Share on Facebook

Main News Page

ਅਕਾਲੀ ਜੱਥਾ, ਕਾਨਪੁਰ ਵਲੋਂ ਪ੍ਰੈਸ ਨੋਟ
- ਇੰਦਰਜੀਤ ਸਿੰਘ, ਕਾਨਪੁਰ
ਕਨਵੀਨੀਅਰ, ਅਕਾਲੀ ਜੱਥਾ , ਕਾਨਪੁਰ

ਇਕ ਖਬਰ ਦੈਨਿਕ ਸਵੇਰਾ ਦੇ ਅੰਮ੍ਰਿਤਸਰ ਅਡੀਸ਼ਨ ਦੇ 14 ਅਪ੍ਰੈਲ ਦੇ ਅੰਕ ਵਿੱਚ ਛਪੀ ਸੀ, ਜਿਸ ਨੂੰ 17 ਅਪ੍ਰੈਲ ਨੂੰ ਖਾਲਸਾ ਨਿਊਜ਼ 'ਤੇ ਵੀ ਲਾਇਆ ਗਇਆ ਸੀ। ਇਸ ਖਬਰ ਵਿੱਚ ਇਹ ਦਿਖਾਇਆ ਗਇਆ ਹੈ, ਕਿ ਗੁਰਬਚਨ ਸਿੰਘ ਦੇ ਧੂਤੇ, ਕੁਲਦੀਪ ਸਿੰਘ ਨੇ 11 ਬੰਦਿਆਂ ਦੀ ਲਿਸਟ ਗੁਰਬਚਨ ਸਿੰਘ ਨੂੰ ਪੰਥਿਕ ਕਾਰਵਾਈ ਲਈ ਦਿਤੀ ਹੈ, ਕਿਉਂਕਿ ਇਨ੍ਹਾਂ ਲੋਕਾਂ ਨੇ ਪ੍ਰੋਫੈਸਰ ਸਾਹਿਬ ਦਾ ਕੀਰਤਨ ਪ੍ਰੋਗ੍ਰਾਮ, ਕਾਨਪੁਰ ਵਿੱਚ 16, 17 ਫਰਵਰੀ 2013 ਨੂੰ ਕਰਵਾਇਆ ਸੀ।

ਕੁਲਦੀਪ ਸਿੰਘ ਅਤੇ ਗੁਰਬਚਨ ਸਿੰਘ ਵਿੱਚ ਕੋਈ ਹੋਰ ਹੀ ਖਿਚੜੀ ਪੱਕ ਰਹੀ ਹੈ, ਕਿਉਂਕਿ ਇਨ੍ਹਾਂ ਗਿਆਰ੍ਹਾਂ ਬੰਦਿਆਂ ਵਿੱਚ ਨੌ ਬੰਦਿਆਂ ਦਾ ਅਕਾਲੀ ਜੱਥਾ, ਕਾਨਪੁਰ ਨਾਲ ਕੋਈ ਸੰਬੰਧ ਹੀ ਨਹੀਂ ਹੈ, ਅਤੇ ਨਾ ਹੀ ਇਨ੍ਹਾਂ ਦਾ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦੇ ਕਾਨਪੁਰ ਵਾਲੇ ਕੀਰਤਨ ਪ੍ਰੋਗ੍ਰਾਮ ਨਾਲ ਕੋਈ ਸੰਬੰਧ ਹੀ ਰਿਹਾ ਹੈ।

ਇਨ੍ਹਾਂ 11 ਨਾਵਾਂ ਵਿੱਚ ਕੇਵਲ ਦੋ ਬੰਦੇ ਸ. ਹਰਚਰਨ ਸਿੰਘ ਕਾਕਾ ਜੀ ਅਤੇ ਹਰਮਿੰਦਰ ਸਿੰਘ ਸੋਨੂ ਰੇਖੀ ਹੀ ਅਕਾਲੀ ਜੱਥੇ ਨਾਲ ਸੰਬੰਧਿਤ ਹਨ। ਬਾਕੀ ਨੌਂ ਬੰਦਿਆਂ ਦਾ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਪ੍ਰੋਗ੍ਰਾਮ ਨਾਲ ਅਤੇ ਅਕਾਲੀ ਜੱਥਾ, ਕਾਨਪੁਰ ਨਾਲ ਕੋਈ ਸੰਬੰਧ ਨਹੀਂ ਹੈ।

