ਮੈਂ
ਇਸ ਫਿਲਮ ਨੂੰ ਹੱਲੀ ਨਹੀਂ ਵੇਖਿਆ ਹੈ, ਵੇਖਣ ਤੋਂ ਬਾਅਦ ਹੀ ਇਸ ਬਾਰੇ ਵਿਚਾਰ ਦੇਣਾ ਯੋਗ
ਹੋਵੇਗਾ। ਲੇਕਿਨ ਇਸ ਫਿਲਮ ਨੂੰ ਦੇਖੇ ਬਿਨਾਂ ਹੀ ਇਹ ਤਾਂ ਕਹਿਆ ਹੀ ਜਾ ਸਕਦਾ ਹੈ, ਕਿ
ਤੁਸੀਂ ਸਿੱਖੀ ਉਪਰ ਕੀਤੇ ਗਏ ਤਸ਼ਦਦ ਦੀ ਇਕ ਸਹੀ ਵੰਨਗੀ ਇਸ ਫਿਲਮ ਵਿੱਚ ਦਿਖਈ ਹੋਵੇਗੀ,
ਇੱਸੇ ਕਰਕੇ ਪੰਥ ਵਿਰੋਧੀਆਂ ਦੀ ਹਿੱਕ ਤੇ ਸੱਪ ਰੇਂਗ ਰਿਹਾ ਹੈ।
ਵੀਰ ਜੀ, ਗੁਰੂ ਫਤਿਹ ਜੀ।
ਵੀਰ ਜੀ, ਆਪ ਸ਼ਾਬਾਸ਼ੀ ਦੇ ਪਾਤਰ ਹੋ ਜੀ।
ਲੇਕਿਨ ਆਪ ਜੀ ਨੂੰ ਦਾਸ ਦਾ ਇਕ ਸੁਝਾਅ ਹੈ ਕਿ, ਸਰਕਾਰੀ ਚੱਮਚਿਆਂ ਕੋਲ ਸਫਾਈਆਂ ਦੇਣ ਨਾਲੋਂ,
ਤਰਲੇ ਕਰਨ ਨਾਲੋਂ, "ਸਾਡਾ ਹੱਕ" ਤੋਂ ਬੈਨ ਹਾਟਾਉਣ ਦੀ ਮੰਗ ਮਜਬੂਤੀ ਨਾਲ ਕਰੋ। ਜੋ ਬੰਦੇ
ਆਪ ਸਰਕਾਰੀ ਟੁਕੜਿਆਂ 'ਤੇ ਪਲਦੇ ਹਨ, ਉਨ੍ਹਾਂ ਕੋਲ ਫਰਿਯਾਦ ਕਰ ਕਰ ਕੇ ਇਸ "ਫਿਲਮ ਦੇ
ਸੰਦੇਸ਼" ਨੂੰ ਛੋਟਾ ਬਣਾਉਣ ਦੀ ਕੋਈ ਜਰੂਰਤ ਨਹੀਂ ਹੈ।
ਇਹ ਫਿਲਮ ਪੰਜਾਬ ਵਿੱਚ ਖੋਲ ਦਿਤੀ ਜਾਵੇਗੀ, ਇਹ ਮੈਂ ਯਕੀਨ ਨਾਲ ਕਹਿ ਸਕਦਾ ਹਾਂ। ਜੇ ਐਸਾ
ਨਾਂ ਹੋਇਆ ਤਾਂ ਇਹ ਬੈਨ ਹੀ ਇਸ ਪੰਥਿਕ ਅਖਵਾਉਣ ਵਾਲੀ ਸਿਆਸਤ ਦੇ ਤਾਬੂਤ ਦੀ ਅਖੀਰਲੀ
ਕਿੱਲ ਵੀ ਸਾਬਿਤ ਹੋ ਸਕਦਾ ਹੈ। ਕਿਉਂਕਿ ਇਸ ਬੈਨ ਨੇ ਪੰਥਕ ਲੋਕਾਂ ਤੋਂ ਇਲਾਵਾ ਪੰਜਾਬ ਦੇ
ਫਿਲਮ ਪ੍ਰੇਮੀਆਂ ਅਤੇ ਨੌਜੁਆਨਾਂ ਦੇ ਮਨ ਵਿੱਚ ਵੀ ਇਸ ਸਰਕਾਰ ਪ੍ਰਤੀ ਨਫਰਤ ਭਰ ਦਿਤੀ ਹੈ।
