫਿਲਮ ਨੂੰ ‘ਏ’
ਸਰਟੀਫਿਕੇਟ ਜਾਰੀ ਕਰਦਿਆਂ ਜਿੱਥੇ ਸਿਰਫ਼ ਬਾਲਗਾਂ ਨੂੰ ਫ਼ਿਲਮ ਦੇਖਣ ਦੀ ਮਨਜ਼ੂਰੀ ਦਿੱਤੀ
ਹੈ, ਉਥੇ ਫਿਲਮ ਨਿਰਮਾਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਫ਼ਿਲਮ ਵਿਚ ਜ਼ੈਜ਼ੀ ਬੀ ਦਾ
ਗੀਤ ਨਾ ਦਿਖਾਉਣ। ਇਹ ਫੈਸਲਾ ਸੁਪਰੀਮ ਕੋਰਟ ਵਲੋਂ ਫਿਲਮ ਦੀ ਸਕਰੀਨਿੰਗ ਲਈ ਬਣਾਈ ਕਮੇਟੀ
ਵਲੋਂ ਅੱਜ ਸਵੇਰੇ ਫਿਲਮ ਨੂੰ ਦੇਖਣ ਉਪਰੰਤ ਲਿਆ ਗਿਆ ਹੈ।
ਚੀਫ਼ ਜਸਟਿਸ ਅਲਤਮਸ ਕਬੀਰ, ਜਸਟਿਸ ਏ.ਆਰ. ਦਵੇ ਅਤੇ ਜਸਟਿਸ
ਵਿਕਰਮਜੀਤ ਸੇਨ ਦੇ ਬੈਂਚ ਨੇ 4 ਸੀਨੀਅਰ ਵਕੀਲਾਂ ਦੀ ਮੌਜੂਦਗੀ ਵਿਚ ਫ਼ਿਲਮ ਵੇਖੀ। ਇਨ੍ਹਾਂ
ਵਕੀਲਾਂ ਵਿਚ ਫ਼ਾਲੀ ਐਸ. ਨਰੀਮਨ, ਰਾਜੀਵ ਭਵਨ, ਇੰਦਰਾ ਜੈ ਸਿੰਘ ਅਤੇ ਰਿਬੇਕਾ ਜੌਹਨ ਸ਼ਾਮਲ
ਸਨ। ਕੁਲਜਿੰਦਰ ਸਿੰਘ ਨੇ ਦਸਿਆ ਕਿ ਹੁਣ ਇਹ ਫ਼ਿਲਮ ਛੇਤੀ ਹੀ ਰੀਲੀਜ਼ ਕਰ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਕਿ ‘ਸਾਡਾ ਹੱਕ’ ਫ਼ਿਲਮ ਪੰਜਾਬ ਦੇ ਲੋਕਾਂ ਨੂੰ ਕਾਲੇ ਦੌਰ ਵਿਚ ਹੋਏ ਜ਼ੁਲਮ
ਤੋਂ ਜਾਣੂ ਕਰਵਾਏਗੀ। ਉਧਰ ਫ਼ਿਲਮ ਤੋਂ ਪਾਬੰਦੀ ਹਟਣ ਦੀ ਸੂਚਨਾ ਮਿਲਦਿਆਂ ਹੀ ਫ਼ਿਲਮ ਵਿਚ
ਕੰਮ ਕਰਨ ਵਾਲੇ ਕਲਾਕਾਰਾਂ ਅਤੇ ਸਿੱਖ ਸੰਗਤਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਫ਼ਿਲਮ ਵਿਚ
ਕੰਮ ਕਰ ਚੁਕੇ ਬਲਵਿੰਦਰ ਸਿੰਘ ਕਾਲਾ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ
ਕਿਹਾ ਕਿ ਅਦਾਲਤ ਨੇ ਫ਼ਿਲਮ ਰੀਲੀਜ਼ ਕਰਨ ਦਾ ਅਧਿਕਾਰ ਦੇ ਕੇ ਪੰਜਾਬ ਵਿਚ ਚੱਲੇ ਕਾਲੇ ਦੌਰ
ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਫ਼ਿਲਮ ਵਿਚ ਕੰਮ ਕਰ ਚੁਕੀ
ਰਮਣੀਕ ਸੰਧੂ ਨੇ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ।
ਪਰ ਪੰਜਾਬ ਸਰਕਾਰ ਨੇ 4 ਅਪ੍ਰੈਲ ਨੂੰ ਦੇਰ ਰਾਤ ਹੁਕਮ ਜਾਰੀ ਕਰ ਕੇ
