ਉਹ ਰੋਜ਼ ਘਾੜਤਾਂ ਘੜਦੇ ਨੇ ਮੈਨੂੰ ਮਾਰ ਮੁਕਾਉਣ ਦੀਆਂ,
ਪਰ ਇਨ੍ਹਾਂ
ਘਾੜਤਾਂ ਨਾਲ ਕਦੇ ਮੈਂ ਮੁੱਕਦਾ ਨਹੀਂ।
ਮੈਨੂੰ ਕਹਿੰਦੇ ਸਤਿ ਤੇ ਸਤਿ ਦਾ ਰਹਿਬਰ ਇੱਕੋ ਹੈ,
ਤਾਂਹੀ ਕਦੇ ਮੈਂ ਝੂਠਿਆਂ ਮੂਹਰੇ
ਝੁੱਕਦਾ ਨਹੀਂ।
ਬੇਸ਼ੱਕ ਰੋੜੇ ਅਟਕਾਉਣ ਮੇਰੇ ਰਾਹਾਂ ਵਿੱਚ,
ਮੇਰਾ ਰਾਹ ਇੱਕੋ ਤੇ ਮੈਂ ਫਜ਼ੂਲੀ ਰੁੱਕਦਾ ਨਹੀਂ।
ਉਹ ਰੋਜ਼ ਸਾਜਿਸ਼ਾਂ ਰਚਦੇ ਨੇ ਮੈਨੂੰ ਮਾਰ ਮੁਕਾਉਣ ਦੀਆਂ,
ਪਰ ਇਨ੍ਹਾਂ ਸਾਜਿਸ਼ਾਂ ਨਾਲ ਕਦੇ
ਮੈਂ ਮੁੱਕਦਾ ਨਹੀਂ।
www.fatehmultimedia.com
|
ਬਹੁਤ ਦੇਰ ਤੋਂ ਇਸ ਤਰ੍ਹਾਂ ਦੇ ਉੱਦਮ
ਦੀ ਉਡੀਕ ਸੀ। ਅੱਜ ਦੇ ਇਸ ਯੁਗ 'ਚ ਇੱਕ ਸੁਚਾਰੂ ਮੀਡੀਆ ਹੋਣਾ ਅਤਿ ਜ਼ੂਰਰੀ ਹੈ,
ਜਿਸ ਨਾਲ ਸਹੀ ਢੰਗ ਨਾਲ ਸੱਚ ਦੀ ਆਵਾਜ਼ ਦੁਨੀਆ ਤੱਕ ਪਹੁੰਚਾਈ ਜਾ ਸਕੇ। ਇਹ
ਸ਼ੁਰੂਆਤ ਹੈ, ਜਿਸ ਵਿੱਚ ਸਾਰੇ ਜਾਗਰੂਕ ਵੀਰਾਂ, ਜਥੇਬੰਦੀਆਂ ਦੇ ਸਹਿਯੋਗ ਦੀ
ਲੋੜ ਪਵੇਗੀ। ਲੱਤ ਖਿੱਚੂ ਰਵੱਰੀਆ ਛੱਡ ਕੇ, ਦੂਰਅੰਦੇਸ਼ੀ ਨਾਲ ਇਸ ਕੰਮ 'ਚ
ਸਹਿਯੋਗ ਦਿੱਤਾ ਜਾਵੇ। ਇਸ ਵਿੱਚ ਔਕੜਾਂ ਵੀ ਆਉਣਗੀਆਂ, ਜਿਸ ਤਰ੍ਹਾਂ ਪਹਿਲਾਂ
ਹੀ ਫਤਹਿ ਮਲਟੀਮੀਡੀਆ ਦਾ ਯੂ.ਟਿਯੂਬ ਚੈਨਲ ਅਖੌਤੀ ਪੰਥਕ ਸਰਕਾਰ ਨੇ ਬੰਦ ਕਰਵਾ
ਦਿੱਤਾ ਸੀ। ਇਸ ਲਈ ਇਸ ਵਾਰੀ ਬੜੇ ਹੀ ਤਰੀਕੇ ਨਾਲ ਚੱਲਣ ਦੀ ਲੋੜ ਹੈ। ਵੀਰ
ਸਤਪਾਲ ਸਿੰਘ ਦੁਗਰੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਉੱਦਮ ਲਈ ਵਧਾਈ ਹੈ।
ਸੰਪਾਦਕ ਖ਼ਾਲਸਾ
ਨਿਊਜ਼
|