Share on Facebook

Main News Page

30 ਮਾਰਚ ਤੋਂ ਪ੍ਰੋ. ਦਰਸ਼ਨ ਸਿੰਘ ਵਲੋਂ ਹਰ ਸ਼ਨਿਚਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਰਤਨ ਕੀਤਾ ਜਾਵੇਗਾ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਭਾਰਤ ਦਾ ਦੌਰਾ ਕਰਕੇ 26 ਮਾਰਚ 2013 ਨੂੰ ਟੋਰੰਟੋ ਵਾਪਿਸ ਪਹੁੰਚੇ, ਜਿਥੇ ੳਨ੍ਹਾਂ ਦਾ ਸਵਾਗਤ ਕੀਤਾ ਗਿਆ। ਭਾਰਤ ਦੇ ਦੌਰੇ ਦੌਰਾਨ ਉਨਹਾਂ ਰਸੂਲਪੁਰ, ਚੁੱਪਕੀਤੀ, ਨਕੋਦਰ, ਜੰਮੂ, ਦੇਹਰਾਦੂਨ, ਵਿਜੈਵਾੜਾ, ਜਲੰਧਰ, ਬਰੇਲੀ, ਕਾਨਪੁਰ, ਫਰੀਦਾਬਾਦ, ਮਲਸੀਆਂ, ਰੁਦਰਪੁਰ ਆਦਿ ਥਾਵਾਂ 'ਤੇ ਕੀਰਤਨ ਕੀਤਾ। ਇਹ ਦੌਰਾ ਕਾਫੀ ਕਾਮਯਾਬ ਰਹਿਆ। ਇਸ ਦੌਰੇ ਦੌਰਾਨ ਉਨ੍ਹਾਂ ਵਲੋਂ "ਗੁਰੂ ਗ੍ਰੰਥ ਦਾ ਖ਼ਾਲਸਾ ਪੰਥ" ਜਥੇਬੰਦੀ ਨੂੰ ਮੁੜ ਸੁਰਜੀਤ ਕੀਤਾ ਗਿਆ, ਅਤੇ ਕਈ ਥਾਵਾਂ 'ਤੇ ਯੂਨਿਟਾਂ ਸਥਾਪਿਤ ਕੀਤੀਆਂ ਗਈਆਂ।

ਕਾਨਪੁਰ ਦਾ ਸਮਾਗਮ ਇਤਿਹਾਸਕ ਰਹਿਆ, ਜਿਸ ਵਿੱਚ ਕਾਨਪੁਰ ਦੇ ਸਿੱਖਾਂ ਅਤੇ ਅਕਾਲੀ ਜਥਾ ਕਾਨਪੁਰ ਵਲੋਂ ਬਾਦਲ ਦੇ ਪੱਪੂਆਂ ਦੇ ਗੁਰਮਤਿ ਸਮਾਗਮ ਨੂੰ ਰੋਕਣ ਦੇ ਸਾਰੇ ਹੱਥਕੰਡੇ ਫੇਲ ਕੀਤੇ ਗਏ।

ਉਨ੍ਹਾਂ ਵਲੋਂ 22 ਮਾਰਚ 2013 ਨੂੰ ਅਸਲ ਨਾਨਕਸ਼ਾਹੀ ਕੈਲੰਡਰ ਰੀਲੀਜ਼ ਕੀਤਾ ਗਿਆ। ਭਾਰਤ ਤੋਂ ਵਾਪਿਸ ਆਉਂਦੇ ਹੋਏ, ਉਹ ਯੂ.ਕੇ. ਪਹੁੰਚੇ, ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਟਾਈਗਰ ਜਥਾ ਯੂ,ਕੇ, ਦੇ ਸਿੰਘਾਂ ਵਲੋਂ ਕੀਤਾ ਗਿਆ। ਪ੍ਰੋ. ਦਰਸ਼ਨ ਸਿੰਘ ਜੀ ਨੇ ਗੁਰੂ ਨਾਨਕ ਦਰਬਾਰ ਸਾਊਥਹਾਲ ਵਿਖੇ ਗੁਰਮਤਿ ਵੀਚਾਰਾਂ ਕੀਤੀਆਂ। ਉਨ੍ਹਾਂ ਵਲੋਂ ਪੰਜਾਬ ਰੇਡਿਓ 'ਤੇ ਵੀ ਗਲਬਾਤ ਕੀਤੀ ਗਈ। ਯੂ.ਕੇ. ਤੋਂ ਉਹ ਵਾਪਿਸ ਕੈਨੇਡਾ ਪਹੁੰਚੇ।

30 ਮਾਰਚ ਤੋਂ ਪ੍ਰੋ. ਦਰਸ਼ਨ ਸਿੰਘ ਵਲੋਂ ਹਰ ਸ਼ਨਿਚਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਗੁਰਬਾਣੀ ਵਿਚੋਂ ਭਗਤ ਕਬੀਰ ਜੀ ਦੀ ਬਾਣੀ ਦਾ ਕੀਰਤਨ ਅਤੇ ਵਿਆਖਿਆ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top