Share on Facebook

Main News Page

ਅੰਮ੍ਰਿਤਸਰ ਬਲਾਤਕਾਰ ਦੇ ਤਿੰਨ ਦੋਸ਼ੀਆਂ ਵਿੱਚੋਂ ਦੋ ਗ੍ਰਿਫਤਾਰ

ਅੰਮ੍ਰਿਤਸਰ 30 ਮਾਰਚ (ਜਸਬੀਰ ਸਿੰਘ) ਬੀਤੇ ਕਲ੍ਹ ਪੰਜਾਬ ਇਸਤਰੀ ਸਭਾ ਤੇ ਸੀ.ਪੀ.ਆਈ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਣ ਤੇ ਸੰਘਰਸ਼ ਕਰਨ ਨੂੰ ਲੈ ਕੇ ਪੁਲੀਸ ਨੇ ਕਾਰਵਾਈ ਹੋਰ ਤੇਜ ਕਰਦਿਆ 25 ਮਾਰਚ ਨੂੰ ਅਗਵਾ ਕਰਕੇ ਇੱਕ ਦਲਿੱਤ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਦੋਸ਼ੀਆਂ ਵਿੱਚੋ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਵੱਲੋਂ ਇਸ ਘਿਨਾਉਣੇ ਕਾਂਡ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਜਦ ਕਿ ਤੀਸਰੇ ਦੋਸ਼ੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

ਇਸ ਸਬੰਧੀ ਡੀ.ਸੀ.ਪੀ ਸ੍ਰੀ ਕੌਸ਼ਤਬ ਸ਼ਰਮਾ ਨੇ ਦੱਸਿਆ ਕਿ ਥਾਣਾ ਰਾਮ ਬਾਗ ਵਿਖੇ ਦਰਜ ਹੋਏ ਪਰਚੇ ਅਨੁਸਾਰ ਪੁਲੀਸ ਨੇ ਕੜੀ ਮਿਹਨਤ ਕਰਨ ਉਪਰੰਤ 25 ਮਾਰਚ ਨੂੰ ਇੱਕ ਦਲਿੱਤ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਦੋਸ਼ੀਆਂ ਵਿੱਚੋ ਦੋ ਦੋਸ਼ੀਆ ਅਜੈ ਕੁਮਾਰ ਉਰਫ ਭੂਰੀ ਉਰਫ ਅਦਿੱਤਿਆ ਪੁੱਤਰ ਬਿੱਟਾ ਕੁਮਾਰ ਕੌਮ ਬਾਲਮੀਕ ਵਾਸੀ ਲਾਡੇ ਸ਼ਾਹ ਦੀ ਮਾਰਕੀਟ ਅੰਦਰੂਨ ਲਹੋਰੀ ਗੇਟ ਅੰਮ੍ਰਿਤਸਰ ਤੇ ਸੰਦੀਪ ਰਾਣਾ ਉਰਫ ਰੋਕੀ ਉਰਫ ਜੋਜੋ ਪੁੱਤਰ ਸੰਨੀ ਰਾਮ ਵਾਸੀ ਪੁਰਾਣੇ ਐਮ.ਈ.ਐਸ. ਕੁਆਟਰ ਕੈਟ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਘਟਨਾ ਨੂੰ ਅੰਜਾਮ ਦੇਣ ਵਾਲੀ ਕਾਰ ਔਪਟਰਾ ਨੰਬਰ ਪੀ.ਬੀ. 02 ਏ ਯੂ 6050 ਰੰਗ ਸਿਲਵਰ ਬਰਾਮਦ ਕਰ ਲਈ ਹੈ। ਉਹਨਾਂ ਕਿਹਾ ਕਿ ਤੀਸਰਾ ਦੋਸ਼ੀ ਸੰਜੂ ਕੁਮਾਰ ਉਰਫ ਅਭੀ ਪੁੱਤਰ ਬਿੱਟਾ ਕੁਮਾਰ ਵਾਸੀ ਲਾਡੇ ਸ਼ਾਹ ਦੀ ਮਾਰਕੀਟ ਅੰਦਰੂਨ ਲਹੋਰੀ ਗੇਟ ਅੰਮ੍ਰਿਤਸਰ ਹਾਲੇ ਫਰਾਰ ਹੈ ਜਿਸ ਨੂੰ ਵੀ ਗ੍ਰਿਫਤਾਰ ਕਰਨ ਲਈ ਪੁਲੀਸ ਛਾਪਾਮਾਰੀ ਕਰ ਰਹੀ ਹੈ। ਇਹਨਾਂ ਦੋ ਦੋਸ਼ੀਆ ਦੀ ਗ੍ਰਿਫਤਾਰੀ ਪੁਲੀਸ ਨੇ ਟੀ ਪੁੰਆਇਟ ਢੁੱਪਈ ਝਬਾਲ ਰੋਡ ਅੰਮ੍ਰਿਤਸਰ ਦਿਖਾਈ ਹੈ।

