Share on Facebook

Main News Page

ਫਰੀਦਾਬਾਦ ਵਿਖੇ ਨਿਵੇਕਲੇ ਢੰਗ ਨਾਲ ਮਨਾਇਆ ਹੋਲਾ ਮਹੱਲਾ

* ਹੋਲੇ ਮਹੱਲੇ ਦਾ ਸਹੀ ਅਰਥ ਭਵਿੱਖ ਵਿਚ ਆਉਣ ਵਾਲੀਆਂ ਚੂਣੌਤੀਆਂ ਦਾ ਸਾਹਮਣਾ ਕਰਣ ਲਈ ਤਿਆਰ ਹੋਣਾ: ਗੁਰਸੇਵਕ ਸਿੰਘ ਮਦਰੱਸਾ
* ਸਿਆਸਤਦਾਨਾਂ ਅਤੇ ਪੁਜਾਰੀਆਂ ਦਾ ਕੁਹਾੜਾ ਲਗਾਤਾਰ ਸਿੱਖੀ ਦੇ ਬੂੱਟੇ ਦੀਆਂ ਜੜਾਂ ਵੱਢ ਰਿਹਾ ਹੈ ਅਤੇ ਇਨ੍ਹਾਂ ਦਾ ਮੁਕਾਬਲਾ ਇੱਕਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ: ਸ. ਉਪਕਾਰ ਸਿੰਘ ਫਰੀਦਾਬਾਦ

(28 ਮਾਰਚ 2013 : ਸਤਨਾਮ ਕੌਰ ਫਰੀਦਾਬਾਦ)
ਪੁਰਾਤਨ ਚਲ ਰਹੀ ਰਹੁ ਰੀਤ ਨੂੰ ਗੁਰੂ ਸਾਹਿਬ ਵੱਲੋਂ ਵਰਤੇ ਗਏ ਗਿਆਨ ਅਨੁਸਾਰ ਨਵੀਂ ਰੂਪ-ਰੇਖਾ ਦਿੰਦਿਆ ਹੋਇਆ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈੱਮਲੀ ਕਲੱਬ ਫਰੀਦਾਬਾਦ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਹੋਲਾ ਮਹੱਲਾ ਮਨਾਇਆ। ਸਮਾਗਮ ਦੀ ਆਰੰਭਤਾ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਹੋਈ। ਇਸ ਮੌਕੇ ਕੈਂਸਰ ਵਰਗੀ ਭਿਆਨਕ ਬੀਮਾਰੀ ਬਾਰੇ ਜਾਗਰੂਕ ਕਰਣ ਲਈ ਰੋਕੋ ਕੈਂਸਰ ਜਾਗਰੂਕ ਕੈਂਪ ਦਾ ਆਯੋਜਨ ਕੀਤਾ ਜਿਸ ਦਾ ਸੰਚਾਲਨ ਰੋਕੋ ਕੈਂਸਰ ਚੈਰੀਟੇਬਲ ਸੰਸਥਾ ਦੀ ਟੀਮ ਵੱਲੋਂ ਕੀਤਾ ਜਿਸ ਵਿਚ ਮਹਿਲਾ ਡਾਕਟਰਾਂ ਦੀ ਟੀਮ ਨੇ ਬੜੇ ਸੁਚੱਜੇ ਢੰਗ ਨਾਲ ਸਲਾਈਡ ਸ਼ੋ ਰਾਹੀਂ ਛਾਤੀ ਅਤੇ ਮੁੰਹ ਦੇ ਕੈਂਸਰਾਂ ਬਾਰੇ ਜਾਨਕਾਰੀ ਅਤੇ ਉਨ੍ਹਾਂ ਤੋਂ ਬਚਣ ਦੇ ਉਪਾਅ ਦੱਸੇ।

