25 ਮਾਰਚ 2013 ਨੂੰ ਪੰਜਾਬ ਰੇਡਿਓ
'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸ. ਜਸਬੀਰ ਸਿੰਘ ਅਤੇ ਸ. ਸਤਨਾਮ ਸਿੰਘ ਨਾਲ ਗਲਬਾਤ
ਕੀਤੀ। ਉਨ੍ਹਾਂ ਨੇ ਸਿੱਖੀ 'ਚ ਵੀਚਾਰ ਦੀ ਮੱਹਤਤਾ ਕਿਉਂ ਖਤਮ ਹੋ ਰਹੀ ਹੈ,
ਦੇ ਸਵਾਲ 'ਤੇ ਕਿਹਾ ਕਿ ਸਿੱਖੀ ਦਾ ਵਿਚਾਰ ਨਾਲ ਸੰਬੰਧ, ਗੁਰੂ ਗ੍ਰੰਥ ਸਾਹਿਬ ਵਿਚਾਰ ਦਾ
ਕੇਂਦਰ ਹੈ, ਜਿਹੜੇ ਵਿਚਾਰ ਤੋਂ ਹੀਣੇ ਹਨ, ਉਹ ਤਕਰਾਰ ਵਿੱਚ ਉਲਝ ਰਹੇ ਨੇ।
ਉਨ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਪ੍ਰੋੜਤਾ ਵੀ ਕੀਤੀ ਅਤੇ ਸਿੱਖ
ਸੰਗਤਾਂ ਨੂੰ ਗੁਰਪੁਰਬ, ਸ਼ਹੀਦੀ ਦਿਹਾੜੇ ਇਸੀ ਕੈਲੰਡਰ ਦੇ ਮੁਤਾਬਿਕ ਮਨਾਉਣ ਲਈ ਪ੍ਰੇਰਿਤ
ਕੀਤਾ। ਉਨ੍ਹਾਂ ਨੇ ਸਿੱਖਾਂ ਨੂੰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ
ਸਮਰਪਿਤ ਹੋਣ ਲਈ ਕਿਹਾ।
ਇਸ ਸਾਰੀ ਗਲਬਾਤ ਦੀ ਵੀਡੀਓ ਛੇਤੀ ਹੀ ਅਪਲੋਡ ਕੀਤੀ ਜਾਵੇਗੀ।