ਉਹਨਾਂ ਦੱਸਿਆ ਕਿ ਮੁਕੱਦਮਾ ਦਰਜ ਹੋਣ ਤੋ ਬਾਅਦ ਕੇਸ ਨੂੰ ਗੰਭੀਰਤਾ ਨਾਲ ਲੈਦੇ ਹੋਏ, ਇੱਕ ਸਪੈਸਸ਼ਲ ਇੰਨਵੈਸਟੀਗੇਸ਼ਨ ਟੀਮ ਤਿਆਰ ਕੀਤੀ ਗਈ।ਜਿਸ ਵਿੱਚ ਸ੍ਰੀ ਹਰਜੀਤ ਸਿੰਘ ਬਰਾੜ ਏ ਡੀ ਸੀ ਪੀ ਕਰਾਇਮ ਦੀ ਅਗਵਾਈ ਹੇਠ ਟੀਮ ਬਣਾਈ ਗਈ ਜਿਸ ਵਿੱਚ ਸ੍ਰੀ ਸੁਖਵਿੰਦਰ ਸਿੰਘ ਏ ਸੀ ਪੀ ਕਰਾਇਮ, ਸ੍ਰੀ ਗੁਰਨਾਮ ਸਿੰਘ ਏ ਸੀ ਪੀ (ਉਤਰੀ) ਅੰਮ੍ਰਿਤਸਰ, ਲੇਡੀ ਇੰਸਪੈਕਟਰ ਕੰਵਲਦੀਪ ਕੋਰ ਅਤੇ ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਕਮੇਟੀ ਨੇ ਦਿਨ ਰਾਤ ਇੱਕ ਕਰਕੇ ਕੇਸ ਦੀ ਵੱਖ ਵੱਖ ਪਹਿਲੂਆ ਤੇ ਬੜੀ ਬਰੀਕੀ ਨਾਲ ਤਫਤੀਸ ਕੀਤੀ ਅਤੇ ਦੋਰਾਨੇ ਤਫਤੀਸ ਇਹਨਾਂ ਤਿੰਨ ਦੋਸ਼ੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਦੋਸ਼ੀਆਂ ਦੀ ਭਾਲ ਲਈ ਹੋਰ ਕਈ ਟੀਮਾਂ ਵੀ ਬਣਾਈਆਂ ਗਈਆ ਅਤੇ ਕਿਸੇ ਸਮਾਜ ਸੇਵਕ ਦੀ ਇਤਲਾਹ ਤੇ ਝਬਾਲ ਰੋਡ ਟੀ ਪੁੰਆਇਟ ਢੁਪਈ ਸਪੈਸਲ ਨਾਕਾਬੰਦੀ ਦੋਰਾਨ ਸ੍ਰੀ ਸੁਖਵਿੰਦਰ ਸਿੰਘ ਏ ਸੀ ਪੀ ਕਰਾਇਮ, ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸੀ ਆਈ ਏ, ਐਸ ਆਈ ਨੀਰਜ ਕੁਮਾਰ ਮੁੱਖ ਅਫਸਰ ਥਾਣਾ ਏ ਡਵੀਜਨ, ਲੇਡੀ ਏ ਐਸ ਆਈ ਰਾਜਵਿੰਦਰ ਕੋਰ ਅਤੇ ਹੋਰ ਪੁਲਿਸ ਪਾਰਟੀ ਵਲੋ ਔਪਟਰਾ ਕਾਰ ਨੰਬਰੀ ਪੀਬੀ 02 ਏ ਯੂ 6050 ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਤਾਂ ਕਾਰ ਰੋਕ ਕੇ ਭੱਜਣ ਲੱਗੇ ਤਾਂ ਪੁਲੀਸ ਨੇ ਫੌਰੀ ਕਰਵਾਈ ਕਰਕੇ ਦੋਨਾਂ ਦੋਸ਼ੀਆਂ ਅਜੈ ਕੁਮਾਰ ਉਰਫ ਭੂਰੀ ਉਰਫ ਅਦਿੱਤਿਆ ਅਤੇ ਸੰਦੀਪ ਰਾਣਾ ਉਰਫ ਰੋਕੀ ਉਰਫ ਜੋਜੋ ਨੂੰ ਕਾਬੂ ਕਰ ਲਿਆ।