ਗੁਰਸਿੱਖ ਫੈਮਿਲੀ ਕਲੱਬ ਵੱਲੋਂ ਗੁਰਸਿੱਖ ਕੱਪਲ ਸ਼ੋ ਦਾ ਆਯੋਜਨ ਕੀਤਾ ਜਿਸ ਵਿਚ ਵੱਖ ਵੱਖ ਕੱਪਲਜ਼ ਵੱਲੋਂ ਚਿੰਤਾ, ਡਰ, ਲੱਵ ਮੈਰਿਜ, ਨਾਮ ਸਿਮਰਨ, ਪੰਜਾਬੀ ਮਾਂ ਬੋਲੀ, ਇਸਤਰੀ ਦਾ ਸਤਿਕਾਰ, ਗਿਆਨ ਵਿਹੂਣਾ ਜੀਵਨ ਆਦਿ ਵਿਸ਼ਿਆਂ ਨੂੰ ਲੈ ਕੇ ਸਕਿਟ ਪੇਸ਼ ਕੀਤੀਆਂ ਗਈਆਂ ਇਸ ਮੌਕੇ ਵੀਰ ਭੁਪਿੰਦਰ ਸਿੰਘ ਯੂ.ਐਸ. ਏ. ਆਨਲਾਈਨ ਹਾਜ਼ਰ ਸਨ ਜਿੰਨ੍ਹਾਂ ਨੇ ਕਪਲਜ਼ ਵੱਲੋਂ ਸਕਿਟ ਰਾਹੀਂ ਪੇਸ ਕੀਤੇ ਵਿਸ਼ਿਆਂ ’ਤੇ ਚਾਨਣਾ ਪਾਇਆ ਇਸ ਤੋਂ ਬਾਦ ਸ. ਗੁਰਸੇਵਕ ਸਿੰਘ ਮਦਰੱਸਾ ਨੇ ਦਸਿਆ ਕਿ ਅਗਿਆਨੀ ਮਨੁੱਖ ਦਾ ਜੀਵਨ ਸੁਖਾਲਾ ਨਹੀਂ ਹੋ ਸਕਦਾ ਅਤੇ ਸਹੀ ਗਿਆਨ ਪ੍ਰਾਪਤ ਹੋਣ ’ਤੇ ਮਨੁੱਖ ਜੀਵਨ ਦੇ ਸਹੀ ਅਰਥਾਂ ਦਾ ਆਨੰਦ ਮਾਣ ਸਕਦਾ ਹੈ। ਹੋਲੇ ਮਹੱਲੇ ਦਾ ਸਹੀ ਅਰਥ ਭਵਿੱਖ ਵਿਚ ਆਉਣ ਵਾਲੀਆਂ ਚੂਣੌਤੀਆਂ ਦਾ ਸਾਹਮਣਾ ਕਰਣ ਲਈ ਤਿਆਰ ਹੋਣਾ ਹੈ। ਕਪਲਜ਼ ਸ਼ੋ ਦਾ ਸੰਚਾਲਨ ਬੀਬੀ ਹਰਬੰਸ ਕੌਰ ਫਰੀਦਾਬਾਦ ਅਤੇ ਲਿਵਿੰਗ ਟਰੇਜ਼ਰ ਤੋਂ ਸ. ਐਮ. ਪੀ. ਸਿੰਘ ਜੀ ਨੇ ਨਿਭਾਈ ਅੰਤ ਸਾਰੇ ਕਪਲਜ਼ ਨੂੰ ਸਨਮਾਨਤ ਕੀਤਾ । ਪੰਥਕ ਸ਼ਖਸੀਅਤਾਂ ਅਤੇ ਧਾਰਮਕ ਜੱਥੇਬੰਦੀਆਂ ਵੱਲੋਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਮੋਹਾਲੀ ਸਰਕਲ ਤੋਂ ਕਰਨਲ ਗੁਰਦੀਪ ਸਿੰਘ ਦੀ ਨਵੀਂ ਪੁਸਤਕ “ਸਿੱਖੀ ’ਚ ਬ੍ਰਾਹਮਣਵਾਦੀ ਖੋਟ” ਦੀ ਘੁੰਡ ਚੁਕਾਈ ਕਰਦਿਆਂ ਸੰਗਤਾਂ ਸਨਮੁਖ, ਅਜੋਕੇ ਸਮੇਂ ਦਰਪੇਸ਼ ਵਿਸ਼ਿਆਂ ਨੂੰ ਛੁਹਿਆ ਗਿਆ।