ਇਸ ਦੇ ਰਿਲੀਜ਼ ‘ਤੇ ਰੋਕ ਲਾ ਦਿਤੀ ਸੀ। ਸਰਕਾਰ ਨੇ ਦਲੀਲ ਦਿਤੀ ਕਿ ਸਿਨਮਾ ਘਰਾਂ ‘ਚ ਫ਼ਿਲਮ
ਵਿਖਾਏ ਜਾਣ ਨਾਲ ਸੂਬੇ ਦੇ ਹਾਲਾਤ ਵਿਗੜ ਸਕਦੇ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੇ
ਤਿੰਨ ਵੱਡੇ ਅਧਿਕਾਰੀਆਂ ਨੇ 4 ਅਪ੍ਰੈਲ ਦੀ ਸ਼ਾਮ ਨੂੰ ਫ਼ਿਲਮ ਵੇਖੀ ਤੇ ਫ਼ਿਲਮ ਵੇਖਣ ਤੋਂ
ਝੱਟ ਬਾਅਦ ਸਰਕਾਰ ਨੂੰ ਕਹਿ ਦਿਤਾ ਕਿ ਇਹ ਫ਼ਿਲਮ ਅਮਨ-ਕਾਨੂੰਨ ਦੀ ਹਾਲਤ ਖ਼ਰਾਬ ਕਰ ਸਕਦੀ
ਹੈ। ਪੰਜਾਬ ਸਰਕਾਰ ਦੀ ਦੇਖਾ-ਦੇਖੀ ਹੀ ਦਿੱਲੀ, ਹਰਿਆਣਾ ਤੇ ਜੰਮੂ ਦੀਆਂ ਸਰਕਾਰਾਂ ਨੇ ਵੀ
ਆਪੋ-ਅਪਣੇ ਸੂਬਿਆਂ ਵਿਚ ਇਹ ਫ਼ਿਲਮ ਵਿਖਾਏ ਜਾਣ ‘ਤੇ ਰੋਕ ਲਾ ਦਿਤੀ।
ਅੱਜ ਸੁਪਰੀਮ ਕੋਰਟ ਵਲੋਂ ਬਣਾਏ ਪੈਨਲ ਨੇ ਫਿਲਮ ਦੇਖਕੇ ਸੁਪਰੀਮ
ਕੋਰਟ ਸਾਹਮਣੇ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ਉਪਰੰਤ ਸੁਪਰੀਮ ਕੋਰਟ ਨੇ ਫਿਲਮ ਤੋਂ ਪਬੰਦੀ
ਹਟਾਉਣ ਦਾ ਫੈਸਲਾ ਹਟਾਇਆ ਹੈ। ਸੋ ਹੁਣ ਆਖਰਕਾਰ ਲੰਬੀ ਜੱਦੋ-ਜਹਿਦ ਉਪਰੰਤ ਇਹ ਫਿਲਮ
ਪੰਜਾਬ ਸਮੇਤ ਪੂਰੇ ਭਾਰਤ ’ਚ ਰਿਲੀਜ਼ ਹੋਵੇਗੀ। ਫਿਲਮ ਦੇ ਪ੍ਰੋਡਿਊਸਰ ਤੇ ਐਕਟਰ ਕੁਲਜਿੰਦਰ
ਸਿੱਧੂ ਨੇ ਇਸ ਸਬੰਧੀ ਮੀਡੀਆ ਨੂੰ ਦੱਸਿਆ ਕਿ ਆਖਰ ਸੱਚ ਦੀ ਜਿੱਤ ਹੋਈ ਹੈ ਤੇ ਉਹ ਸੁਪਰੀਮ
ਕੋਰਟ ਦਾ ਇਸ ਫੈਸਲੇ ਲਈ ਧੰਨਵਾਦ ਕਰਦੇ ਹਨ।ਇਹ ਫਿਲਮ ਦੁਨੀਆ ਭਰ ਵਿਚ 5 ਅਪ੍ਰੈਲ ਨੂੰ
ਰਿਲੀਜ਼ ਹੋਣੀ ਸੀ ਪਰ 2/4 ਲੋਕਾਂ ਦੇ ਵਿਰੋਧ ਕਰਨ ਨਾਲ ਪੰਜਾਬ ਦੀ ਅਫਸਰਸ਼ਾਹੀ ਜਿਸਦੀ ਸਚਾਈ
ਇਹ ਫਿਲਮ ਰੂਪਮਾਨ ਕਰਦੀ ਹੈ ਨੂੰ ਬਹਾਨਾ ਮਿਲ ਗਿਆ ਸੀ ਫਿਲਮ ਤੇ ਪਾਬੰਦੀ ਲਾਉਣ ਦਾ। ਹੁਣ
ਸੁਪਰੀਮ ਕੋਰਟ ਦੇ ਹੁਕਮਾਂ ਨਾਲ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਅਵਾ ਕਰਨ ਵਾਲੀ ਬਾਦਲ
ਸਰਕਾਰ ਦਾ ਇੱਕ ਵਾਰ ਫਿਰ ਦੋਗਲਾ ਰੂਪ ਸਾਹਮਣਾ ਆ ਗਿਆ ਹੈ।
ਅਸਲ ਵਿਚ ਸੱਮਸਿਆ ਇਹ ਸੀ ਕਿ ਪੰਜਾਬ ਦੇ ਕੁਝ ਪੁਲਿਸ ਅਫਸਰਾਂ ਦੀਆਂ
