Share on Facebook

Main News Page

 ਸ਼੍ਰੋਮਣੀ ਕਮੇਟੀ ਪ੍ਰਚਾਰ ਦਾ ਘੱਟ ਤੇ ਰੁਜਗਾਰ ਦਾ ਕੇਂਦਰ ਵਧੇਰੇ ਬਣੀ
- ਜਸਬੀਰ ਸਿੰਘ ਪੱਟੀ 09356024684

ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ੍ਰੋਮਣੀ ਗੁਰੂਦੁਆਂਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀਆਂ ਕਾਰਗੁਜਾਰੀਆਂ ਪਿਛਲੇ ਦਿਨੀ ਸਿੱਖ ਪੰਥ ਵਿਰੋਧੀ ਹੋਣ ਕਾਰਨ ਦੋਹਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋ ਕਿ ਸ੍ਰੀ ਮੱਕੜ ਨੇ ਕਈ ਅਜਿਹੇ ਫੈਸਲੇ ਵੀ ਲਏ ਜਿਹਨਾਂ ਤੋਂ ਉਹਨਾਂ ਨੂੰ ਸਰਕਾਰੀ ਘੁਰਕੀ ਉਪਰੰਤ ਵਾਪਸ ਲੈਣਾ ਪਿਆਂ ਤੇ ਕਈ ਅਜਿਹੇ ਫੈਸਲੇ ਵੀ ਲਏ ਜਿਹੜੇ ਧਰਮ ਪ੍ਰਚਾਰ ਕਰਦੀਆਂ ਜਥੇਬੰਦੀਆਂ ਦੇ ਮੁੱਖੀਆਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਧਰਮ ਪ੍ਰਚਾਰ ਦੇ ਕਾਰਜ ਕਰਨ ਤੋਂ ਰੋਕਿਆਂ ਹੀ ਨਹੀਂ ਗਿਆਂ ਸਗੋਂ ਪੁਲੀਸ ਤੇ ਕਨੂੰਨ ਦਾ ਸਹਾਰਾ ਲੈ ਕੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆਂ।

ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਪਹਿਲਾਂ ਸਾਡਾ ਹੱਕ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਉਸਰ ਸ੍ਰੀ ਕੁਲਜਿੰਦਰ ਸਿੰਘ ਸਿੱਧੂ ਨੂੰ ਸ਼ਬਾਸ਼ ਦਿੰਦਿਆਂ ਇਸ ਕਾਰਜ ਲਈ ਸਨਮਾਨਿਤ ਕੀਤਾ ਕਿ ਉਸ ਨੇ ਪਿਛਲੇ ਸਮੇਂ ਦੌਰਾਨ ਸਿੱਖਾਂ ਨਾਲ ਹੋਈਆਂ ਵਧੀਕੀਆਂ ਦਾ ਇੱਕ ਤਰਫੀ ਤਸ਼ੱਦਦ ਦੀ ਤਸਵੀਰ ਪੇਸ਼ ਕਰਕੇ ਬਹੁਤ ਵਧੀਆਂ ਕਾਰਜ ਕੀਤਾ ਹੈ ਤੇ ਜਦੋਂ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਤਾਂ ਫਿਰ ਉਸ ਮੁੱਖੜੇ ਤੋਂ ਹੀ ਦੋਹਾਂ ਨੇ ਫਿਲਮ ਦੀ ਆਂਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਫਿਲਮ ਸਿੱਖੀ ਪਰੰਪਰਾ ਤੇ ਰਵਾਇਤਾਂ ਦੇ ਅਨੂਕੂਲ ਨਹੀਂ ਹੈ ਜਿਸ ਕਰਕੇ ਸਰਕਾਰ ਵੱਲੋਂ ਇਸ ਤੇ ਪਾਬੰਦੀ ਲਗਾਈ ਗਈ ਹੈ।