ਜਿਨਾਂ ਨੌਂ ਬੰਦਿਆਂ ਦਾ ਨਾਮ ਫਰਜੀ ਤਰੀਕੇ ਨਾਲ ਕੁਲਦੀਪ ਸਿੰਘ ਵਲੋਂ ਹੈਡ ਗ੍ਰੰਥੀ ਗੁਰਬਚਨ ਸਿੰਘ ਨੂੰ ਦਿੱਤਾ ਗਇਆ ਹੈ, ਉਹ ਇਸ ਪ੍ਰਕਾਰ ਹਨ, ਹਰਵਿੰਦਰ ਸਿੰਘ ਲਾਰਡ, ਮੋਹਕਮ ਸਿੰਘ, ਪ੍ਰਧਾਨ ਗੁਰਦੁਆਰਾ ਭਾਈ ਬੰਨੋ ਸਾਹਿਬ, ਸੋਨੂੰ ਨੰਦਾ, ਸੁਖਵਿੰਦਰ ਸਿੰਘ, ਗੁਰਚਰਣ ਸਿੰਘ ਪੰਚਨੰਦਾ, ਸ਼ੱਮੀ ਤਲਵਾੜ, ਨਰਿੰਦਰ ਸਿੰਘ ਮਿੰਟਾ, ਹਰਮਿੰਦਰ ਸਿੰਘ, ਲੋਂਗੋਵਾਲ ਫੇਂਸ ਏਸੋਸਿਏਸ਼ਨ ਆਦਿਕ। ਇਸ ਸਾਰੇ ਬੰਦੇ ਤਾਂ ਪਹਿਲਾਂ ਹੀ ਹੈਡ ਗ੍ਰੰਥੀ ਗੁਰਬਚਨ ਸਿੰਘ ਦੇ ਵਿਸ਼ਵਾਸ਼ ਪਾਤਰ ਹਨ।

ਇਸ ਖਬਰ ਪਿੱਛੇ ਕੁਝ ਪੰਥ ਦਰਦੀਆਂ ਨੇ ਇਹ ਸ਼ੰਕਾ ਜਾਹਿਰ ਕੀਤੀ ਹੈ, ਕਿ ਇਹ ਸਭ ਗੁਰਬਚਨ ਸਿੰਘ ਦੇ ਹੀ ਬੰਦੇ ਹਨ ਅਤੇ ਇਨ੍ਹਾਂ ਕੋਲੋਂ ਮਾਫੀਨਾਮਾਂ ਲਿਖਵਾ ਕੇ, ਪ੍ਰੋਫੈਸਰ ਸਾਹਿਬ ਜੀ ਦਾ ਪ੍ਰੋਗ੍ਰਾਮ ਨਾ ਕਰਨ ਦਾ ਖੱਤ ਲਿਖਵਾ ਕੇ, ਕੌਮ ਨੂੰ ਇਹ ਵਿਖਾਇਆ ਜਾ ਸਕਦਾ ਹੈ, ਕਿ ਕਾਨਪੁਰ ਵਿੱਚ ਪ੍ਰੋਫੈਸਰ ਸਾਹਿਬ ਦਾ ਪ੍ਰੋਗ੍ਰਾਮ ਕਰਵਾਉਣ ਵਾਲਿਆਂ ਨੇ ਮਾਫੀਨਾਮਾ ਲਿੱਖ ਕੇ ਦੇ ਦਿਤਾ ਹੈ।

