Share on Facebook

Main News Page

ਗੁਰੁ ਗ੍ਰੰਥ ਵਿਚਾਰ ਮੰਚ ਨਾਰਵੇ ਵਲੋਂ ਪ੍ਰੋ. ਦਰਸ਼ਨ ਸਿੰਘ ਅਤੇ ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਦੀ ਮਿਲਣੀ ਦਾ ਸੁਆਗਤ
- ਗੁਰੂ ਗ੍ਰੰਥ ਵਿਚਾਰ ਮੰਚ ਨੌਰਵੇ

ਓਸਲੋ 28 ਮਾਰਚ 2013: ਗੁਰੂ ਗ੍ਰੰਥ ਵਿਚਾਰ ਮੰਚ ਨੌਰਵੇ ਦੀ ਇੱਕ ਮੀਟਿੰਗ ਓਸਲੋ ਵਿਖੇ ਹੋਈ, ਜਿਸ ਵਿੱਚ ਪੰਥ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਪਿਛਲੇ ਦਿਨੀਂ ਪ੍ਰੋ. ਦਰਸ਼ਨ ਸਿੰਘ ਅਤੇ ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਦੀ ਮਿਲਣੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਵਲੋਂ ਅੰਗਰੇਜ਼ ਲਿਖਾਰੀ ਕਨਿੰਘਮ ਦੀ ਕਿਤਾਬ “ਸਿੱਖ ਇਤਿਹਾਸ” ਦੇ ਬਿਨ੍ਹਾਂ ਪੜ੍ਹੇ-ਵਿਚਾਰੇ ਕਰਵਾਏ ਗਏ ਹਿੰਦੀ ਉਲੱਥੇ ਦਾ ਗੰਭੀਰ ਨੋਟਿਸ ਲਿਆ ਗਿਆ। ਇਸ ਕਿਤਾਬ ਦਾ ਸੱਚ ਸਾਹਮਣੇ ਲਿਆਉਣ ਲਈ ਸ੍ਰ. ਬਲਦੇਵ ਸਿੰਘ ਸਿਰਸਾ ਧੰਨਵਾਦ ਕੀਤਾ ਗਿਆ।

ਸੰਸਥਾ ਵੱਲੋਂ ਪ੍ਰੋ. ਦਰਸ਼ਨ ਸਿੰਘ ਅਤੇ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਮਿਲਣੀ ਜਿਹੜੀ ਕਿ ਪਿਛਲੇ ਸਮੇਂ ਕੈਨੇਡਾ ‘ਚ ਹੋਈ ਸੀ, ਦਾ ਵੀ ਭਰਪੂਰ ਸੁਆਗਤ ਕੀਤਾ ਗਿਆ।

ਮੀਟਿੰਗ ਵਿੱਚ ਇਸ ਗਲ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ ਕਿ ਜਦੋਂ ਤਕ ਸਾਰੀਆਂ ਜਾਗਰੂਕ ਧਿਰਾਂ ਇੱਕ ਮੰਚ ਤੇ ਇਕੱਠੀਆਂ ਨਹੀ ਹੁੰਦੀਆਂ, ਉਦੋਂ ਤਕ ਇਸ ਤਰ੍ਹਾਂ ਦੇ ਵਰਤਾਰੇ ਹੁੰਦੇ ਹੀ ਰਹਿਣੇ ਹਨ। ਅੱਜ ਕੌਮ ਨੂμ ਦਸਮ ਗ੍ਰੰਥ, ਨਾਨਕਸ਼ਾਹੀ ਕੈਲਂਡਰ ਅਤੇ ਮਰਿਆਦਾ ਵਰਗੇ ਕਈ ਵੱਡੇ ਮਸਲੇ ਦਰਪੇਸ਼ ਹਨ, ਜਿਹਨਾਂ ਪ੍ਰਤੀ ਕੌਮ ਨੂੰ ਆਪਣੇ ਆਗੂਆਂ ਤੋਂ ਕੋਈ ਸੁਚੱਜੀ ਸੇਧ ਮਿਲਣ ਦੀ ਬਜਾਏ ਹਰ-ਵਾਰ ਨਿਰਾਸ਼ਾ ਹੀ ਪੱਲੇ ਪਈ ਹੈ।

ਪ੍ਰੋ. ਦਰਸ਼ਨ ਸਿੰਘ ਜੀ ਹੋਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪੰਥ ਦੀ ਚੜ੍ਹਦੀ ਕਲਾ ਲਈ ਬਾਕੀ ਦੀਆਂ ਜਾਗਰੂਕ ਧਿਰਾਂ ਦਾ ਸਹਿਯੋਗ ਲੈ ਕੇ ਇਹਨਾਂ ਗੰਭੀਰ ਮਸਲਿਆ ਤੇ ਕੌਮ ਨੂμ ਨਿੱਗਰ ਸੇਧ ਦੇਣਗੇ।

ਇਸ ਦੇ ਨਾਲ ਹੀ ਅਸੀਂ ਗੁਰੁ ਗ੍ਰੰਥ ਵਿਚਾਰ ਮੰਚ ਨਾਰਵੇ ਵੱਲੋਂ ਸਾਰੇ ਹੀ ਜਾਗਰੂਕ ਵੀਰਾਂ ਸਨਿਮਰ ਬੇਨਤੀ ਕਰਦੇ ਹਾਂ ਕਿ ਕੌਮ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਆਪਣੇ ਛੋਟੇ-ਮੋਟੇ ਗਿਲੇ-ਸ਼ਿਕਵੇ ਭੁਲਾ ਕੇ ਇਕੱਤਰ ਹੋਈਏ ਤਾਂ ਕਿ ਸਿੱਖ ਧਰਮ ਅਥਵਾ ਕੌਮ ‘ਤੇ ਹੋ ਰਹੇ ਮਾਰੂ ਹਮਲਿਆਂ ਦਾ ਮੁਕਾਬਲਾ ਕਰਨ ਲਈ ਕੋਈ ਠੋਸ ਪ੍ਰੋਗਰਾਮ ਉਲੀਕੇ ਜਾ ਸਕਣ !


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top