ਇਸੇ ਲੜੀ ਤਹਿਤ ਹੀ ਬੀਤੇ ਕਲ੍ਹ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਤਾਂ ਸਾਡਾ ਹੱਕ ਫਿਲਮ ਦੇ ਪ੍ਰੋਡਿਉਸਰ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ। ਸ੍ਰੀ ਅਕਾਲ ਤਖਤ ਦੇ ਜਥੇਦਾਰ ਜਿਸ ਦਾ ਮੁੱਖ ਕਾਰਜ ਹੀ ਧਰਮ ਪ੍ਰਚਾਰ ਕਰਨਾ ਤੇ ਫਿਰ ਅਜਿਹਾ ਕਾਰਜ ਕਰਦੀਆਂ ਸੰਸਥਾਵਾਂ ਨੂੰ ਉਤਸ਼ਾਹਤ ਕਰਨਾ ਹੈ ਪਰ ਪਿਛਲੇ ਦਿਨੀ ਉਸ ਦੀਆਂ ਕਰਵਾਈਆਂ ਪੰਥ ਵਿਰੋਧੀ ਉਸ ਵੇਲੇ ਸਾਹਮਣੇ ਆਂਈਆਂ ਜਦੋਂ ਉਤਰ ਪ੍ਰੁਦੇਸ਼ ਦੇ ਸ਼ਹਿਰ ਕਾਨਪੁਰ ਵਿਖੇ ਇੱਕ ਗੁਰੂਦੁਆਂਰੇ ਵਿੱਚ ਪ੍ਰਬੰਧਕਾਂ ਨੇ ਕੀਰਤਨ ਕਰਨ ਤੇ ਅੰਮ੍ਰਿਤ ਛਕਾਉਣ ਦਾ ਉਪਰਾਲਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਰਾਗੀਆਂ ਨੂੰ ਕੀਰਤਨ ਕਰਨ ਲਈ ਕਿਹਾ ਤਾਂ ਪਹਿਲਾਂ ਇਸ ਜੱਥੇ ਨੇ ਹਾਮੀ ਭਰ ਦਿੱਤੀ ਤੇ ਜਦੋ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਤਾਂ ਸ੍ਰੀ ਅਕਾਲ ਤਖਤ ਤੇ ਜਥੇਦਾਰ ਦਾ ਸ਼ਾਹੀ ਫੁਰਮਾਨ ਸੁਣਾ ਦਿੱਤਾ ਕਿ ਪਹਿਲਾਂ ਪ੍ਰਬੰਧਕ ਲਿਖ ਕੇ ਦੇਣ ਕਿ ਉਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਪ੍ਰਸਿੱਧ ਰਾਗੀ ਪ੍ਰੋ. ਦਰਸ਼ਨ ਸਿੰਘ ਨੂੰ ਗੁਰੂਦੁਆਂਰੇ ਵਿੱਚ ਨਹੀਂ ਸੱਦਣਗੇ।

ਜਦੋਂ ਪ੍ਰਬੰਧਕਾਂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਅਕਾਲ ਤਖਤ ਦੇ ਹੁਕਮਾਂ ਮੁਤਾਬਕ ਚੱਲਦੇ ਹਨ ਤਾਂ ਵੀ ਉਹਨਾਂ ਕੋਲੋ ਮੁਆਂਫੀਨਾਮਾ ਲਿਖਵਾਇਆਂ ਗਿਆਂ। ਇਸ ਤਰਾ ਇਸੇ ਹੀ ਸ਼ਹਿਰ ਦੇ ਇੱਕ ਹੋਰ ਗੁਰੂਦੁਆਂਰੇ ਦੇ ਪ੍ਰਬੰਧਕਾਂ ਨੇ ਵੀ ਜਦੋਂ ਸ਼੍ਰੋਮਣੀ ਕਮੇਟੀ ਦੇ ਰਾਗੀ ਜਥੇ ਕੋਲੋ ਕੀਤਰਨ ਕਰਵਾਉਣਾ ਚਾਹਿਆਂ ਤੇ ਉਹਨਾਂ ਨੂੰ ਵੀ ਇਹ ਆਂਦੇਸ਼ ਦਿੱਤਾ ਗਿਆਂ। ਜਵਾਬ ਵਿੱਚ ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਨੇ ਪ੍ਰੋ. ਦਰਸ਼ਨ ਸਿੰਘ ਕੋਲੋ ਗੁਰੂ ਦੀ ਅਲਾਹੀ ਬਾਣੀ ਦਾ ਕੀਤਰਨ ਕਰਵਾ ਕੇ ਕੋਈ ਗਲਤ ਕੰਮ ਨਹੀਂ ਕੀਤਾ ਇਸ ਲਈ ਜੇਕਰ ਸ਼੍ਰੋਮਣੀ ਕਮੇਟੀ ਦਾ ਜੱਥਾ ਕੀਰਤਨ ਕਰਨ ਲਈ ਤਿਆਂਰ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਉਹ ਕੀਤਰਨ ਕਿਸੇ ਹੋਰ ਜੱਥੇ ਕੋਲੋ ਕਰਵਾ ਲੈਣਗੇ। ਇੰਜ ਜਥੇਦਾਰ ਨੇ ਗੁਰੂ ਨਾਲ ਜੁੜਣ ਵਾਲੀ ਸੰਗਤ ਨੂੰ ਰੋਕ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ, ਇਹ ਤਾਂ ਉਹ ਹੀ ਬੇਹਤਰ ਜਾਣਦੇ ਹਨ।

