Share on Facebook

Main News Page

ਲੱਚਰ ਗਾਇਕੀ ਵਿਰੁੱਧ ਕੈਲਗਰੀ ਵਿੱਚ ਸੂਝਵਾਨ ਸੱਜਣਾਂ ਦਾ ਹੋਇਆ ਭਰਵਾਂ ਇਕੱਠ

* ਦਿਲਜੀਤ ਦੁਸ਼ਾਝ ਦੇ ਸ਼ੋਅ ਦੌਰਾਨ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੁੱਛੇ ਜਾਣਗੇ ਉਸ ਨੂੰ ਸਵਾਲ

ਮਲੌਦ/ਕੈਲਗਰੀ, 15 ਅਪ੍ਰੈਲ (ਬਲਜਿੰਦਰ ਪਾਲ ਸਿੰਘ) : ਨੌਜਵਾਨ ਸਭਾ ਕੈਲਗਰੀ ਵਲੋਂ ਸੀਨੀਅਰ ਸੋਸਾਇਟੀ ਦੇ ਸਥਾਨ ਤੇ ਦਸ਼ਮੇਸ ਕਲਚਰ ਸੋਸਾਇਟੀ, ਅਰਪਣ ਲਿਖਾਰੀ ਸਭਾ ਕੈਲਗਰੀ, ਇੰਡੋ ਕੈਨੇਡੀਅਨ ਗਰੁੱਪ, ਟੀ 20 ਕ੍ਰਿਕਟ ਐਸ਼ੋ:, ਇਨਕਾ ਸੀਨੀਅਰ ਸਿਟੀਜ਼ਨ ਅਤੇ ਪਾਲੀ ਵਿਰਕ ਕਵਾਲਟੀ ਟਰਾਂਸਮਿਸ਼ਨ ਆਦਿ ਦੇ ਸਹਿਯੋਗ ਨਾਲ ਦਲਜੀਤ ਲੋਪੋਂ, ਕਾਕਾ ਬਾਈ ਦੇ ਅਣਥੱਕ ਯਤਨਾ ਸਦਕਾ ਲੱਚਰ ਗਾਇਕੀ ਪੇਸ਼ ਕਰਨ ਵਾਲਿਆਂ ਵਿਰੁੱਧ ਭਰਵਾਂ ਇਕੱਠ ਹੋਇਆ ਜਿਸ ਵਿੱਚ 350 ਦੇ ਲਗਭਗ ਸੂਝਵਾਨ ਸੱਜਣਾਂ ਨੇ ਸਿਰਕਤ ਕੀਤੀ।

ਹਾਕਮ ਸਿੰਘ ਬਰਾੜ ਹੋਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਰਵੇਂ ਇਕੱਠ ਨੂੰ ਸੰਤ ਸਿੰਘ ਧਾਲੀਵਾਲ, ਡਾ. ਜੰਗ ਬਹਾਦਰ ਸਿੰਘ ਸਿੱਧੂ, ਰਣਵੀਰ ਸਿੰਘ ਪਰਮਾਰ,ਜੰਗ ਬਹਾਦਰ ਸਿੰਘ ਗਿੱਲ, ਗੁਰਮੇਲ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਸਿੱਧੂ ਅਤੇ ਸਰੀਤਮ ਰਾਏ ਆਦਿ ਨੇ ਸੰਬੋਧਨ ਕੀਤਾ ਸਾਰੇ ਬੁਲਾਰਿਆਂ ਨੇ ਇਕ ਆਵਾਜ਼ ’ਚ ਕਿਹਾ ਕਿ 21 ਅਪ੍ਰੈਲ ਨੂੰ ਹੋ ਰਹੇ ਦਿਲਜੀਤ ਦੁਸ਼ਾਝ ਦੇ ਸ਼ੋਅ ਦੌਰਾਨ ਸ਼ਾਤਮਈ ਰੋਸ ਪ੍ਰਗਟ ਕੀਤਾ ਜਾਵੇਗਾ ਤੇ ਉਸ ਤੋਂ ਸਵਾਲ ਪੁੱਛੇ ਜਾਣਗੇ ਕਿ ਉਹ ਕਿਸ ਤਰਾਂ ਸਾਡੇ ਅਮੀਰ ਵਿਰਸੇ ਨਾਲ ਖਿਲਵਾੜ ਕਰ ਰਿਹਾ ਹੈ ਤੇ ਸਾਡੀਆਂ ਧੀਆਂ ਭੈਣਾਂ ਬਾਰੇ ਗਲਤ ਗਾਇਕੀ ਕਿਉਂ ਪੇਸ਼ ਕਰ ਰਿਹਾ ਹੈ। ਸੂਝਵਾਨ ਸੱਜਣਾਂ ਨੇ ਇਸ ਸੋਅ ਦੇ ਪ੍ਰੋਮੋਟਰਾਂ ਨੂੰ ਕਿਹਾ ਕਿ ਦਿਲਜੀਤ ਦੁਸ਼ਾਝ ਦੇ ਸ਼ੋਅ ਨੂੰ ਰੱਦ ਕੀਤਾ ਜਾਵੇ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਹੁੱਣ ਸਮਾਂ ਬਦਲ ਗਿਆ ਹੈ ਤੇ ਸਾਡੇ ਪੰਜਾਬੀ ਭਰਾ ਜਾਗ ਚੁੱਕੇ ਹਨ।

ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਹਰਪ੍ਰੀਤ ਸਿੰਘ ਬਾਠ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਕਮ ਸਿੰਘ ਬਰਾੜ, ਦਲਜੀਤ ਲੋਪੋਂ, ਹੈਪੀ ਗਿੱਲ,ਜਗਰਾਜ ਤੂਰ, ਰਿੰਕੂ ਗੋਰਾਇਆਂ, ਗੋਗੀ ਧਾਲੀਵਾਲ, ਮਲਕੀਤ ਸਿੱਧੂ, ਅਮਰੀਕ ਸਿੰਘ ਖਹਿਰਾ, ਮੇਜਰ ਸਿੰਘ ਧਾਲੀਵਾਲ, ਬਖਤੌਰ ਸਿੰਘ ਬਰਾੜ, ਜਿੰਮੀ, ਜਸ ਸਰਾਂ, ਗੁਰਦੀਪ ਕੰਗ, ਪਰਮਿੰਦਰ ਭੱਟੀ, ਗੁਰਪ੍ਰੀਤ ਤੂਰ, ਜਗਦੇਵ ਬਰਾੜ, ਹਰਜੀਤ ਧਾਲੀਵਾਲ, ਪਿੰਚੀ ਬਾਰੜ, ਜਗਰਾਜ ਸੋਹੀ, ਰਵੀ ਥਿੰਦ, ਕੁਲਦੀਪ ਕੰਗ, ਜੱਗ ਦੁੱਗਲ, ਜੱਗਾ ਧਾਲੀਵਾਲ, ਬਿੱਟੂ, ਲਖਵਿੰਦਰ ਮੱਲੀ ਅਤੇ ਗੁਰਵਿੰਦਰ ਧਾਲੀਵਾਲ ਆਦਿ ਕਲੱਬ ਮੈਂਬਰ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top