ਕਮਾਲ ਦੀ ਗੱਲ ਹੈ ਕਿ ਜਿਸ ਹਿੰਦੂਵਾਦੀ ਭਾਰਤੀ ਮੀਡੀਏ ਨੂੰ
ਕਸਾਬ ਅਤੇ ਅਫਜ਼ਲ ਗੁਰੂ ਨੂੰ ਜੇਲ ਵਿੱਚ ਫਾਂਸੀ ਦਿੱਤੇ ਜਾਣ ਤੋਂ ਵੀ ਬਾਅਦ ਪਤਾ ਲੱਗ
ਸਕਿਆ ਸੀ, ਉਸ ਮੀਡੀਏ ਨੂੰ ਹਵਾਰਾ ਕੋਲ ਮੋਬਾਇਲ ਅਤੇ ਉਸ ਮੋਬਾਇਲ ਦੇ ਨੰਬਰ ਸਮੇਤ
ਇੰਗਲੈਂਡ ਤੇ ਜਰਮਨੀ ਦੇ ਉਹ ਨੰਬਰ ਵੀ ਪਤਾ ਲੱਗ ਗਿਆ, ਜਿਸ ’ਤੇ ਹਵਾਰਾ ਅਖੌਤੀ
ਗੱਲਬਾਤ ਕਰ ਰਿਹਾ ਹੈ। ਪੰਥਕ ਹਲਕਿਆਂ ਵਿੱਚ ਇਹਨਾਂ ਹਿੰਦੂਵਾਈ ਮੀਡੀਏ ਵੱਲੋਂ ਬਣਾਈਆਂ
ਜਾ ਰਹੀਆਂ ਇਹਨਾਂ ਖਬਰਾਂ ਨੂੰ ਲੈ ਕੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ।
ਕੁਝ ਹਲਕਿਆਂ ਦਾ ਮੰਨਣਾ ਹੈ ਕਿ ਲੱਖ ਕੋਸ਼ਿਸਾਂ ਦੇ ਬਾਅਦ ਭਾਈ
ਹਵਾਰਾ ਦੀ ਸਿੱਖ ਜਗਤ ਵਿੱਚ ਵੱਧ ਰਹੀ ਲੋਕਪ੍ਰਿਅਤਾ ਨੂੰ ਲੈ ਕੇ ਚਿੰਤਤ ਹੋਈ ਭਾਰਤੀ
ਦੀ ਹਕੂਮਤੀ ਮਸ਼ੀਨਰੀ ਵੱਲੋਂ ਹਿੰਦੂਵਾਦੀ ਮੀਡੀਏ ਨੂੰ ਵਰਤ ਕੇ ਅਜਿਹਾ ਮਾਹੌਲ ਸਿਰਜਿਆ
ਜਾ ਰਿਹਾ ਹੈ ਕਿ ਪੰਜ ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਸਾਡਾ ਹੱਕ’ ਨੂੰ ਕਿਸੇ
ਤਰਾਂ ਰੋਕਿਆ ਜਾ ਸਕੇ। ਦੂਸਰੇ ਪਾਸੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ
ਦੀ ਸ਼ਜਾ ਨੂੰ ਰੱਦ ਕਰਵਾਉਣ ਲਈ ਬਣ ਰਹੀ ‘ਫਤਹਿ ਲਹਿਰ’ ਤੋਂ ਘਬਰਾਈ ਭਾਰਤੀ ਦੀ ਹਕੂਮਤੀ
ਮਸ਼ੀਨਰੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ ਤਾਂ ਕਿ
ਜ਼ੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਲੋਕਾਂ ’ਤੇ
ਸਿਕੰਜਾ ਕਸਣ ਲਈ ਰਾਹ ਪੱਧਰਾ ਕੀਤਾ ਜਾ ਸਕੇ।
Source:
http://www.punjabspectrum.com/2013/04/2991