ਕਰਤੂਤਾਂ ਵੀ ਇਹ ਫਿਲਮ ਬਿਆਨ ਕਰਦੀ ਸੀ ਜਿਨ੍ਹਾਂ ਨੂੰ ਬਾਦਲਾਂ ਨੇ ਸਿਰ ਤੇ ਬਿਠਾਇਆ ਹੋਇਆ
ਹੈ ਅਤੇ ਉਨ੍ਹਾਂ ਅਫਸਰਾਂ ਦੇ ਦਬਾਅ ਹੇਠ ਫਿਲਮ ਬੈਂਨ ਕਰ ਦਿੱਤੀ ਗਈ ਸੀ। ਹੁਣ ਇਹ ਫਿਲਮ
ਪੂਰ ਭਾਰਤ ਵਿਚ ਰਿਲੀਜ਼ ਹੋਵੇਗੀ। ਫਿਲਮ ਦੇ ਪ੍ਰਡਿਊਸਰ ਕੁਲਜਿੰਦਰ ਸਿੱਧੂ ਨੇ ਪੰਜਾਬ
ਸਪੈਕਟ੍ਰਮ ਨਾਲ ਗਲ੍ਹ ਕਰਦਿਆਂ ਸੁਪਰੀਮ ਕੋਰਟ ਤੇ ਫੈਸਲੇ ਤੇ ਖੁਸ਼ੀ ਜ਼ਾਹਿਰ ਕਰਦਿਆਂ ਆਖਿਆ
ਕੇ ਆਖਿਰ ਸੱਚ ਦੀ ਜਿੱਤ ਹੋਈ।ਇਸ ਸੰਬੰਧੀ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ
ਸਿੰਘ ਪੀਰ ਮੁਹੰਮਦ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਭਾਵੇਂ ਕਿ
ਨੂੰ ਦੁਨੀਆ ਦੀ ਸਭ ਤੋਂ ਵੱਡੀ ਡੇਮੋਕ੍ਰੇਸੀ ਕਹਾਉਣ ਵਾਲੇ ਭਾਰਤ ਵਿਚ ਹਮੇਸ਼ਾਂ ਸਿੱਖਾਂ
ਨਾਲ ਇਨਸਾਫ ਕਰਨ ਵੇਲੇ ਦੋਹਰੇ ਮਾਪਦੰਡ ਅਪਣਾਏ ਜਾਂਦੇ ਹਨ ਅਤੇ ਸਿੱਖਾਂ ਨੂੰ ਹੱਕ ਲੈਣ ਲਈ
ਹਮੇਸ਼ਾਂ ਸੰਘਰਸ਼ ਅਤੇ ਜਦੋ ਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਨੇ ਬਾਦਲ ਸਰਕਾਰ ਵਲੋਂ ਫਿਲਮ
ਨੂੰ ਦੇਖੇ ਬਿਨ੍ਹਾਂ ਰੋਕ ਲਾਉਣ ਦੀ ਵੀ ਨਿਖੇਧੀ ਕੀਤੀ। ਕਰਨੈਲ ਸਿੰਘ ਨੇ ਆਖਿਆ ਕਿ ਫਿਲਮ
ਤੋਂ ਹਟਾਇਆ ਬੈਨ ਸੱਚ ਦੀ ਜਿੱਤ ਹੈ ।
ਟਿੱਪਣੀ:
ਜੇ ਫਿਲਮ "ਸਾਡਾ ਹੱਕ" ਪੰਜਾਬ 'ਚ ਰੀਲੀਜ਼ ਹੋ ਗਈ ਤਾਂ, ਪੰਜਾਬ
ਸਰਕਾਰ ਇਸ ਹਾਰ ਤੋਂ ਬਾਅਦ, ਖੁਦ ਹੀ ਗੁੰਡਾ ਅਨਸਰਾਂ ਕੋਲੋਂ ਪੰਜਾਬ ਦਾ ਮਾਹੌਲ ਖਰਾਬ
ਕਰਕੇ, ਉਸ ਦਾ ਦੋਸ਼ ਕੇਂਦਰ ਸਰਕਾਰ ਦੇ ਮੱਥੇ ਮੱੜ੍ਹਨ ਦੀ ਕੋਸ਼ਿਸ਼ ਕਰੇਗੀ। ਇਸ ਦੀ ਪੂਰੀ
ਪੂਰੀ ਸੰਭਾਵਨਾ ਹੈ। ਜੇ ਪੰਜਾਬ ਸਰਕਾਰ ਦੀ ਨੀਅਤ ਸਾਫ ਹੁੰਦੀ ਤਾਂ ਉਹ ਸੈਂਸਰ ਬੋਰਡ
ਵਲੋਂ ਪਾਸ ਹੋਣ 'ਤੇ ਵੀ ਫਿਲਮ ਨੂੰ ਚਲੱਣ ਦਿੰਦੀ, ਪਰ ਆਪਣੀਆਂ ਕਰਤੂਤਾਂ ਦਾ
ਪਰਦਾਫਾਸ਼ ਹੋਣ ਦੇ ਡਰੋਂ, ਇਹ ਕਦਮ ਚੁਕਿਆ।
ਸੰਪਾਦਕ ਖ਼ਾਲਸਾ ਨਿਊਜ਼