Share on Facebook

Main News Page

ਭਾਈ ਬਲਦੇਵ ਸਿੰਘ ਸਿਰਸਾ ਗ੍ਰਿਫਤਾਰ ਤੇ ਰਿਹਾਅ

ਅੰਮ੍ਰਿਤਸਰ 29 ਮਾਰਚ (ਜਸਬੀਰ ਸਿੰਘ) ਬੀਤੇ ਸਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਾਉਣ ਲਈ ਸਿੱਖ ਪੰਥ ਦੇ ਲੱਗੇ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਭਾਈ ਜਸਪਾਲ ਸਿੰਘ ਦੀ ਪਹਿਲੀ ਦੇ ਬਰਸੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਤੋ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੂੰ ਜਾਣ ਤੋ ਰੋਕਣ ਲਈ ਅਜਨਾਲਾ ਪੁਲੀਸ ਨੇ ਘਰੋਂ ਚੁੱਕ ਕੇ ਸਾਰਾ ਦਿਨ ਡੀ.ਐਸ.ਪੀ ਦੋ ਕੋਠੀ ਵਿੱਚ ਬਿਠਾਈ ਰੱਖਿਆ ਜਿਸ ਦੀ ਵੱਖ ਵੱਖ ਪੰਥਕ ਜਥੇਬੰਦੀਆ ਨੇ ਨਿਖੇਧੀ ਕਰਦਿਆ ਕਿਹਾ ਕਿ ਭਾਈ ਸਿਰਸਾ ਨੂੰ ਨਜਾਇਜ ਕਿਸੇ ਕਾਰਨ ਥਾਣੇ ਵਿੱਚ ਬੰਦ ਕਰਨਾ ਲੋਕਤੰਤਰ ਦੀਆ ਕਦਰਾਂ ਕੀਮਤਾਂ ਦੀ ਉਲੰਘਣਾ ਹੈ।

ਰਿਹਾਅ ਹੋਣ ਉਪਰੰਤ ਭਾਈ ਸਿਰਸਾ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚੋਂ ਉਹ ਹੀ ਇੱਕ ਇਕੱਲੇ ਵਿਅਕਤੀ ਹਨ ਜਿਹਨਾਂ ਨੂੰ ਸ਼ਹੀਦੀ ਸਮਾਗਮ ਵਿੱਚ ਜਾਣ ਤੋ ਰੋਕਿਆ ਗਿਆ ਹੈ ਕਿਉਕਿ ਸਰਕਾਰ ਨੂੰ ਖਦਸ਼ਾਂ ਸੀ ਕਿ ਸਿਰਸੇ ਨੇ ਉਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਗਈ ਹਿੰਦੀ ਵਿੱਚ ਕਿਤਾਬ ਦਾ ਮੁੱਧਾ ਉਠਾਉਣਾ ਹੈ । ਉਹਨਾਂ ਕਿਹਾ ਕਿ ਡੀ.ਐਸ.ਪੀ ਅਜਨਾਲਾ ਵੱਲੋਂ ਉਹਨਾਂ ਨੂੰ ਬਾਰ ਬਾਰ ਚਿਤਾਵਨੀਆ ਦਿੱਤੀਆ ਜਾ ਰਹੀਆ ਸਨ ਕਿ ਸਿੱਖ ਇਤਿਹਾਸ ਦੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਵਾਈ ਗਈ ਕਿਤਾਬ ਵਿੱਚ ਛੱਪੇ ਸਿੱਖ ਵਿਰੋਧੀ ਇਤਿਹਾਸ ਨੂੰ ਸੰਗਤਾਂ ਵਿੱਚ ਬਾਰ ਬਾਰ ਉਜਾਗਰ ਕਰਨ ਤੇ ਪੰਜਾਬ ਸਰਕਾਰ ਤੇ ਸ੍ਰੋਮਣੀ ਕਮੇਟੀ ਉਸ ਤੋਂ ਬਹੁਤ ਦੁੱਖੀ ਹੈ ਇਸ ਲਈ ਇਸ ਕਿਤਾਬ ਦਾ ਪ੍ਰਚਾਰ ਬੰਦ ਕੀਤਾ ਜਾਵੇ ।

ਉਹਨਾਂ ਦੱਸਿਆ ਕਿ ਇਸ ਤਰ੍ਹਾਂ ਤਰਨ ਤਾਰਨ ਤੋਂ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਵਿਰੁੱਧ ਵੀ ਨਸ਼ਿਆ ਦਾ ਸਮੱਗਲਿੰਗ ਕਰਨ ਦਾ ਪਾਇਆ ਜਾਣ ਵਾਲਾ ਰੌਲਾ ਵੀ ਬੰਦ ਕੀਤਾ ਜਾਵੇ। ਭਾਈ ਸਿਰਸਾ ਨੇ ਦੱਸਿਆ ਕਿ ਪੁਲੀਸ ਨੇ ਉਹਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੇਲੇ ਵੀ ਸਰਕਾਰ ਵੱਲੋ ਉਸ ਵਿਰੁੱਧ ਕੋਈ ਵੀ ਝੂਠਾ ਪਰਚਾ ਦਰਜ ਕਰਨ ਦੇ ਆਦੇਸ਼ ਆ ਸਕਦੇ ਹਨ ਤੇ ਜੇਲ ਦੀ ਰੋਟੀਆ ਇਸ ਉਮਰ ਵਿੱਚ ਖਾਣੀਆ ਬੜੀ ਮੁਸ਼ਕਲ ਹੁੰਦੀਆ ਹਨ। ਉਹਨਾਂ ਵੱਖ ਵੱਖ ਪੰਥਕ ਜਥੇਬੰਦੀਆਂ ਸੁਚੇਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਇਸ ਵੇਲੇ ਨੌਜਵਾਨਾਂ ਦੇ ਵਿਰੁੱਧ ਝੂਠੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਉਸ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ, ਕਿ ਪੰਜਾਬ ਦੇ ਸ਼ਾਤਮਈ ਮਾਹੌਲ ਨੂੰ ਸਰਕਾਰ ਤੇ ਪੰਜਾਬ ਪੁਲੀਸ ਖੁਦ ਖਰਾਬ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਤੇ ਪੁਲੀਸ ਭਾਂਵੇ ਜੋ ਉਹਨਾਂ ਦੇ ਖਿਲਾਫ ਜਿੰਨੇ ਮਰਜੀ ਕੇਸ ਦਰਜ ਕਰੇ ਪਰ ਉਹ ਸੱਚ ਦੀ ਅਵਾਜ ਨੂੰ ਹਮੇਸ਼ਾਂ ਬੁਲੰਦ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਸੱਚ ਨੂੰ ਬਾਬਰ ਨੇ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸੱਚ ਅੱਜ ਵੀ ਜਿੰਦਾ ਹੈ ਪਰ ਬਾਬਰ ਮੁਰਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top