Share on Facebook

Main News Page

‘ਸਾਡਾ ਹੱਕ’ ਫ਼ਿਲਮ ਕਿਸੇ ਵੀ ਵਰਗ, ਫ਼ਿਰਕੇ ਜਾਂ ਧਰਮ ਦੇ ਖਿਲਾਫ਼ ਨਹੀਂ
- ਕਰਨੈਲ ਸਿੰਘ ਪੀਰਮੁਹੰਮਦ

ਹੈਰਾਨਗੀ ਦੀ ਗੱਲ ਹੈ ਕਿ ਇਕ ਪਾਸੇ ਭਾਰਤ ਦੇ ਸੈਂਸਰ ਬੋਰਡ ਨੇ ਫ਼ਿਲਮ 'ਸਾਡਾ ਹੱਕ' ਨੂੰ ਪਾਸ ਕਰ ਦਿੱਤਾ ਹੈ ਅਤੇ ਵਿਦੇਸ਼ਾਂ ਵਿਚ ਵੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਮਿਲ ਗਈ ਹੈ, ਪਰ ਦੂਜੇ ਪਾਸੇ ਪੰਜਾਬ ਦੀ ਪੰਥਕ ਸਰਕਾਰ ਨੇ ਇਸ ਫ਼ਿਲਮ ’ਤੇ ਬਿਨਾਂ ਵਜ੍ਹਾ ਤੋਂ ਪਾਬੰਦੀ ਲਗਾ ਦਿੱਤੀ ਹੈ।

ਬਠਿੰਡਾ, 5 ਅਪ੍ਰੈਲ (ਕਿਰਪਾਲ ਸਿੰਘ): ਪੰਜਾਬ ਦੇ ਦੁਖਾਂਤ ’ਤੇ ਬਣੀ ਬਹੁਚਰਚਿਤ ਪੰਜਾਬੀ ਫ਼ਿਲਮ ‘ਸਾਡਾ ਹੱਕ’ ਉਤੇ ਪੰਜਾਬ ਸਰਕਾਰ ਵਲੋਂ ਲਗਾਈ ਪਾਬੰਦੀ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਬੋਲਣ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲਾ ਗੈਰਲੋਕਤੰਤਰੀ ਫ਼ੈਸਲਾ ਕਰਾਰ ਦਿੱਤਾ ਹੈ।