ਵਿਸਾਖੀ ਦੇ ਸ਼ੁਭ ਦਿਹਾੜੇ ਤੇ ਵੀ ਸ੍ਰੀ ਅਕਾਲ ਤਖਤ ਸਾਹਿਬ ਪੰਥਕ ਦਲ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਇਸ ਕਰਕੇ ਕੀਰਤਨ ਕਰਨ ਤੇ ਲੰਗਰ ਲਗਾਉਣ ਤੋਂ ਰੋਕ ਦਿੱਤਾ ਕਿਉਕਿ ਉਸ ਨੇ ਰਾਧਾ ਸੁਆਂਮੀ ਡੇਰਾ ਬਿਆਂਸ ਵੱਲੋ ਢਾਹੇ ਗਏ ਗੁਰੂਦੁਆਂਰੇ ਦੀ ਮੁੜ ਉਸਾਰੀ ਲਈ ਉਪਰਾਲੇ ਕੀਤੇ ਸਨ ਜਦ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼ਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਗੁਰੂਦੁਆਂਰਾ ਢਾਹੇ ਜਾਣ ਨੂੰ ਦਰੁਸਤ ਠਹਿਰਾਉਦਿਆਂ ਇਹ ਕਿਹਾ ਸੀ ਕਿ ਇਹ ਇਤਿਹਾਸਕ ਗੁਰੂਦੁਆਂਰਾ ਨਹੀਂ ਸੀ ਤੇ ਇਸ ਨੂੰ ਢਾਹ ਦੇਣਾ ਹੀ ਠੀਕ ਸੀ। ਤਲੰਵਡੀ ਦਮਦਮਾ ਸਾਹਿਬ ਵਿਖੇ ਬਾਬਾ ਦਾਦੂਵਾਲ ਨੂੰ ਸਿਰਫ ਸਟੇਜ ਲਗਾਉਣ ਤੋਂ ਰੋਕਿਆਂ ਹੀ ਨਹੀਂ ਗਿਆਂ ਸਗੋ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਜੇਲ ਵਿੱਚ ਵੀ ਸੁੱਟ ਦਿੱਤਾ ਗਿਆਂ। ਜਥੇਦਾਰ ਤੇ ਪ੍ਰਧਾਨ ਦੀ ਇਸ ਕਾਰਵਾਈ ਨੇ ਔਰੰਗਜੇਬ ਦੀ ਯਾਦ ਕਰ ਦਿੱਤੀ ਹੈ।

