ਟੋਰਾਂਟੋ,
22 ਅਪ੍ਰੈਲ (ਸਤਪਾਲ ਸਿੰਘ ਜੌਹਲ) - ਕੈਨੇਡਾ ਦਾ
ਨਾਗਰਿਕ ਬਣਨ ਲਈ ਹਰੇਕ ਵਿਦੇਸ਼ੀ ਨੂੰ
ਮਹਾਰਾਣੀ ਐਲਿਜ਼ਬੈਥ (ਦੂਸਰੀ) ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਣੀ ਪੈਂਦੀ ਹੈ ਕਿਉਂਕਿ
ਬਰਤਾਨੀਆ ਦੀ ਮਹਾਰਾਣੀ ਹੀ ਕੈਨੇਡਾ ਦੀ ਸੰਵਿਧਾਨਕ ਮੁਖੀ ਵੀ ਹੈ। ਜੇਕਰ ਕੋਈ ਵਿਅਕਤੀ ਇਹ
ਸਹੁੰ ਲੈਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਹ ਕੈਨੇਡੀਅਨ ਨਹੀਂ ਬਣ ਸਕਦਾ।
ਸੰਸਦ ਮੈਂਬਰ ਪੈਟ ਮਾਰਟਿਨ ਨੇ ਇਸ ਵਿਵਸਥਾ ਦਾ ਵਿਰੋਧ ਕਰਦਿਆਂ
ਕਾਨੂੰਨ ਸੋਧਣ ਲਈ ਪਾਰਲੀਮੈਂਟ ਵਿਚ ਇਕ ਮਤਾ ਪਾਸ ਕਰਵਾਉਣ ਲਈ ਯਤਨ ਆਰੰਭੇ ਹਨ ਜਿਸ ਤਹਿਤ
ਸਿਟੀਜ਼ਨਸ਼ਿਪ ਦੀ ਸਹੁੰ ਕੈਨੇਡਾ ਪ੍ਰਤੀ ਵਫਾਦਾਰੀ ਦੀ ਹੋਵੇਗੀ ਨਾ ਕਿ ਮਹਾਰਾਣੀ ਪ੍ਰਤੀ।
ਨਾਗਰਿਕਤਾ ਮੰਤਰੀ ਜੇਸਨ ਕੈਨੀ ਨੇ ਮਾਰਿਟਨ ਦੇ ਇਸ ਵਿਚਾਰ ਨਾਲ
ਅਸਹਿਮਤੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਮਹਾਰਾਣੀ ਕੈਨੇਡਾ ਦੀ ਮੁਖੀ ਹੈ ਅਤੇ ਉਸ ਪ੍ਰਤੀ
ਵਫਾਦਾਰੀ ਦੀ ਸਹੁੰ ਚੁੱਕਣ ‘ਚ ਕੁਝ ਗਲਤ ਨਹੀਂ ਹੈ ਅਤੇ ਇਸ ਬਾਰੇ ਕਦੇ ਕਿਸੇ ਨੇ
ਕਿੰਤੂ-ਪ੍ਰੰਤੂ ਨਹੀਂ ਕੀਤਾ। ਮਾਰਟਿਨ ਨੇ ਕਿਹਾ ਹੈ ਕਿ ਸਹੁੰ ਦੀ ਸ਼ਬਦਾਵਲੀ ਬਦਲਵਾਉਣ ਲਈ
ਇਸ ਸਾਲ ਦੇ ਅਖੀਰ ਤੱਕ ਮਤਾ ਸੰਸਦ ਵਿਚ ਲਿਆਂਦਾ ਜਾਵੇਗਾ।