Share on Facebook

Main News Page

ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਡਿਕਸੀ ਗੁਰਦੁਆਰਾ ਵਿਖੇ ਸਲਾਇਡ ਸ਼ੋ ਦਿਖਾ ਕੇ, ਸੰਗਤਾਂ ਅਤੇ ਖਾਸਕਰ ਨੌਜਵਾਨ ਵਰਗ ਨੂੰ ਕੀਤਾ ਜਾਗਰੂਕ

ਹੋਲੇ ਮਹਲੇ ਦੇ ਦਿਹਾੜੇ ਨੂੰ ਯਾਦ ਕਰਦਿਆਂ ਉਂਟਾਰੀਓ ਖ਼ਾਲਸਾ ਦਰਬਾਰ ਡਿਕਸੀ ਰੋਡ, ਮਿਸੀਸਾਗਾ ਵਿੱਚ ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਸਭ ਤੋਂ ਪਹਿਲਾ ਸਲਾਇਡ ਸ਼ੋ ਦਿਖਾਇਆ "I AM PROUD TO BE A SIKH", ਜਿਸ ਵਿੱਚ ਸਿੱਖੀ ਦੇ ਅਣਗਿਣਤ ਗੁਣਾਂ ਵਿੱਚੋਂ ਕੁੱਛ ਗੁਣਾਂ ਤੇ ਸਾਂਝ ਪਾਈ ਗਈ, ਜਿਨ੍ਹਾਂ ਗੁਣਾਂ ਕਰਕੇ ਹਰ ਸਿੱਖ ਨੂੰ ਫਖਰ ਹੋਣਾ ਚਾਹੀਦਾ ਹੈ ਜਿਵੇਂ-

  1. ਜਿਸ ਗੁਰਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ, ਉਹ Scientific ਵੀਚਾਰ ਪੇਸ਼ ਕਰਦੀ ਹੈ।
  2. ਸਾਡਾ ਇਤਿਹਾਸ ਲਾਸਾਨੀ ਅਤੇ ਗੌਰਵਮਈ ਹੈ।
  3. ਮੈਨੂੰ ਬਖਸ਼ਿਸ਼ ਵਿੱਚ ਸਰੂਪ ਤੇ ਦਸਤਾਰ ਮਿਲੀ ਹੈ
  4. ਸਾਡੇ ਆਚਰਣ (Character) ਦਾ ਕੋਈ ਵੀ ਸਾਨੀ ਨਹੀਂ।

ਇਨ੍ਹਾਂ ਗੁਣਾਂ ਦੀ ਖੁਲ ਕੇ ਵੀਚਾਰ ਉਪਰੰਤ ਇਹ ਵੀ ਦਿਖਇਆ ਗਿਆ, ਕਿ ਅੱਜ ਕਿਸ ਤਰਾਂ ਸਿੱਖਾਂ ਨੂੰ ਇਨ੍ਹਾਂ ਮਹਾਨ ਗੁਣਾਂ ਨਾਲੋਂ ਤੋੜ ਕੇ ਫਖਰ ਦੀ ਥਾਂ ਕੇਵਲ ਤਾਂ ਕੇਵਲ Ego ਦੀ ਅੱਗ ਵਿੱਚ ਸੁਟਿਆ ਜਾ ਰਿਹਾ ਹੈ। ਅੱਜ ਮੀਡੀਏ ਨੇ ਸਿੱਖਾਂ ਪ੍ਰਤੀ ਕੇਹੋ ਜਿਹਾ ਰਵਈਆ ਅਪਣਾਇਆ ਹੋਇਆ ਹੈ, ਸਿੱਖਾਂ ਨੂੰ ਸੰਮੇਂ ਸਿਰ ਜਾਗਣ ਦੀ ਲੋੜ ਹੈ। ਇਸ ਸਲਾਇਡ ਨੂੰ ਦੇਖ ਕੇ ਸੰਗਤਾਂ ਤੇ ਨੌਜਵਾਨਾਂ ਨੇ ਪ੍ਰਬੰਧਕਾਂ ਨੂੰ ਕਹਕੇ, ਏਸੇ ਤਰੀਕੇ ਦਾ ਇਕ ਹੋਰ ਪ੍ਰੋਗਰਾਮ ਕਰਨ ਨੂੰ ਕਿਹਾ। ਤਾਂ ਫਿਰ ਏਸੇ ਹਫਤੇ ਇਕ ਹੋਰ ਸਲਾਇਡ ਦਿਖਾਇਆ ਗਿਆ, ਜਿਸ ਵਿੱਚ ਗੁਰਬਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਕਿਵੇਂ ਰੋਕਿਆ ਜਾਵੇ। ਗੁਰਬਾਣੀ ਵਿੱਚੋਂ ਇੱਕ ਇੱਕ ਪੰਗਤੀਆਂ ਚੁੱਕ ਕੇ ਗੁਰਬਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਵੇਂ-

. ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥(939)
. ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ ਗਉੜੀ ਮਹਲਾ 5 ॥ (248)
. ਪੁਤੀਂ ਗੰਢੁ ਪਵੈ ਸੰਸਾਰਿ ॥ (ਮਾਝ ਮ:1 143 )
. ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ (ਮਹਲਾ 5 .(44)
. ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਸੋਰਠਿ ਮਹਲਾ 5 (625)
. ਸ਼ੰਕਾ - ਧੰਨਾ ਜੀ ਨੇ ਪੱਥਰ ਚੋਂ ਰੱਬ ਪ੍ਰਗਟ ਕਰ ਦਿੱਤਾ।

ਗੁਰਬਾਣੀ ਨੂੰ ਅਸਲ ਰੂਪ ਵਿੱਚ ਸਮਝ ਕੇ ਅਪਨਾਉਣਾ ਤੇ ਪ੍ਰਚਾਰਨਾ ਹੀ ਗੁਰੂ ਦਾ ਸਤਿਕਾਰ ਹੈ, ਨਾਂ ਕਿ ਗੁਰੂ ਦੇ ਅੱਗੇ ਫੁੱਲ ਮਾਲਾ, ਪਾਣੀ ਦੀਆਂ ਬੌਛਾਰਾਂ ਤੇ ਕੀਮਤੀ ਰੁਮਾਲੇ ਚੰਦੋਏ ਚੜਾਨਾ ਸਤਿਕਾਰ ਹੈ।

ਨੋਟ: ਭਾਈ ਪਰਮਜੀਤ ਸਿੰਘ ਉੱਤਰਾਖੰਡ ਹੁਰਾਂ ਨੇ 15 ਅਪ੍ਰੈਲ ਨੂੰ ਭਾਰਤ ਵਾਪਿਸ ਪਰਤ ਜਾਣਾ ਹੈ। ਜਿਹੜੀਆਂ ਸਿੱਖ ਸੰਗਤਾਂ, ਜਥੇਬੰਦੀਆਂ, ਪ੍ਰਬੰਧਕ ਉਨ੍ਹਾਂ ਨੂੰ ਗੁਰਮਤਿ ਸਮਾਗਮਾਂ 'ਚ ਸੱਦਣ ਲਈ ਚਾਹਵਾਨ ਹਨ, ਉਹ 17 ਅਪ੍ਰੈਲ ਤੋਂ ਬਾਅਦ 95680 60603 ਅਤੇ 96901 37080 'ਤੇ ਫੋਨ ਕਰ ਸਕਦੇ ਹਨ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top