ਮੀਡੀਆ ਨੂੰ ਜਾਰੀ ਬਿਆਨ ਵਿਚ ਸ. ਪੀਰਮੁਹੰਮਦ ਨੇ ਆਖਿਆ ਕਿ 'ਸਾਡਾ ਹੱਕ' ਫ਼ਿਲਮ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਪ੍ਰਚਾਰ ਬਿਲਕੁਲ ਨਿਰਾਧਾਰ ਹੈ, ਜਦੋਂ ਕਿ ਇਹ ਫ਼ਿਲਮ ਕਿਸੇ ਧਰਮ, ਫ਼ਿਰਕੇ ਜਾਂ ਵਰਗ ਦੇ ਖਿਲਾਫ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਫ਼ਿਲਮ ਦਾ ਨਾਇਕ ਜੇਕਰ ਸਿੱਖ ਹੈ ਤਾਂ ਇਸ ਦਾ ਨਿਰਮਾਤਾ ਦਿਨੇਸ਼ ਸੂਦ ਇਕ ਹਿੰਦੂ ਹੈ, ਜਿਸ ਕਰਕੇ ਇਸ ਫ਼ਿਲਮ ਵਿਚ ਕਿਸੇ ਵਿਸ਼ੇਸ਼ ਫ਼ਿਰਕੇ ਜਾਂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਬਿਲਕੁਲ ਪ੍ਰਾਪੇਗੰਡਾ ਹਨ। ਉਨ੍ਹਾਂ ਆਖਿਆ ਕਿ ਇਤਿਹਾਸ ਹਮੇਸ਼ਾਂ ਭਵਿੱਖ ਲਈ ਸਬਕ ਸਿਖਾਉਂਦਾ ਹੈ, ਇਸੇ ਤਰ੍ਹਾਂ 'ਸਾਡਾ ਹੱਕ' ਫ਼ਿਲਮ ਵਿਚ ਵੀ ਪੰਜਾਬ ਵਿਚ 80ਵਿਆਂ ਦੇ ਦਹਾਕੇ ਤੋਂ ਸ਼ੁਰੂ ਹੋਏ ਖੂਨੀ ਸੰਘਰਸ਼ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਪੇਸ਼ ਕਰਕੇ ਇਸ ਖੂਨੀ ਸੰਘਰਸ਼ ਦੇ ਕਾਰਨ, ਸਿੱਟੇ ਅਤੇ ਸਬਕ ਦਰਸਾਏ ਗਏ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਸਿੱਖਣ ਅਤੇ ਭਵਿੱਖ ਵਿਚ ਮੁੜ ਪਹਿਲਾਂ ਵਾਲੀਆਂ ਗਲਤੀਆਂ ਨਾ ਦੁਹਰਾਈਆਂ ਜਾਣ। ਉਨ੍ਹਾਂ ਫ਼ਿਲਮ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਸੁਹਿਰਦ ਅਪੀਲ ਕੀਤੀ ਹੈ ਕਿ ਇਸ ਫ਼ਿਲਮ ਨੂੰ ਦੇਖੇ ਬਗੈਰ ਗੁੰਮਰਾਹਕੁੰਨ ਪ੍ਰਚਾਰ ਨਾ ਕਰਨ, ਸਗੋਂ ਨਿਰਪੱਖਤਾ, ਇਮਾਨਦਾਰੀ ਅਤੇ ਸੁਹਿਰਦਤਾ ਦੇ ਨਾਲ ਫ਼ਿਲਮ ਵਿਚ ਦਿਖਾਏ ਪੱਖਾਂ ਦਾ ਬਹੁਪੱਖੀ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।

ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਆਖਿਆ ਕਿ ਹੈਰਾਨਗੀ ਦੀ ਗੱਲ ਹੈ, ਕਿ ਇਕ ਪਾਸੇ ਭਾਰਤ ਦੇ ਸੈਂਸਰ ਬੋਰਡ ਨੇ ਫ਼ਿਲਮ 'ਸਾਡਾ ਹੱਕ' ਨੂੰ ਪਾਸ ਕਰ ਦਿੱਤਾ ਹੈ ਅਤੇ ਵਿਦੇਸ਼ਾਂ ਵਿਚ ਵੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਮਿਲ ਗਈ ਹੈ ਪਰ ਦੂਜੇ ਪਾਸੇ ਪੰਜਾਬ ਦੀ ਪੰਥਕ ਸਰਕਾਰ ਨੇ ਇਸ ਫ਼ਿਲਮ ’ਤੇ ਬਿਨਾਂ ਵਜ੍ਹਾ ਤੋਂ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਫ਼ਿਲਮ ’ਤੇ ਰੋਕ ਨੂੰ ਤੁਰੰਤ ਹਟਾਵੇ ਤਾਂ ਜੋ ਪੰਜਾਬ ਦੇ ਲੋਕ 80ਵਿਆਂ ਅਤੇ 90ਵਿਆਂ ਦੇ ਦੁਖਾਂਤ ਦੀ ਸੱਚਾਈ ਨੂੰ ਜਾਣ ਸਕਣ। ਸ. ਪੀਰਮੁਹੰਮਦ ਨੇ ਜ਼ੋਰ ਦੇ ਕੇ ਆਖਿਆ ਕਿ ‘ਸਾਡਾ ਹੱਕ’ ਫ਼ਿਲਮ ਇਕ ਸਿੱਖਿਆਦਾਇਕ ਫ਼ਿਲਮ ਹੈ, ਜਿਹੜੀ ਪੰਜਾਬ ਵਿਚ ਫ਼ਿਰਕੂ ਸਦਭਾਵਨਾ, ਸਦੀਵੀ ਅਮਨ-ਸ਼ਾਂਤੀ ਅਤੇ ਰਾਜਨੀਤਕ ਸੁਧਾਰਾਂ ਲਈ ਅਹਿਮ ਯੋਗਦਾਨ ਪਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top