Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣ ਤੇ ਸੁਣਨ ਵਾਲਿਆਂ ਲਈ ਅਨਮੋਲ ਤੋਹਫ਼ਾ

ਬਠਿੰਡਾ, ੮ ਅਪ੍ਰੈਲ (ਕਿਰਪਾਲ ਸਿੰਘ): ਡੇ ਐਂਡ ਨਾਈਟ ਟੀਵੀ ਚੈੱਨਲ 'ਤੇ ਹੋਏ ਇੱਕ ਲਾਈਵ ਪ੍ਰੋਗਰਾਮ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਅਮਰੀਕਾ ਨਿਵਾਸੀ ਭਾਈ ਸਤਪਾਲ ਸਿੰਘ ਪੁਰੇਵਾਲ ਨੇ ਸਾਫਟਵੇਅਰ ਤਿਆਰ ਕਰਕੇ www.ektuhi.com ਸਾਈਟ 'ਤੇ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣ ਤੇ ਸੁਣਨ ਵਾਲਿਆਂ ਲਈ ਅਨਮੋਲ ਤੋਹਫ਼ਾ ਦਿੱਤਾ ਹੈ। ਇਹ ਸਾਫਟਵੇਅਰ ਕਿਸ ਤਰ੍ਹਾਂ ਕੰਮ ਕਰਦਾ ਹੈ, ਇਸ ਦੀ ਜਾਣਕਾਰੀ https://www.youtube.com/watch?feature=player_embedded&v=Nmi4_5mxnjA 'ਤੇ ਵੇਖੀ ਜਾ ਸਕਦੀ ਹੈ। ਇੱਕ ਸੰਸਥਾ ਵੱਲੋਂ ਕੀਤੇ ਜਾਣ ਵਾਲਾ ਕੰਮ ਇਕੱਲੇ ਸਤਪਾਲ ਸਿੰਘ ਪੁਰੇਵਾਲ ਨੇ ਕਰ ਵਿਖਾਇਆ ਹੈ।

 

ਇਸੇ ਤਰ੍ਹਾਂ ਡੇ ਐਂਡ ਨਾਈਟ ਟੀਵੀ ਚੈੱਨਲ ਨੇ ਇਸ ਅਨਮੋਲ ਤੋਹਫ਼ੇ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਕੀਤਾ ਗਿਆ ਕੰਮ ਵੀ ਸ਼ਲਾਘਾਯੋਗ ਹੈ।ਇਸ ਲਈ ਦੋਵੇਂ ਵਧਾਈ ਦੇ ਪਾਤਰ ਹਨ। ਹੁਣ ਇਸ ਅਨਮੋਲ ਤੋਹਫ਼ੇ ਦੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਣ ਦਾ ਆਪਣਾ ਫ਼ਰਜ਼ ਸਾਨੂੰ ਸਾਰਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ।

ਇਸ ਸਾਫਟਵੇਅਰ ਨੂੰ http://www.ektuhi.com/enter.html ਸਾਈਟ ਤੋਂ 'ਤੇ ਕਲਿਕ ਕਰਕੇ ਡਾਊਨਲੋਡ ਕਰਕੇ ਆਪਣੇ ਕੰਪਿਊਟਰ 'ਚ ਇੰਸਟਾਲ ਕੀਤਾ ਜਾ ਸਕਦਾ ਹੈ ਅਤੇ ਪੈੱਨ ਡਰਾਈਵ ਜਾਂ ਸੀਡੀ 'ਚ ਪਾ ਕੇ ਆਪਣੇ ਦੋਸਤਾਂ ਮਿਤਰਾਂ, ਜਿੰਨ੍ਹਾਂ ਪਾਸ ਇੰਟਰਨੈੱਟ ਦੀ ਸੁਵਿਧਾ ਨਹੀਂ; ਦੇ ਕੰਪਿਊਟਰਾਂ ਵਿੱਚ ਇੰਸਟਾਲ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top