ਇਸ ਸਮਾਗਮ ਦਾ ਜਰੂਰੀ ਪੱਖ ਪਿਛਲੇ ਦਿਨੀ ਸ.ਜੋਗਿੰਦਰ ਸਿੰਘ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੀ ਇਤਿਹਾਸਿਕ ਮਿਲਣੀ ਬਾਰੇ ਜਾਗਰੂਕ ਧਿਰਾਂ ਵਿੱਚ ਉਤਸ਼ਾਹ ਸੀ।ਸਿੱਖ ਚ ਬ੍ਰਾਹਮਣਵਾਦੀ ਖੋਟ” ਰੀਲੀਜ਼ ਕਰਨ ਵੇਲੇ, ਸ.ਉਪਕਾਰ ਸਿੰਘ ਫਰੀਦਾਬਾਦ ਅਤੇ ਸ. ਸੁਖਦੇਵ ਸਿੰਘ ਮੋਹਾਲੀ ਨੇ ਉਚੇਚੇ ਤੌਰ 'ਤੇ ਬਾਕੀ ਰਹਿੰਦੀਆਂ ਜਾਗਰੂਕ ਧਿਰਾਂ ਨੂੰ ਵੀ ਮਾੜੇ ਮੋੱਟੇ ਵਖਰੇਵੇਂ ਮਿਟਾ ਕੇ ਇੱਕਠੇ ਹੋ ਕੇ, ਬ੍ਰਾਹਮਣਵਾਦੀ ਖੋਟ ਨੂੰ ਸਿੱਖੀ ਦੇ ਵਿਹੜੇ ਵਿਚੋਂ ਵਗਾਹ ਬਾਹਰ ਸੁੱਟਣ ਲਈ ਅਪੀਲ ਕੀਤੀ। ਓਨ੍ਹਾਂ ਅੱਗੇ ਕਿਹਾ ਕੀ ਸਿਆਸਤਦਾਨਾਂ ਅਤੇ ਪੁਜਾਰੀਆਂ ਦਾ ਕੁਹਾੜਾ ਲਗਾਤਾਰ ਸਿੱਖੀ ਦੇ ਬੂੱਟੇ ਦੀਆਂ ਜੜਾਂ ਵੱਢ ਰਿਹਾ ਹੈ ਅਤੇ ਇਨ੍ਹਾਂ ਦਾ ਮੁਕਾਬਲਾ ਇੱਕਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ। ਜੇ ਅਜੇ ਵੀ ਇੱਕਠੇ ਨਾ ਹੋਏ, ਤਾਂ ਆਓਣ ਵਾਲੇ ਸਮੇਂ ਵਿਚ ਇਨ੍ਹਾਂ ਲੋਕਾਂ ਦੇ ਨਾਲ ਨਾਲ ਅਸੀਂ ਵੀ ਗੁਣਹਗਾਰ ਕਹਾਵਾਂਗੇ। ਮਿਸ਼ਨਰੀ ਲਹਿਰ ਦੇ ਮੋਢੀ ਅਤੇ ਫਰੀਦਾਬਾਦ ਵਿਖੇ ਗੁਰਮਤਿ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਲੇ ਸ. ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪੱਤ ਸਨਮਾਨ ਨਿਸ਼ਾਨੀ ਉਨ੍ਹਾਂ ਦੇ ਪਰਵਾਰ ਨੂੰ ਭੇਂਟ ਕੀਤੀ। ਨਿੱਕੇ ਨਿੱਕੇ ਬੱਚਿਆਂ ਦੀ ਟੀਮ ਵੱਲੋਂ ਕੰਨਿਆ ਭਰੁੱਣ ਹੱਤਿਆ ਅਤੇ ਦਾਜ ਵਰਗੀਆਂ ਕੁਰੀਤਿਆਂ ‘ਤੇ ਪੇਸ਼ ਕੀਤੇ ਨਾਟਕਾਂ ਅਤੇ ਕਵੀਸ਼ਰੀ ਨੇ ਸੰਗਤਾਂ ਦੀਆਂ ਅੱਖਾਂ ਨੱਮ ਕਰ ਦਿੱਤੀਆਂ।

