ਪੰਜਾਬ ਦਾ ਕੀ ਪੁੱਛਦੈਂ, ਵਿਕਾਸ ਹੀ ਵਿਕਾਸ
ਹੈ।
ਲੱਭਦਾ ਨਹੀਂ ਆਮ ਬੰਦਾ, ਹਰ ਕੋਈ ਖ਼ਾਸ ਹੈ।
ਟੀਚਰਾਂ ਤੇ ਬੱਚਿਆਂ ਨੂੰ ਦੂਰ ਨਹੀਉਂ ਜਾਣਾ
ਪੈਂਦਾ।
ਠੇਕੇ ਤੇ ਸਕੂਲ ਹੁਣ, ਖੋਲ੍ਹ ਦਿੱਤੇ ਪਾਸ ਪਾਸ ਹੈ।
ਨ੍ਹੇਰਾ ਕਿਤੇ ਲੱਭਿਆਂ ਵੀ, ਲੱਭਦਾ ਨਹੀਂ
ਉੱਥੇ ਹੁਣ,
ਜਿਧਰ ਵੀ ਨਿਗਾਹ ਮਾਰੋ, ਪ੍ਰਕਾਸ਼ ਹੀ ਪ੍ਰਕਾਸ਼ ਹੈ।
ਸੱਤੀਂ ਵੀਹੀਂ ਸੌ ਹੁੰਦੈ, ਚਲਦੀ ਹੈ ਜੀਹਦੀ
ਉੱਥੇ।
ਆਪਣੇ ਤੋਂ ਮਾੜੇ ਉੱਤੇ ਸਭ ਕੱਢਦੇ ਭੜਾਸ ਐ।
ਭੇਡਾਂ ਨਿਤ ਭੱਜ ਰਹੀਆਂ ਮਾਲਕਾਂ ਦੇ ਵਾੜਿਆਂ
‘ਚੋਂ।
ਖਿਲਾਰ ‘ਤੀ ਗੁਆਂਢੀਆਂ ਨੇ ਹਰੀ ਹਰੀ ਘਾਸ ਐ।
ਦਾਰੂ ਦਿਆਂ ਠੇਕੇਦਾਰਾਂ,ਖਿਡਾਉਣੀ ਹੈ ਕਬੱਡੀ
ਫੇਰ,
ਬੰਬਿਉਂ ਕੋਈ ਪਰੀ ਆਊ, ਲੋਕਾਂ ਨੂੰ ਬੜੀ ਆਸ ਐ।
ਮੰਗਣ ਜੋ ਹੱਕ ਜਾਂਦੇ, ਕੁੱਟ ਖਾ ਕੇ ਘਰੀਂ
ਆਉਂਦੇ,
ਡਾਂਗਾਂ ਨਾਲ਼ ਬੀਬੀਆਂ ਦੀ, ਹੁੰਦੀ ਸੇਵਾ ਬੜੀ ਖ਼ਾਸ ਹੈ।
ਹੇੜ੍ਹਾਂ ਦੀਆਂ ਹੇੜ੍ਹਾਂ ਬਾਬੇ, ਘੁੰਮਦੇ
ਨੇ ਕਾਰਾਂ ਵਿਚ,
ਠੱਗਾਂ ਵਾਲ਼ੇ ਕਾਰਨਾਮੇ, ਸਾਧਾਂ ਵਰਗਾ ਲਿਬਾਸ ਹੈ। |