ਅੰਮ੍ਰਿਤਸਰ
ਭਾਰਤੀ
ਸੈਂਸਰ ਬੋਰਡ ਤੋਂ ਮਾਨਤਾ ਪ੍ਰਾਪਤ 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਨੂੰ ਠੀਕ ਇੱਕ
ਦਿਨ ਬੈਨ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਵਾਪਰੇ 84 ਦੇ ਦੁਖਾਂਤ ਅਤੇ ਸਿੱਖਾਂ
ਦੀ ਕੀਤੀ ਗਈ ਨਸਲਕੁਸ਼ੀ ਵਿੱਚ ਆਪਣੀ ਸ਼ਮੂਲੀਅਤ ਅਸਿੱਧੇ ਤੌਰ ਤੇ ਮੰਨ ਲਿਆ ਹੈ। ਪਰ ਅਫਸੋਸ
ਕਿ ਸਿੱਖ ਅਜੇ ਵੀ ਇਸ ਨੂੰ ਪੰਥਕ ਹੋਣ ਦਾ ਭਰਮ ਮਨਾਂ ਵਿੱਚ ਪਾਲੀ ਬੈਠੇ ਹਨ। ਇਹਨਾਂ ਸ਼ਬਦਾਂ
ਦਾ ਪ੍ਰਗਟਾਵਾ ਸਿੱਖ ਲੇਖਕ ਅਤੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਅੱਜ ਜਾਰੀ
ਵਿਸ਼ੇਸ਼ ਪ੍ਰੈੱਸ ਬਿਆਨ ਵਿੱਚ ਕੀਤਾ।
ਫਿਲਮ ਡਾਇਰੈਕਟਰ ਅਨੁਸਾਰ ਸਾਡਾ ਹੱਕ ਵਿੱਚ ਕਿਸੇ ਵੀ ਤਰ੍ਹਾਂ ਦੇ
ਉਤੇਜਿਤ ਦ੍ਰਿਸ਼ ਨੂੰ ਨਹੀਂ ਦਿਖਾਇਆ ਗਿਆ, ਕੇਵਲ ਉਸ ਸਮੇਂ ਵਾਪਰੇ ਦੁਖਾਂਤ ਨੂੰ ਪਰਦੇ ਰਾਹੀਂ
ਦਰਸਾ ਕੇ ਹੱਕ, ਸੱਚ ਅਤੇ ਇਨਸਾਫ ਪਸੰਦ ਲੋਕਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਹੀ ਕਰਵਾਇਆ
ਹੈ। ਇਹ ਗੱਲ ਸਾਫ ਹੈ ਕਿ ਉਸ ਸਮੇਂ ਬਾਦਲ, ਟੌਹੜਾ ਅਤੇ ਲੌਂਗੋਵਾਲ ਸੰਤ ਭਿੰਡਰਾਵਲੇ ਨੂੰ
ਅੰਦਰ ਛੱਡ ਕੇ ਆਪ ਕੁਰਸੀ ਅਤੇ ਰਾਜ ਸੱਤਾ ਦੀ ਖਾਤਿਰ ਬਾਹਵਾਂ ਖੜ੍ਹੀਆਂ ਕਰਕੇ ਦਰਬਾਰ
ਸਾਹਿਬ ਕੰਪਲੈਕਸ ਤੋਂ ਬਾਹਰ ਆ ਗਏ ਸਨ। ਸ. ਪੱਟੀ ਨੇ ਕਿਹਾ ਕਿ ਸਿੱਖਾਂ ਨੂੰ ਏਕਤਾ ਕਰਕੇ
ਸਾਂਝਾ ਪ੍ਰੋਗ੍ਰਾਮ ਉਲੀਕਿਆ ਜਾਣਾ ਚਾਹੀਦਾ ਹੈ, ਆਪੋ-ਆਪਣੇ ਪੱਧਰ ਤੇ ਲੜੀ ਜਾਣ ਵਾਲੀ
ਲੜਾਈ ਭਵਿੱਖ ਵਿੱਚ ਵੀ ਸਾਨੂੰ ਬੇਬਸੀ ਤੇ ਹਾਰ ਦਾ ਸਾਹਮਣਾ ਹੀ ਕਰਵਾਏਗੀ।