ਗੁਰਸਿੱਖ ਫੈਮਿਲੀ ਕਲੱਬ ਦੇ ਬਲੱਡ ਬੈਂਕ ਦੇ ਇੰਚਾਰਜ਼ ਸ. ਸੁਰਜੀਤ ਸਿੰਘ ਨੇ ਅਖੌਤੀ ਬਾਬਿਆਂ ਦਾ ਪਾਜ਼ ਉਘੇੜਦਿਆਂ ਉਨ੍ਹਾਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਣ ਦੀਆਂ ਚਾਲਾਂ ਨੂੰ ਸੰਗਤਾਂ ਸਾਹਮਣੇ ਪੇਸ਼ ਕੀਤਾ। ਲੰਗਰ ਦੀ ਸੇਵਾ ਗੁ. ਸ੍ਰੀ ਗੁਰੂ ਸਿੰਘ ਸਭਾ ਸੈਕਟਰ 22-23, ਗੁ. ਸ੍ਰੀ ਗੁਰੂ ਸਿੰਘ ਸਭਾ ਜਵਾਹਰ ਕਾਲੌਨੀ, ਅਤੇ ਪੰਥ ਖਾਲਸਾ ਸੇਵਕ ਜੱਥਾ ਨੰ. 1 ਨੇ ਨਿਭਾਈ। ਸ. ਗੁਰਸੇਵਕ ਸਿੰਘ ਮਦਰੱਸਾ ਨੇ ਮਲਟੀਮੀਡੀਆ ਤਕਨੀਕ ਰਾਹੀਂ ਸੰਗਤਾਂ ਨੂੰ ਸਿੱਖੀ ਸਰੂਪ, ਅਖੌਤੀ ਬਾਬੇ, ਦਸਤਾਰ ਦੀ ਸ਼ਾਨ ਆਦਿ’ ਤੇ ਫਿਲਮ ਕਲਿਪਾਂ ਰਾਹੀਂ ਖੋਜ ਭਰਪੂਰ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੀ ਸੇਵਾ ਸ. ਸੁਰਿੰਦਰ ਸਿੰਘ ਅਤੇ ਸ. ਉਪਕਾਰ ਸਿੰਘ ਫਰੀਦਾਬਾਦ ਨੇ ਨਿਭਾਈ। ਜਿਥੇ ਫਰੀਦਾਬਾਦ ਦੀਆਂ ਜਾਗਰੂਕ ਸੰਸਥਾਵਾਂ ਦੇ ਮੈਂਬਰ ਹਾਜਰ ਸਨ ਉਥੇ ਹੀ ਦਿੱਲੀ, ਅਬੋਹਰ, ਸਿਰਸਾ, ਲੁਧਿਆਣਾ, ਫਰੀਦਕੋਟ, ਮੋਹਾਲੀ, ਗੁੜਗਾਉਂ ਆਦਿ ਤੋਂ ਵੀ ਸੈਂਕੜੇ ਜਾਗਰੂਕ ਸੰਗਤਾਂ ਅਤੇ ਵਿਦਵਾਨ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top