ਜਿੰਨਾਂ ਨੇ ਪੁਛਗਿਛ ਤੇ ਆਪਣਾ ਗੁਨਾਹ ਕਬੂਲ ਕੀਤਾ ਅਤੇ ਇਹ ਉਹੀ ਕਾਰ ਹੈ ਜੋ ਕਿ ਘਟਨਾ ਸਮੇ ਵਰਤੀ ਗਈ ਸੀ। ਤੀਸਰੇ ਦੋਸ਼ੀ ਸੰਜੇ ਕੁਮਾਰ ਦੀ ਗ੍ਰਿਫਤਾਰੀ ਲਈ ਸਪੈਸ਼ਲ ਟੀਮ ਵਲੋ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਤਫਤੀਸ ਤੋ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਲੜਕੀ ਨੂੰ ਅਗਵਾ ਕੀਤਾ ਗਿਆ ਸੀ।ਦੋਸੀਆਂ ਪਾਸੋ ਡੁੰਘਿਆਈ ਨਾਲ ਪੁੱਛਗਿਛ ਕਰਕੇ ਤਫਤੀਸ ਜਾਰੀ ਹੈ।

ਇਸਤਰੀ ਸਭਾ ਦੀ ਪ੍ਰਧਾਨ ਬੀਬੀ ਨਰਿੰਦਰਪਾਲ ਕੌਰ ਤੇ ਜਨਰਲ ਸਕੱਤਰ ਬੀਬੀ ਰਾਜਿੰਦਰਪਾਲ ਕੌਰ ਨੇ ਕਿਹਾ ਕਿ ਭਲੇ ਹੀ ਪੁਲੀਸ ਨੇ ਦੋ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਹਨਾਂ ਦੋਸ਼ੀਆ ਦੇ ਪਿੱਛੇ ਕਿਹੜੀਆ ਸਰਕਾਰੀ ਧਿਰਾਂ ਸ਼ਹਿ ਪ੍ਰਾਪਤ ਸੀ ਉਸ ਨੂੰ ਵੀ ਨੰਗਾ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਸਰਕਾਰ ਤੋ ਮੰਗ ਕੀਤੀ ਹੈ ਕਿ ਪੀੜਤ ਲੜਕੀ ਹੁਣ ਆਪਣਾ ਗੁਜ਼ਾਰਾ ਕਰਨ ਲਈ ਪ੍ਰਾਈਵੇਟ ਨੌਕਰੀ ਨਹੀਂ ਕਰ ਸਕੇਗੀ ਤੇ ਨਾ ਹੀ ਉਸ ਨੂੰ ਕੋਈ ਕੋਈ ਨੌਕਰੀ ਦੇਣ ਲਈ ਤਿਆਰ ਹੋਵੇਗਾ ਇਸ ਲਈ ਉਸ ਬਿਨਾਂ ਕਿਸੇ ਦੇਰੀ ਤੋ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਇਲਾਜ ਦਾ ਸਾਰਾ ਖਰਚਾ ਸਰਕਾਰੀ ਖਾਤੇ ਵਿੱਚੋ ਕੀਤਾ ਜਾਵੇ। ਉਹਨਾਂ ਕਿਹਾ ਕਿ ਪੁਲੀਸ ਇੰਨਾ ਕਹਿ ਕੇ ਆਪਣੀ ਜਿੰਮੇਵਾਰੀ ਤੋ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੂੰ ਅਗਵਾ ਨਹੀਂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਹੁਣ ਵੀ ਪੁਲੀਸ ਨੇ ਸੱਚਾਈ ਸਾਹਮਣੇ ਨਾ ਲਿਆਦੀ ਤਾਂ ਇਸਤਰੀ ਸਭਾ ਸੰਘਰਸ਼ ਲਈ ਮਜਬੂਰ ਹੋਵੇਗੀ।

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top