Share on Facebook

Main News Page

ਵੀਰ ਪ੍ਰਭਦੀਪ ਸਿੰਘ ਟਾਈਗਰ ਜੱਥੇ ਨੇ ਅਖੌਤੀ ਬਾਬਿਆਂ ਦੇ ਬਖੀਏ ਉਧੇੜੇ

ਮਲੌਦ, 5 ਅਪ੍ਰੈਲ (ਬਲਜਿੰਦਰ ਪਾਲ ਸਿੰਘ) : ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਅੱਜ ਦਾ ਪੰਜਾਬ ਬਾਬਿਆਂ ਦੇ ਪੰਜਾਬ ਨਾਲ ਜਾਣਿਆ ਜਾਣ ਲੱਗਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਤਕਰੀਬਨ 12000 ਪਿੰਡਾਂ ਦੇ ਮੁਕਾਬਲੇ 16000 ਅਖੌਤੀ ਬਾਬਿਆਂ ਦੀਆਂ ਗੱਲਾਂ ਹੋ ਰਹੀਆਂ ਹਨ। ਵੀਰ ਪ੍ਰਭਦੀਪ ਸਿੰਘ ਟਾਈਗਰ ਜੱਥਾ ਯੂ ਕੇ ਵਲੋਂ ਰੇਡੀਓ ਦਿਲ ਆਪਣਾ ਪੰਜਾਬੀ ਤੇ ਰੇਡੀਓ ਹੋਸਟ ਹਰਜੋਤ ਸੰਧੂ ਰਾਹੀਂ ਇਨਾਂ ਅਖੌਤੀ ਬਾਬਿਆਂ ਦੇ ਚੰਗੇ ਬਖੀਏ ਉਧੇੜੇ।

ਉਨ੍ਹਾਂ ਦੱਸਿਆ ਕਿ ਅਖੌਤੀ ਬਾਬਿਆਂ ਵਲੋਂ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਆਪਣੇ ਅਨੁਸਾਰ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਨ। ਵੀਰ ਪ੍ਰਭਦੀਪ ਸਿੰਘ ਹੋਰਾਂ ਉਸਤੱਤ, ਨਿੰਦਾ ਅਤੇ ਸੰਤ ਸਬਦ ਦੀ ਗੁਰਬਾਣੀ ਦੇ ਚਾਨਣ ਰਾਹੀਂ ਸਹੀ ਵਿਆਖਿਆ ਦੱਸੀ। ਵੀਰ ਪ੍ਰਭਦੀਪ ਸਿੰਘ ਜੀ ਨੇ ਕਿਹਾ ਕਿ ਸਿੱਖ ਧਰਮ 'ਚ ਵਰ ਅਤੇ ਸਰਾਪ ਦੀ ਕੋਈ ਥਾਂ ਨਹੀਂ ਪਰ ਇਨਾਂ ਅਖੌਤੀ ਬਾਬਿਆਂ ਨੇ ਪੁਤਰਾਂ ਦੇ ਵਰ ਦੇਣ ਦੀਆਂ ਥਾਂ ਥਾਂ ਦੁਕਾਨਾਂ ਖੋਲ ਰਖੀਆਂ ਹਨ।

ਵੀਰ ਪ੍ਰਭਦੀਪ ਸਿੰਘ ਜੀ ਨੇ ਕਿਹਾ ਕਿ ਅੱਜ ਭਰੂਣ ਹੱਤਿਆ ਦੇ ਦੈਂਤ ਨੇ ਸਾਨੂੰ ਨਿਗਲ ਲਿਆ ਹੈ ਜਿਸ ਦੇ ਅਸਲ ਦੋਸ਼ੀ ਇਹ ਅਖੌਤੀ ਬਾਬੇ ਹੀ ਹਨ ਜਿਹੜੇ ਸਿਰਫ ਮੁੰਡੇ ਦੇਣ ਦੇ ਦਾਅਵੇ ਕਰਦੇ ਹਨ ਪਰ ਕੁੜੀਆਂ ਕੋਈ ਵੀ ਬਾਬਾ ਦੇਣ ਦੀ ਗੱਲ ਨੀ ਕਰਦਾ। ਇਸ ਕਰਕੇ ਲੋਕੀਂ ਲੁਕਵੇਂ ਤਰੀਕੇ ਰਾਹੀਂ ਧੀਆਂ ਦੇ ਗਰਭ ਹੀ ਕਤਲ ਕਰਾਉਣ ਵਰਗੇ ਘਿਨਾਉਣੇ ਅਪਰਾਧ ਕਰ ਰਹੇ ਹਨ। ਉਨ੍ਹਾਂ ਕਿਹਾ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲੈ ਕੇ ਹੀ ਜੀਵਨ ਬਸਰ ਕਰਨਾ ਚਾਹੀਦਾ ਹੈ।

ਪੰਜਾਬ ਸਰਕਾਰ ਵਲੋਂ 'ਸਾਡਾ ਹੱਕ' ਫਿਲਮ ਤੇ ਰੋਕ ਲਗਾਉਣ ਸਬੰਧੀ ਬੋਲਦਿਆਂ ਵੀਰ ਪ੍ਰਭਦੀਪ ਸਿੰਘ ਜੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਫ਼ੈਸ਼ਲਾ ਹੈ। ਇਸ ਫ਼ਿਲਮ ਤੇ ਬਾਬਿਆਂ ਵਲੋਂ ਧਾਰੀ ਚੁੱਪ ਨਾਲ ਇਨਾ ਦਾ ਅਸ਼ਲ ਚੇਹਰਾ ਨੰਗਾ ਹੁੰਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top