ਅੰਮ੍ਰਿਤਸਰ
11 ਅਪ੍ਰੈਲ (ਜਸਬੀਰ ਸਿੰਘ) ਵੱਖ ਵੱਖ ਪੰਥਕ ਜਥੇਬੰਦੀਆ ਨੇ ਪੰਜਾਬ ਫਿਲਮ ‘ਸਾਡਾ ਹੱਕ ’
ਤੇ ਲਗਾਈ ਸਰਕਾਰ ਵੱਲੋ ਲਗਾਈ ਗਈ ਪਾਬੰਦੀ ਨੂੰ ਤੁਰੰਤ ਖਤਮ ਕਰਨ ਲਈ ਜਿਲੇ ਦੇ ਡਿਪਟੀ
ਕਮਿਸ਼ਨਰ ਰਾਹੀ ਪੰਜਾਬ ਰਾਜਪਾਲ ਦੇ ਨਾਮ ਪੱਤਰ ਦੇ ਕੇ ਮੰਗ ਕੀਤੀ ਕਿ ਫਿਲਮ ਪਿਛਲੇ ਕਾਲੇ
ਦੌਰ ਦੌਰਾਨ ਦੀ ਗੰਭੀਰ ਤਸਵੀਰ ਬਾਖੂਬੀ ਪੇਸ਼ ਕਰਦੀ ਹੈ ਅਤੇ ਇਸ ਤੇ ਲਗਾਈ ਗਈ ਪਾਬੰਦੀ ਨੂੰ
ਤੁਰੰਤ ਖਤਮ ਕੀਤਾ ਜਾਵੇ।
ਸ੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਮੀਤ ਪ੍ਰਧਾਨ ਸ੍ਰੀ ਬਲਦੇਵ
ਸਿੰਘ ਸਿਰਸਾ ਨੇ ਕਿਹਾ ਕਿ ਫਿਲਮ ਵਿੱਚ ਕੁਝ ਵੀ ਇਤਰਾਜਯੋਗ ਨਹੀ ਹੈ ਸਗੋਂ ਪਿਛਲੇ ਕਰੀਬ
10 ਸਾਲਾ ਦੇ ਦੌਰ ਦੌਰਾਨ ਵੱਖ ਵੱਖ ਥਾਵਾਂ ਤੇ ਮਨੁੱਖੀ ਅਧਿਕਾਰਾਂ ਦੀਆ ਹੋਈਆ ਉਲੰਘਣਾਵਾਂ
ਦੀ ਸਹੀ ਤਸਵੀਰ ਪੇਸ਼ ਕਰਦੀ ਹੈ। ਉਹਨਾਂ ਕਿਹਾ ਕਿ ਕਲ ਤੱਕ ਜਿਹੜੇ ਸ਼੍ਰੋਮਣੀ ਗੁਰੂਦੁਆਰਾ
ਪ੍ਰਬੰਧਕ ਕਮੇਟੀ ਦੀ ਕਾਰ ਮੁਖਤਾਰ ਇਹ ਕਹਿ ਰਹਿ ਸਨ ਕਿ ਫਿਲਮ ਤੇ ਸੈਸਰ ਬੋਰਡ ਵੱਲੋਂ
ਲਗਾਈ ਗਈ ਪਾਬੰਦੀ ਉਹਨਾਂ ਵੱਲੋਂ ਪੱਤਰ ਲਿਖਣ ਉਪਰੰਤ ਹੀ ਹਟਾਈ ਗਈ ਹੈ ਅਤੇ ਉਹ ਉਸੇ ਹੀ
ਮੂੰਹ ਨਾਲ ਇਹ ਕਹਿ ਰਹੇ ਹਨ ਕਿ ਜੇਕਰ ਸਰਕਾਰ ਨੇ ਪਾਬੰਦੀ ਲਗਾਈ ਤਾਂ ਠੀਕ ਹੀ ਕੀਤਾ
ਹੋਵੇਗਾ ਜਦੋਂ ਕ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਇਹ ਫ਼ਿਲਮ ਪਹਿਲਾਂ ਵੇਖ ਚੁੱਕੇ ਹਨ।
ਉਹਨਾਂ ਕਿਹਾ ਕਿ ਅਜਿਹੇ ਦੋਹਰੇ ਮਾਪਦੰਡ ਅਪਨਾਉਣ ਵਾਲੇ ਨੇਤਾਵਾਂ
ਕੋਲੋ ਸਿੱਖ ਕੌਮ ਨੂੰ ਕੋਈ ਆਸ ਨਹੀ ਰੱਖਣੀ ਚਾਹੀਦੀ ਅਤੇ ਸ਼ਰੋਮਣੀ ਕਮੇਟੀ ਦੇ ਨਿਜ਼ਾਮ ਵਿੱਚ
ਤਬਦੀਲੀ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਸਮੇਂ ਉਹਨਾਂ ਦੇ ਨਾਲ ਏਕਸ ਹਮ ਬਾਰਕ
ਜਥੇਬੰਦੀ ਦੇ ਜਿਲਾ ਪ੍ਰਮੁੱਖ ਸ੍ਰ. ਗੁਰਮੇਜ ਸਿੰਘ ਜਥੇਦਾਰ ਇਕਬਾਲ ਸਿੰਘ ਸਾਂਘਣਾ,
ਗੁਰੂਦੁਆਰਾ ਪੱਕੀ ਪੱਤੀ ਕੋਟ ਖਾਲਸਾ ਤੋ ਹਰਜਿੰਦਰ ਸਿੰਘ, ਭਾਈ ਤਰਲੋਚਨ ਸਿੰਘ, ਗੁਰਭੇਜ
ਸਿੰਘ ਵਣੀਕੇ, ਜਥੇਦਾਰ ਧਰਮ ਸਿੰਘ ਮੀਤ ਪ੍ਰਧਾਨ, ਅਜੀਤ ਸਿੰਘ ਬਾਠ ਆਦਿ ਵੀ ਹਾਜਰ ਸਨ।