Share on Facebook

Main News Page

ਗੁਰਦੁਆਰਾ ਕਮੇਟੀ ਚੋਣ ਬਣੀ ਉਦਾਹਰਣ
- ਪਰਮਜੀਤ ਸਿੰਘ ਉਤਰਾਖੰਡ

ਹਰ ਸਿੱਖ ਬੱਚਾ, ਨੌਜਵਾਨ ਤੇ ਬਜੁਰਗ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਬਾਣੀ ਦੇ ਗਿਆਨ ਦੇ ਨਾਲ-ਨਾਲ ਆਤਮਿਕ ਸਕੂਨ ਵੀ ਭਾਲਦਾ ਹੈ, ਪਰ ਜਦੋਂ ਇਨ੍ਹਾਂ ਹੀ ਗੁਰਦੁਆਰਿਆਂ ਵਿੱਚ ਆਪਣੇ ਆਪ ਨੂੰ ਸਿਆਣੇ ਅਖਵਾਉਣ ਵਾਲੇ ਜੁੰਮੇਵਾਰ ਪ੍ਰਬੰਧਕ ਪ੍ਰਧਾਨਗੀਆਂ ਪਿੱਛੇ ਇੱਕ ਦੁੱਜੇ ਦੀਆਂ ਪੱਗਾਂ ਲਾਉਂਦੇ, ਗਾਲਾਂ ਕੱਢਦੇ ਨਜ਼ਰ ਆਉਂਦੇ ਹਨ, ਤਾਂ ਕੋਈ ਵੀ ਜਨ-ਸਾਧਾਰਣ ਇਸ ਹਦੂਦ ਵਿੱਚ ਆਪਣੇ ਆਪ ਨੂੰ ਮਹਿਫੂਜ ਨਹੀਂ ਸਮਝਦਾ। ਭਾਵੇਂ ਕਿ ਚੰਗੇ ਨਿਯਮਾਂ ਦੀ ਘਾਟ ਦੀ ਜੁੰਮੇਵਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹੈ, ਪਰ ਐਸੀਆਂ (ਬਹੁਤ ਘੱਟ) ਗੁਰਦੁਆਰਾ ਕਮੇਟੀਆਂ ਹਨ ਜੋ ਯੋਗ ਵਿਅਕਤੀਆਂ ਨੂੰ ਆਪਣੇ ਤੋਂ ਅੱਗੇ ਆਉਣ ਦਾ ਮੌਕਾ ਦੇਂਦੀਆਂ ਹੋਣ।

ਕਨੇਡਾ (ਬਰੈਂਮਟਨ) ਵਿੱਚ ਬਣੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਨੌਜਵਾਨ ਪ੍ਰਬੰਧਕ ਵੀਰਾਂ ਦੀ ਬਣੀ ਕਮੇਟੀ ਨੇ ਇੱਕ ਸ਼ਲਾਘਾਯੋਗ ਕਦਮ ਪੁਟਿਆ ਹੈ, ਜੋ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲਈ ਇੱਕ ਉਦਾਹਰਣ ਦਾ ਕੰਮ ਕਰੇਗੀ।

ਗੁਰਦੁਆਰਾ ਪ੍ਰਬੰਧ ਦੀ ਕੁੱਛ ਸਮੇਂ ਤੋਂ ਸੁਚੱਜੇ ਢੰਗ ਨਾਲ ਸੇਵਾ ਨਿਭਾ ਰਹੇ ਕਮੇਟੀ ਦੇ ਮੁਖ ਸੇਵਾਦਾਰ (ਪ੍ਰਧਾਨ) ਸ. ਬਲਕਰਨਜੀਤ ਸਿੰਘ ਜੀ ਨੇ ਬਿਤੇ ਦਿਨੀਂ ਗੁ:ਕਮੇਟੀ ਦੀ ਮਿਟਿੰਗ ਦੌਰਾਨ ਕਮੇਟੀ ਦੇ ਮੈਂਬਰ ਸ. ਪ੍ਰਿਤਪਾਲ ਸਿੰਘ ਜੀ ਦੀ ਯੋਗਤਾ ਨੂੰ ਵੇਖਦਿਆਂ ਹੋਇਆਂ ਉਨਾਂ ਨੂੰ ਸਰਬ-ਸਮੰਤੀ ਨਾਲ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਨਿਉਕਤ ਕਰ ਦਿੱਤਾ ਅਤੇ ਇਸ ਨਵੀਂ ਬਣੀ ਕਮੇਟੀ ਵਿੱਚ ਗੁਰਮਤਿ ਜਾਣਕਾਰ ਬੀਬੀਆਂ ਨੂੰ ਵੀ ਬਰਾਬਰ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇੱਕ ਮਹੀਨੇ ਤੋਂ ਮੈਨੂੰ ਵੀ ਇਸ ਗੁਰਦੁਆਰੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਣ ਦਾ ਮੌਕਾ ਮਿਲਿਆ ਹੈ, ਗਰਮਤਿ ਦੀ ਖੁੱਲ ਕੇ ਵਿਆਖਿਆ ਕਰਣ ਤੇ ਕਮੇਟੀ ਬਹੁਤ ਖੁਸ਼ੀ ਜਤਾਂਦੀ ਹੈ ਅਤੇ ਸੰਗਤ ਵੀ ਗੁਰਮਤਿ ਤੋਂ ਜਾਣੂ ਹੋਂਦੀ ਨਜ਼ਰ ਆ ਰਹੀ ਹੈ, ਜਿਸਦੇ ਪ੍ਰਣਾਮ ਸਰੂਪ ਪਿਛਲੇ ਕੁੱਛ ਸਮੇਂ ਪਹਿਲਾਂ ਹੀ ਇੱਕ ਪ੍ਰਚਾਰਕ ਨੇ ਗੁਰਮਤਿ ਤੋਂ ਉਲਟ ਮਿਥਿਹਾਸਕ ਕਹਾਣੀਆਂ ਸੁਣਾਈਆਂ ਤਾਂ ਸੰਗਤਾਂ ਨੇ ਉਸਦਾ ਵਿਰੋਧ ਕਰਦਿਆਂ ਉਸਨੂੰ ਗੁਰਮਤਿ ਦੇ ਦਾਇਰੇ ਵਿੱਚ ਸਵਾਲ ਪੁੱਛੇ, ਜਿਸਦਾ ਸਹੀ ਜਵਾਬ ਦੇਣ ਤੋਂ ਅਸਮਰਥ ਹੋਣ ਕਾਰਣ ਉਸਨੂੰ ਇੱਥੋਂ ਭਜਣਾ ਪਿਆ। ਸੁ ਸੰਗਤਾਂ ਦੇ ਜਾਗਰੁਕ ਹੋਣ ਪਿੱਛੇ ਭੀ ਅਜੇਹੀਆਂ ਵਿਚਾਰਕ ਕਮੇਟੀਆਂ ਦਾ ਹੀ ਯੋਗਦਾਨ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top