ਇਨ੍ਹਾਂ ਗਿਆਰ੍ਹਾਂ ਨਾਵਾਂ ਵਿਚੋਂ ਸਿਰਫ ਦੋ ਵੀਰ ਸ. ਹਰਚਰਨ ਸਿੰਘ ਕਾਕਾ ਜੀ, ਪ੍ਰਧਾਨ ਅਕਾਲੀ ਜੱਥਾ, ਕਾਨਪੁਰ ਅਤੇ ਵੀਰ ਰਮਿੰਦਰ ਸਿੰਘ ਸੋਨੂੰ ਰੇਖੀ ਹੀ, ਅਕਾਲੀ ਜੱਥੇ ਨਾਲ ਸੰਬੰਧਿਤ ਹਨ। ਬਾਕੀ ਦੇ ਨੌਂ ਬੰਦੇ ਗੁਰਬਚਨ ਸਿੰਘ ਦੇ ਅਪਣੇ ਵਿਸ਼ਵਾਸ਼ ਪਾਤਰ ਬੰਦੇ ਹਨ, ਜੋ ਗੁਰਬਚਨ ਸਿੰਘ ਨੂੰ ਕੁਝ ਵੀ ਲਿੱਖ ਕੇ ਦੇ ਸਕਦੇ ਹਨ। ਇਸ ਲਈ ਇਸ ਸੰਭਾਵਿਤ ਸਾਜਿਸ਼ ਨੂੰ ਧਿਆਨ ਵਿੱਚ ਰਖਦੇ ਹੋਏ ਅਕਾਲੀ ਜੱਥਾ ਕਾਨਪੁਰ, ਵਲੋਂ ਇਹ ਪ੍ਰੇਸ ਨੋਟ ਦੇਣਾ ਪੈ ਰਿਹਾ ਹੈ।

ਜੇ ਇਨ੍ਹਾਂ ਨੌ ਬੰਦਿਆਂ ਵਿਚੋਂ, ਜੋ ਗੁਰਬਚਨ ਸਿੰਘ ਦੇ ਪਹਿਲਾਂ ਤੋਂ ਹੀ ਵਿਸਵਾਸ਼ ਪਾਤਰ ਹਨ, ਜੇ ਕੁੱਝ ਵੀ ਲਿੱਖ ਕੇ ਦੇਂਦੇ ਹਨ, ਤਾਂ ਇਸ ਨੂੰ ਹੈਡ ਗ੍ਰੰਥੀ ਗੁਰਬਚਨ ਸਿੰਘ ਅਤੇ ਕੁਲਦੀਪ ਸਿੰਘ ਦੀ ਮਿਲੀਭਗਤ ਅਤੇ ਇਕ ਸੰਭਾਵਿਤ ਸਾਜਿਸ਼ ਦੇ ਰੂਪ ਵਿੱਚ ਵੇਖਿਆ ਜਾਵੇਗਾ।

ਨਾਲ ਹੀ ਹੈਡ ਗ੍ਰੰਥੀ ਗੁਰਬਚਨ ਸਿੰਘ ਜੀ ਨੂੰ ਇਹ ਸਲਾਹ
Revised and Corrected ਵੀ ਕੀਤੀ ਜਾਂਦੀ ਹੈ, ਕਿ ਅਕਾਲੀ ਜੱਥਾ ਕਾਨਪੁਰ ਦਾ ਕੋਈ ਵੀ ਵੀਰ, ਆਪ ਜੀ ਦੀ ਕਿਸੇ ਚਿੱਠੀ ਜਾਂ ਆਪਹੁਦਰੇ ਕੂੜਨਾਮੇ ਨੂੰ ਕੋਈ ਅਹਮਿਅਤ ਨਹੀਂ ਦੇਂਦਾ। ਇਸ ਬਾਰੇ, ਉਨ੍ਹਾਂ ਨੂੰ ਬਹੁਤ ਕੌੜਾ ਤਜੁਰਬਾ ਪ੍ਰੋਫੇਸਰ ਸਾਹਿਬ ਦੇ ਕਾਨਪੁਰ ਵਾਲੇ ਕੀਰਤਨ ਪ੍ਰੋਗ੍ਰਾਮ ਦੇ ਦੌਰਾਨ ਹੋ ਚੁਕਾ ਹੈ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top