ਬਾਦਲ ਵੀ ਇਸ ਫਿਲਮ 'ਤੇ ਬੈਨ ਲਗਾ ਕੇ ਪਛਤਾ ਰਿਹਾ ਹੋਣਾ ਹੈ। ਇੱਨੇ ਵੱਡੇ ਵਿਰੋਧ ਦੀ ਉਸ
ਨੂੰ ਉੱਕਾ ਹੀ ਉੱਮੀਦ ਨਹੀਂ ਸੀ। ਇਨਾਂ ਨੁਕਸਾਨ ਉਸ ਨੂੰ ਫਿਲਮ ਚਲਣ ਨਾਲ ਨਹੀ ਹੋਣਾ ਸੀ,
ਜਿਨਾਂ ਨੁਕਸਾਨ ਉਸਨੇ ਫਿਲਮ 'ਤੇ ਬੈਨ ਲਗਾ ਕੇ ਕਰ ਲਿਆ ਹੈ। ਪੰਜਾਬ ਤੋਂ ਬਾਹਰ ਇਹ ਫਿਲਮ
ਅਮਨ ਅਤੇ ਸ਼ਾਂਤੀ ਨਾਲ ਚੱਲ ਰਹੀ ਹੈ। ਇਹ ਬਾਦਲਕਿਆਂ ਦੇ ਮੂੰਹ 'ਤੇ ਇਕ ਚਪੇੜ ਵਾਂਗ ਪੈ
ਰਹੀ ਹੈ। ਜਿਥੇ ਇਹ ਫਿਲਮ ਚਲ ਰਹੀ ਹੈ, ਉਥੇ ਤਾਂ ਕੋਈ "ਲਾਅ ਐਂਡ ਆਰਡਰ" ਨਹੀਂ ਵਿਗੜਿਆ?
ਪੱਪੂ ਜੱਥੇਦਾਰ ਤੇ ਸਿਆਸੀ ਟੁਕੜ ਬੋਚਾਂ ਕੋਲ ਧੱਕੇ ਖਾਣ ਅਤੇ ਇਸ ਫਿਲਮ ਵਿੱਚ ਕੱਟ ਵੱਢ
ਕਰਨ ਦੀਆਂ ਗੱਲਾਂ ਕਰਨ ਨਾਲੋਂ, ਆਪ ਜੀ ਨੂੰ ਮਜਬੂਤੀ ਨਾਲ ਪਬਲਿਕ ਵਿਚ ਜਾ ਕੇ, ਇਕ
ਮੁਹਿੰਮ ਖੜੀ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਇਸ ਫਿਲਮ 'ਤੇ ਰੋਕ ਹਟਾਉਣੀ ਪਵੇਗੀ
ਅਤੇ ਮੱਕੜ ਜੁੰਡਲੀ ਨੂੰ ਵੀ ਮੂਹ ਦੀ ਖਾਣੀ ਪਵੇਗੀ, ਇਹ ਦਾਸ ਨੂੰ ਯਕੀਨ ਹੈ।
"ਸਾਡਾ ਹੱਕ" ਉਪਰ ਬੈਂਨ ਹੁਣ ਇਕ ਫਿਲਮ ਦੇ ਬੈਨ ਤਕ ਹੀ ਸਿਮਿਤ ਨਹੀਂ ਰਹੇਗਾ। ਇਹ ਬੈਨ
ਸਿੱਖਾਂ ਨੂੰ "ਅਪਣਾ ਹੱਕ" ਮੰਗਣਾ ਸਿਖਾਏਗੀ। ਪੰਥਕ ਅਖਵਾਉਣ ਵਾਲੀ ਸਰਕਾਰ ਵਲੋਂ "ਸਾਡਾ
ਹੱਕ" ਫਿਲਮ 'ਤੇ ਲਾਏ ਗਏ ਬੈਨ ਨਾਲ ਹੋ ਸਕਦਾ ਹੈ, ਸੁੱਤੀ ਅਤੇ ਬੇਹੋਸ਼ ਪਈ ਕੌਮ ਨੂੰ
ਸ਼ਾਇਦ "ਅਪਣਾ ਹੱਕ" ਮੰਗਣ ਦੀ ਜਾਚ ਆ ਸਕੇ।