ਇਸੇ ਤਰਾ ਗਿਆਨੀ ਗੁਰਬਚਨ ਸਿੰਘ ਤੇ ਸ੍ਰੀ ਮੱਕੜ ਨੇ ਜਦੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਰੂਪ ਸਿੰਘ ਦੁਆਂਰਾ ਅੰਗਰੇਜੀ ਵਿੱਚ ਲਿਖੀ ਕਿਤਾਬ ‘ਏ ਸਪਿਰਚੂਅਲ ਜਰਨੀ ਆਂਫ ਹਰਿਮੰਦਰ ਸਾਹਿਬ ’ ਰੀਲੀਜ਼ ਕੀਤੀ ਤਾਂ ਕੁਝ ਪੱਤਰਕਾਰਾਂ ਨੇ ਜਦੋਂ ਕਿਹਾ ਕਿ ਕੀ ਇਸ ਕਿਤਾਬ ਨੂੰ ਉਹਨਾਂ ਨੇ ਪੜ੍ਹ ਲਿਆਂ ਹੈ ਤਾਂ ਅੱਗੋ ਜਵਾਬ ਮਿਲਿਆਂ ਕਿ ਸਾਡੇ ਸਕੱਤਰਾਂ ਨੇ ਪੜ੍ਹ ਲਈ ਹੈ ਪਰ ਜਦੋਂ ਕੁਝ ਅਖਬਾਰਾਂ ਨੇ ਅਗਲੇ ਕਿਤਾਬ ਵਿਚਲੀਆਂ ਊਣਤਾਈਆਂ ਦੱਸੀਆਂ ਤਾਂ ਕਿਤਾਬ ਤੁਰੰਤ ਵਾਪਸ ਲੈਣ ਦੇ ਆਂਦੇਸ਼ ਜਾਰੀ ਕਰ ਦਿੱਤੇ ਗਏ ਜਦ ਕਿ ਬਹੁਤ ਸਾਰੀਆਂ ਕਿਤਾਬ ਦੀਆਂ ਕਾਪੀਆਂ ਪਹਿਲਾਂ ਹੀ ਪੱਤਰਕਾਰਾਂ ਵਿੱਚ ਵੰਡ ਦਿੱਤੀਆਂ ਗਈਆਂ ਸਨ।
ਰਾਧਾ ਸੁਆਂਮੀ ਡੇਰਾ ਬਿਆਂਸ ਵਿਖੇ ਢਾਹੇ ਗਏ ਗੁਰੂਦੁਆਂਰੇ ਨੂੰ ਲੈ ਕੇ ਤਾਂ ਗਿਆਨੀ ਗੁਰਬਚਨ ਸਿੰਘ ਤੇ ਅਵਤਾਰ ਸਿੰਘ ਮੱਕੜ ਨੇ ਇਸ ਗੁਰੂਦੁਆਂਰੇ ਨੂੰ ਇਹ ਕਹਿ ਕੇ ਢਾਹੁਣਾ ਜਾਇਜ ਠਹਿਰਾਇਆਂ ਸੀ ਕਿ ਗੁਰੂਦੁਆਂਰਾ ਇਤਿਹਾਸਕ ਨਹੀਂ ਹੈ ਪਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਗੁਰੂਦੁਆਂਰਾ ਥੜਾ ਸਾਹਿਬ ਜੋ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਇਤਿਹਾਸਕ ਗੁਰੂਦੁਆਂਰਾ ਹੈ ਨੂੰ ਢਾਹੁਣ ਲਈ ਦੋਹਾਂ ਵਿਅਕਤੀਆਂ ਨੇ ਖੁਦ ਹੀ ਪਹਿਲਾ ਟੱਪ ਲਾਇਆਂ ਜਿਸ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਚਰਚਾ ਛਿੜ ਪਈ। ਇਸੇ ਗੁਰੂਦੁਆਂਰੇ ਨੂੰ ਢਾਹੁਣ ਬਾਰੇ ਇਹਨਾਂ ਦੋਹਾਂ ਮਹਾਂਪੁਰਖਾਂ ਦਾ ਇਹ ਤਰਕ ਸੀ ਕਿ ਸੰਗਤ ਜਿਆਂਦਾ ਹੋਣ ਕਾਰਨ ਗੁਰੂਦੁਆਂਰੇ ਨੂੰ ਖੁੱਲਾ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਂਦਾਰ ਭਾਈ ਰਣਜੀਤ ਸਿੰਘ ਨੇ ਜਦੋਂ ਕਿਹਾ ਕਿ ਸੰਗਤ ਵਧੇਰੇ ਹੋਣ ਕਾਰਨ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਵੀ ਬਹੁਤ ਛੋਟੀ ਹੈ ਉਸ ਬਾਰੇ ਕੀ ਸੋਚਿਆਂ ਹੈ ਤਾਂ ਦੋਹਾਂ ਵਿਅਕਤੀਆਂ ਨੇ ਉਸ ਦੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਸ਼ਹੀਦੀ ਯਾਦਗਾਰ ਸਥਾਪਤ ਕੀਤੇ ਜਾਣ ਉਪੰਰਤ ਪੰਥਕ ਬੁੱਧਜੀਵੀਆਂ ਨੇ ਕਈ ਪ੍ਰਕਾਰ ਦੀਆਂ ਕਿਆਂਸ ਅਰਾਈਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਇਹ ਯਾਦਗਾਰ ਨਾਲ ਜਿਥੇ ਸਿੱਖ ਤੇ ਹਿੰਦੂ ਧਰਮ ਵਿਚਕਾਰ ਇੱਕ ਨਵੀ ਨਫਰਤ ਦੀ ਦਰਾੜ ਪੈਦਾ ਹੋਈ ਹੈ ਉਥੇ ਸ੍ਰੀ ਦਰਬਾਰ ਸਾਹਿਬ ਨੂੰ 1905 ਤੋਂ ਪਹਿਲਾਂ ਵਾਲੇ ਸ਼ਿਵਾਲਿਆਂ ਦਾ ਰੂਪ ਦੇਣ ਵੀ ਤਿਆਂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਕੀਮ ਦੇ ਪਹਿਲੇ ਪੜਾਅ ਦੌਰਾਨ ਗੁਰੂ ਘਰ ਦੀ ਵੱਖ ਵੱਖ ਪ੍ਰਕਾਰ ਦੀ ਸੇਵਾ ਕਰਨ ਵਾਲੇ ਪ੍ਰੇਮੀਆਂ ਕੋਲੋ ਇੱਕ ਰਾਤ ਵਿੱਚ ਹੀ ਸਾਰੇ ਕਮਰੇ ਖਾਲੀ ਕਰਾ ਲੈ ਗਏ ਹਨ ਜਿਹਨਾਂ ਬਾਰੇ ਆਂਸ ਕੀਤੀ ਜਾ ਰਹੀ ਹੈ ਕਿ ਇਹਨਾਂ ਕਮਰਿਆਂ ਵਿੱਚ ਧੱਕੜ ਕਿਸਮ ਦੇ ਮਰਹੂਮ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਆਂਗੂਆਂ ਦੇ ਨਾਮ ਤੇ ਗੁਰੂਦੁਆਂਰੇ ਉਸਾਰੇ ਜਾਣਗੇ ਤੇ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਣਗੀਆਂ ਜਦ ਕਿ ਬਹਾਨਾ ਇਹ ਬਣਾਇਆਂ ਗਿਆਂ ਸੀ ਕਿ ਅੱਤਵਾਦੀ ਸਮੱਰਥਕ ਇਹਨਾਂ ਕਮਰਿਆਂ ਵਿੱਚ ਪਹਿਲਾਂ ਦੀ ਤਰ•ਾ ਆਂਉਣੇ ਆਂਰੰਭ ਹੋ ਗਏ ਸਨ।

