Share on Facebook

Main News Page

ਨੈਤਕਿਤਾ ਦੀ ਘਾਟ ਕਾਰਣ ਨੌਜਵਾਨ ਵਰਗ ਹੋ ਰਿਹੈ ਗੁੰਮਰਾਹ
- ਇਕਵਾਕ ਸਿੰਘ ਪੱਟੀ

* ਪੰਜਾਬ ਵਿੱਚ ਨਸ਼ਿਆਂ ਦੀ ਖਪਤ ਨੂੰ ਲੈ ਕੇ ਚਿੰਤਾ ਪ੍ਰਗਟ
* ਗੁਰਬਾਣੀ ਨੂੰ ਲੋਕਾਈ ਤੱਕ ਪਹੁੰਚਾਉਣਾ, ਸਮੇਂ ਦੀ ਲੋੜ: ਗੁਰਮੀਤ ਸਿੰਘ ਯੂ.ਐੱਸ.ਏ

ਅੰਮ੍ਰਿਤਸਰ: ਅਮਰੀਕਾ ਤੋਂ ਭਾਰਤ ਦੌਰੇ 'ਤੇ ਆਏ ਸਿੰਘ ਸਭਾ ਯੂ.ਐੱਸ.ਏ ਦੇ ਸੰਪਾਦਕ ਸ. ਗੁਰਮੀਤ ਸਿੰਘ ਨੇ ਅੱਜ ਸਥਾਨਕ ਸੁਲਤਾਨਵਿੰਡ ਰੋਡ, ਰਤਨ ਇੰਸਟੀਚਿਊਟ ਆਫ ਐਜੁਕੇਸ਼ਨ ਦੇ ਦਫਤਰ ਵਿਖੇ ਉਘੇ ਨੌਜਵਾਨ ਸਿੱਖ ਲੇਖਕ ਅਤੇ ਸਿੱਖ ਚਿੰਤਕ ਸ. ਇਕਵਾਕ ਸਿੰਘ ਪੱਟੀ ਨਾਲ ਵਿਸ਼ੇਸ ਮੁਲਾਕਾਤ ਕੀਤੀ।

ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਹਨਾਂ ਨੇ ਪੰਜਾਬ ਦੀ ਨੋਜਵਾਨੀ ਵਿੱਚ ਵੱਧ ਰਹੀ ਨਸ਼ਿਆਂ ਦੀ ਲੱਤ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਉਹਨਾਂ ਕਿਹਾ ਨੌਜਵਾਨੀ ਦੇਸ਼, ਕੌਮ ਅਤੇ ਧਰਮ ਦਾ ਭਵਿੱਖ ਹੋਇਆ ਕਰਦੀ ਹੈ, ਪਰ ਨਸ਼ਿਆਂ ਵਿੱਚ ਨੌਜਵਾਨ ਆਪਣੀ ਜਿੰਦਗੀ ਗਾਲ ਕੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ, ਇਸ ਲਈ ਗੁਰਬਾਣੀ ਗੁਰੂ ਦੇ ਸਿਧਾਂਤ ਮਨੁੱਖਤਾ ਤੱਕ ਪਹੁੰਚਾਉਣ ਸਮੇਂ ਦੀ ਅਹਿਮ ਲੋੜ ਹੈ ਤਾਂ ਕਿ ਇਸ ਮਨੁੱਖਾ ਦੇਹੀ ਦੀ ਅਹਿਮੀਅਤ ਨੂੰ ਸਮਝਿਆ ਜਾ ਸਕੇ।

ਇਸ ਮੌਕੇ ਬੋਲਦਿਆਂ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਮੌਜੂਦਾ ਸਿਸਟਮ ਕਾਫੀ ਹੱਦ ਤੱਕ ਖਰਾਬ ਹੋ ਚੁੱਕਾ ਹੈ, ਇਸ ਲਈ ਸਮਾਜਿਕ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ/ਸੰਸਥਾਵਾਂ ਨੂੰ ਚਾਹੀਦਾ ਹੈ ਕਿ ਨੋਜਵਾਨੀ ਨੂੰ ਸੰਭਾਲਣ ਲਈ ਉਹਨਾਂ ਵਿੱਚ ਨੈਤਿਕਤਾ ਭਰੀ ਜਾਵੇ, ਕਿਉਂਕਿ ਨੈਤਿਕਤਾ ਦੀ ਘਾਟ ਕਾਰਣ ਹੀ ਅੱਜ ਨੌਜਵਾਨ ਤਬਕਾ ਗੁੰਮਰਾਹ ਹੋ ਕੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀਆਂ ਨੂੰ ਭੁਲਾਈ ਬੈਠਾ ਹੈ।

ਇਸ ਮੌਕੇ ਰਤਨ ਇੰਸਟੀਚਿਊਟ ਆਫ ਐਜੁਕੇਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਸ. ਗੁਰਮੀਤ ਸਿੰਘ ਯੂ.ਐੱਸ.ਏ. ਨੂੰ ਕਿਤਾਬਾਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ. ਪਵਿੱਤਰਜੀਤ ਸਿੰਘ ਰਤਨ, ਸ. ਮਨਿੰਦਰ ਸਿੰਘ, ਸ. ਰਾਣਾ ਸਿੰਘ ਜੌਹਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਕੈਪਸ਼ਨ: ਸਿੰਘ ਸਭਾ ਯੂ.ਐੱਸ.ਏ ਦੇ ਸੰਪਾਦਕ ਗੁਰਮੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਰਤਨ ਇੰਸਟਚਿਊਟ ਦੇ ਚੇਅਰਮੈਨ ਸ. ਭੁਪਿੰਦਰ ਸਿੰਘ, ਐੱਮ.ਡੀ. ਇਕਵਾਕ ਸਿੰਘ ਪੱਟੀ ਤੇ ਹੋਰ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top