Share on Facebook

Main News Page

ਭਾਈ ਪੰਥਪ੍ਰੀਤ ਸਿੰਘ ਜੀ ਆਪਣੇ ਪਿੰਡ ਭਾਈ ਬਖਤੌਰ ਵਿਖੇ ਕਰ ਰਹੇ ਹਨ ਤਿੰਨ ਦਿਨਾਂ ਬਹੁਤ ਵੱਡਾ ਗੁਰਮਤਿ ਸਮਾਗਮ

ਬਠਿੰਡਾ, 24 ਮਾਰਚ (ਕਿਰਪਾਲ ਸਿੰਘ): ਬਠਿੰਡਾ ਜਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਸਮੁੱਚੇ ਪਿੰਡ ਦੀ ਸੰਗਤ ਆਪਣੇ ਪਿੰਡ ’ਚ ਵੱਡੇ ਪੱਧਰ ’ਤੇ ਤਿੰਨ ਦਿਨਾ ਗੁਰਮਤਿ ਸਮਾਗਮ ਕਰਵਾ ਰਹੇ ਹਨ ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਸੰਗਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ। ਸ: ਮੱਖਨ ਸਿੰਘ ਅਤੇ ਭਾਈ ਨਿਰਮਲ ਸਿੰਘ ਨੇ ਦੱਸਿਆ ਕਿ 1-2-3 ਅਪ੍ਰੈਲ ਨੂੰ ਰਾਤੀਂ 8 ਵਜੇ ਤੋਂ 11 ਵਜੇ ਤੱਕ ਸਟੇਡੀਅਮ ਦੇ ਵਿਸ਼ਾਲ ਖੇਡ ਮੈਦਾਨ ’ਚ ਸਜੇ ਵਿਸ਼ਾਲ ਪੰਡਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਸਮਾਗਮ ਸਜਾਏ ਜਾਣਗੇ ਜਿਸ ਵਿੱਚ ਇਸੇ ਪਿੰਡ ਦੇ ਵਸਨੀਕ ਤੇ ਗੁਰਮਤਿ ਦੇ ਮਹਾਨ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖ਼ਤੌਰ ਵਾਲੇ ਗੁਰਮਤਿ ਵੀਚਾਰਾਂ ਕਰਨਗੇ। ਉਪ੍ਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਮੁਚੇ ਪਿੰਡ ਦੀਆਂ ਸੰਗਤਾਂ ਅਤੇ ਨੇੜਲੇ ਪਿੰਡਾਂ ਦੀਆਂ ਸਹਿਯੋਗੀ ਸੰਗਤਾਂ ਪ੍ਰਬੰਧ ਕਰਨ ਵਿੱਚ ਜੁਟੀਆਂ ਹੋਈਆਂ ਹਨ ਤੇ ਸਮੇਂ ਸਿਰ ਸੁਚੱਜਾ ਪ੍ਰਬੰਧ ਕਰ ਲਿਆ ਜਾਵੇਗਾ।

ਸਮੁੱਚੀਆਂ ਸਿੱਖ ਸੰਗਤਾਂ ਅਤੇ ਧਰਮ ਪ੍ਰਚਾਰ ਵਿੱਚ ਜੁਟੀਆਂ ਵੱਖ ਵੱਖ ਜਥੇਬੰਦੀਆਂ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਗੁਰਮਤਿ ਸੇਵਾ ਲਹਿਰ ਨਾਲ ਜੁੜੀਆਂ ਸਮੁੱਚੀਆਂ ਇਕਾਈਆਂ ਨੂੰ ਭਾਈ ਪੰਥਪ੍ਰੀਤ ਸਿੰਘ ਜੀ ਨੇ ਅਪੀਲ ਕੀਤੀ ਕਿ ਉਹ ਇਸ ਸਮਾਗਮ ਦੀ ਆਪਣੇ ਆਪਣੇ ਖੇਤਰ ਵਿੱਚ ਆਪਣੇ ਪੱਧਰ ’ਤੇ ਸੰਗਤਾਂ ਨੂੰ ਜਾਣਕਾਰੀ ਦੇਣ ਤੇ ਸੰਗਤੀ ਰੂਪ ਵਿੱਚ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਕਰਕੇ, ਸਮਾਗਮ ਦੀ ਸ਼ੋਭਾ ਵਧਾਉਣ ਤੇ ਗੁਰਮਤਿ ਵੀਚਾਰਾਂ ਸ੍ਰਵਨ ਕਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਨ। ਉਨ੍ਹਾਂ ਕਿਹਾ ਇਸ ਵੱਡੇ ਪੱਧਰ ’ਤੇ ਕੀਤੇ ਸਮਾਗਮ ਵਿੱਚ ਗੁਰੂ ਦੀ ਸੰਗਤ ਦਾ ਲਾਭ ਤਾਂ ਮਿਲੇਗਾ ਹੀ, ਨਾਲ ਹੀ ਦੂਰ ਦੁਰਾਡੇ ਦੀਆਂ ਨਿਸ਼ਕਾਮ ਸਿੱਖ ਸੰਗਤਾਂ ਦਾ ਨਿੱਜੀ ਸੰਪਰਕ ਵੀ ਵਧੇਗਾ ਜਿਸ ਨਾਲ ਸਾਂਝੇ ਰੂਪ ਵਿੱਚ ਮਿਲ ਕੇ ਬਣਾਈਆਂ ਧਰਮ ਪ੍ਰਚਾਰ ਦੀਆਂ ਯੋਜਨਾਵਾਂ ਨੂੰ ਸਫਲਤਾ ਪੂਰਬਕ ਸਿਰੇ ਚਾੜ੍ਹਨ ਵਿੱਚ ਮੱਦਦ ਮਿਲੇਗੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top