ਇਸੇ ਹੀ ਬੱਸ ਨਹੀਂ ਮੱਕੜ ਤੇ ਜਥੇਦਾਰ ਨੇ ਇੱਕ ਚੰਦ ਉਸ ਵੇਲੇ ਹੋਰ ਚਾੜ ਦਿੱਤਾ ਜਦੋਂ ਪਿਛਲੇ ਕਈ ਦਹਾਕਿਆਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਤੜਕੇ ਤਿੰਨ ਵਜੇ ਚਾਹ ਦਾ ਲੰਗਰ ਲਗਾਉਣ ਵਾਲੀ ਸੰਗਤ ਦੇ ਭਾਂਡੇ ਪਹਿਲਾਂ ਬਾਹਰ ਕੱਢ ਕੇ ਸੁੱਟ ਦਿੱਤੇ ਤੇ ਫਿਰ ਉਹਨਾਂ ਨੂੰ ਗਲਿਆਂਰੇ ਵਿੱਚ ਵੀ ਚਾਹ ਲੰਗਰ ਲਗਾਉਣ ਤੋਂ ਰੋਕ ਇੱਕ ਹੋਰ ਪੰਥ ਵਿਰੋਧੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਜਦ ਕਿ ਗਲਿਆਂਰੇ ਦੀ ਜਗ•ਾ ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਗੋ ਇਹ ਜਗਾ ਸਰਕਾਰ ਦੀ ਹੈ। ਕੁਲ ਮਿਲਾ ਕੇ ਅਕਾਲ ਤਖਤ ਜਿਸ ਦੀ ਬੁਨਿਆਂਦ ਸਿੱਖਾਂ ਦੇ ਛੇਵੇ ਪਾਤਸਾਹ ਗੁਰੂ ਹਰਗੋਬਿੰਦ ਸਾਹਿਬ ਨੇ ਪੰਥਕ ਪਰੰਪਰਾਵਾਂ ਤੇ ਰਵਾਇਤਾਂ ਨੂੰ ਕਾਇਮ ਰੱਖਣ ਲਈ ਰੱਖੀ ਸੀ, ਪਰ ਇਹਨਾਂ ਪਰੰਪਰਾਵਾ ਦਾ ਘਾਣ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਤੇ ਇਥੋਂ ਫੈਸਲੇੋ ਵੀ ਚੰਡੀਗੜ੍ਹ ਦੇ ਗਲਿਆਂਰਿਆਂ ਤੋਂ ਆਂਏ ਆਂਦੇਸ਼ਾਂ ਅਨੁਸਾਰ ਹੀ ਕੀਤੇ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਸ੍ਰੀ ਅਕਾਲ ਤਖਤ ਨਾਲੋਂ ਟੁੱਟ ਚੁੱਕੀਆਂ ਹਨ ਅਤੇ ਉਹਨਾਂ ਨੇ ਆਂਪਣੇ ਹੀ ਡੇਰੇ ਸਥਾਪਤ ਕਰ ਲਏ ਹਨ।

