ਉਹ
ਬੰਦੇ ਏਕੇ ਦੀਆਂ
ਗੱਲਾਂ ਕਰਦੇ ਅਤੇ ਸਲਾਹਾਂ ਦੇਂਦੇ ਨਜਰ ਆਉਦੇ ਨੇ, ਜੋ ਅੱਜ ਤਕ ਦੂਜਿਆਂ
ਨੂੰ ਕੀ, ਆਪਣਿਆਂ ਨੂੰ ਵੀ ਇਕ ਥਾਂ 'ਤੇ ਇਕੱਠਾ ਨਹੀਂ ਕਰ ਸਕੇ।
ਦੂਜਿਆਂ ਨੂੰ "ਸਖਸ਼ਿਅਤ ਪ੍ਰਸਤ" ਅਤੇ "ਵਿਅਕਤੀ ਪ੍ਰਸਤ" ਕਹਿੰਦੇ ਨਜਰ ਆਉਂਦੇ ਨੇ, ਉਹ
ਤਾਂ ਅੱਜ ਤੱਕ ਆਪਣੇ "ਗੁਰੂ ਦੇ ਪ੍ਰਸਤ" ਵੀ ਨਹੀਂ ਬਣ ਸਕੇ। ਪੰਥ ਨੂੰ ਪੰਥ ਨਹੀਂ ਸਮਝਦੇ,
ਕੌਮ ਨੂੰ ਕੌਮ ਨਹੀਂ ਸਮਝਦੇ ਅਤੇ ਗੁਰੂ ਨੂੰ ਗੁਰੂ ਕਹਿਣ ਤੋਂ ਮੁਨਕਰ ਹਨ। ਹਰ ਪੰਥ ਦਰਦੀ
ਨੂੰ ਗਾਲ੍ਹਾਂ ਕਡ੍ਹ ਕਡ੍ਹ ਕੇ ਲੇਖ ਲੜੀਆਂ ਲਿਖਦੇ ਨੇ, ਦੂਜਿਆਂ ਨੂੰ ਸੁਹਿਰਦ ਸ਼ਬਦਾਵਲੀ
ਦਾ ਪਾਠ ਪੜ੍ਹਾਦੇ ਨੇ। ਇਨ੍ਹਾਂ ਲਈ ਤਾਂ ਬਹੁਤ ਕੁੱਝ ਕਹਿਣ ਜਾਂ ਲਿਖਣ ਦੀ ਲੋੜ ਹੀ ਨਹੀਂ।
ਇਨ੍ਹਾਂ ਲਈ ਤਾਂ ਸਿਰਫ ਇਨਾਂ ਹੀ ਕਹਿਣਾ ਕਾਫੀ ਹੈ:
ਬਹੁਤ ਖੂਸ਼ ਹੂੰ, ਆਪਣੇ ਖੁਦਾ ਕੀ ਇਬਾਦਤ ਕਰਕੇ,
ਤੁਮਸੇ ਮਿਲਾ ਗਿਆ ਤੋ, ਉਸਕੋ ਭੀ ਮੈਂ ਭੁਲਾ ਦੂੰਗਾ।
ਤੁਮਹੇ ਮੁਬਾਰਕ, ਤੁਮ੍ਹਾਰੀ ਵੋ ਦੁਨੀਆਂ, ਮੇਰੇ ਦੋਸਤ,
ਤੁਮਸੇ ਮਿਲਾ ਤੋ, ਅਪਨਾ ਯੇ ਜਹਾਂ ਭੀ ਮੈਂ ਗਵਾ ਲੂੰਗਾ।