ਹਰ ਸਾਲ ਦੀ ਤਰਾਂ ਮਿਤੀ 27-03-2013 ਨੂੰ ਗੁਰਸਿੱਖ
ਫੈਮਿਲੀ ਕੱਲਬ (ਫਰੀਦਾਬਾਦ) ਵੱਲੋਂ ਹੋੱਲਾ ਮਹੱਲਾ ਮਨਾਇਆ ਗਿਆ, ਜਿਸ ਵਿੱਚ ਸ਼ਾਮਿਲ ਹੋਈਆਂ
ਸੰਗਤਾਂ ਸਨਮੁਖ, ਅਜੋਕੇ ਸਮੇਂ ਦਰਪੇਸ਼ ਵਿਸ਼ਿਆਂ ਨੂੰ ਛੁਹਿਆ ਗਿਆ (ਇਨ੍ਹਾਂ ਦਾ ਵੇਰਵਾ ਇਕ
- ਦੋ ਦਿਨਾਂ ਤੱਕ ਵਿਸਥਾਰਪੂਰਵਕ ਪਾਇਆ ਜਾਵੇਗਾ)। ਇਸ ਸਮਾਗਮ ਦਾ ਜੋ ਜਰੂਰੀ ਪੱਖ ਰਿਹਾ,
ਓਹ ਸੀ ਪਿਛਲੇ ਦਿਨੀ ਸ.ਜੋਗਿੰਦਰ ਸਿੰਘ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੀ ਇਤਿਹਾਸਿਕ ਮਿਲਣੀ
ਬਾਰੇ ਜਾਗਰੂਕ ਧਿਰਾਂ ਵਿੱਚ ਉਤਸ਼ਾਹ।
ਇਸ ਮੌਕੇ ਕਰਨਲ ਗੁਰਦੀਪ ਸਿੰਘ (ਮੋਹਾਲੀ) ਜੀ ਦੀ
ਕਿਤਾਬ "ਸਿੱਖ ਚ ਬ੍ਰਾਹਮਣਵਾਦੀ ਖੋਟ" ਰੀਲੀਜ਼ ਕਰਨ ਵੇਲੇ, ਸ.ਉਪਕਾਰ ਸਿੰਘ ਜੀ ਫਰੀਦਾਬਾਦ
ਅਤੇ ਸ. ਸੁਖਦੇਵ ਸਿੰਘ ਜੀ ਮੋਹਾਲੀ ਨੇ ਉਚੇਚੇ ਤੌਰ 'ਤੇ ਬਾਕੀ ਰਹਿੰਦੀਆਂ ਜਾਗਰੂਕ ਧਿਰਾਂ
ਨੂੰ ਵੀ ਮਾੜੇ ਮੋੱਟੇ ਵਖਰੇਵੇਂ ਮਿਟਾ ਕੇ ਇੱਕਠੇ ਹੋ ਕੇ, ਇਨ ਬ੍ਰਾਹਮਣਵਾਦੀ ਖੋਟ ਨੂੰ
ਸਿੱਖੀ ਦੇ ਵਿਹੜੇ ਵਿਚੋਂ ਵਗਾਹ ਬਾਹਰ ਸੁੱਟਣ ਲਈ ਅਪੀਲ ਕੀਤੀ। ਓਨ੍ਹਾਂ ਅੱਗੇ ਕਿਹਾ ਕੀ
ਸਿਆਸਤਦਾਨਾਂ ਅਤੇ ਪੁਜਾਰੀਆਂ ਦਾ ਕੁਹਾੜਾ ਲਗਾਤਾਰ ਸਿੱਖੀ ਦੇ ਬੂੱਟੇ ਦੀਆਂ ਜੜਾਂ ਵੱਢ
ਰਿਹਾ ਹੈ ਅਤੇ ਇਨ੍ਹਾਂ ਦਾ ਮੁਕਾਬਲਾ ਇੱਕਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ। ਜੇ ਅਜੇ ਵੀ
ਇੱਕਠੇ ਨਾ ਹੋਏ, ਤਾਂ ਆਓਣ ਵਾਲੇ ਸਮੇਂ ਵਿਚ ਇਨ੍ਹਾਂ ਲੋਕਾਂ ਦੇ ਨਾਲ - ਨਾਲ ਅਸੀਂ ਵੀ
ਗੁਣਹਗਾਰ ਕਹਾਵਾਂਗੇ।