ਸ਼੍ਰੋਮਣੀ ਕਮੇਟੀ ਪਰਧਾਨ ਤੇ ਜਥੇਦਾਰ ਨੇ ਜਿਥੇ ਇਸ ਨੂੰ ਨੋਟਾਂ ਦੀ ਖਾਣ ਸਮਝ ਰੱਖਿਆਂ ਹੈ ਉਥੇ ਰੁਜਾਗਰ ਦਾ ਕੇਂਦਰ ਬਣਾ ਰੱਖਿਆਂ ਹੈ ਕਿਉਕਿ ਛੇਵੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਜੇਲ ਵਿੱਚੋਂ ਰਿਹਾਅ ਹੋਣ ਲੱਗਿਆਂ 52 ਪਹਾੜੀ ਰਾਜਿਆਂ ਨੂੰ ਨਾਲ ਹੀ ਰਿਹਾਅ ਕਰਵਾਇਆਂ ਸੀ ਪਰ ਇਹਨਾਂ ਦੋ ਵਿਅਕਤੀਆਂ ਨੇ ਆਂਪਣੇ 52-52 ਜਾਂ ਇਸ ਤੋਂ ਵਧੇਰੇ ਰਿਸ਼ਤੇਦਾਰ ਜਰੂਰ ਭਰਤੀ ਕਰਵਾ ਲੈ ਹਨ ਜਿਹਨਾਂ ਨੂੰ ਮਲਾਈ ਵਾਲੇ ਉ¤ਚ ਆਂਹੁਦੇ ਬਖਸ਼ੇ ਗਏ ਹਨ। ਇਹਨਾਂ ਦੀਆਂ ਲਿਸਟਾ ਵੀ ਮੌਜੂਦ ਹਨ। ਇਹ ਨਿਯੁਕਤੀਆਂ ਜਿਥੇ ਗੈਰ ਕਨੂੰਨੀ ਹਨ ਉਥੇ ਗੁਰੂਦਆਂਰਾ ਐਕਟ ਮੁਤਾਬਕ ਕੋਈ ਅਧਿਕਾਰੀ ਜਾਂ ਮੈਂਬਰ ਜਾਂ ਜਥੇਦਾਰ ਆਂਪਣਾ ਕੋਈ ਵੀ ਰਿਸ਼ਤੇਦਾਰ ਭਰਤੀ ਨਹੀਂ ਕਰਵਾ ਸਕਦਾ ਪਰ ਕੌਣ ਸਾਹਿਬ ਨੂੰ ਆਂਖੇ.. .. !


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top