Share on Facebook

Main News Page

ਟਿੱਪਣੀ:

ਦਿਸੰਬਰ 2012 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਮਿਲਣੀ ਤੋਂ ਬਾਅਦ ਬੀਤੇ ਦਿਨ (ਸ਼ੁਕਰਵਾਰ 22 ਮਾਰਚ 2013) ਨੂੰ ਪ੍ਰੋ. ਦਰਸ਼ਨ ਸਿੰਘ ਅਤੇ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਦੀ ਮਿਲਣੀ, ਜਾਗਰੂਕਤਾ ਲਹਿਰ ਲਈ ਇਕ ਸ਼ੁਭ ਸ਼ਗੁਨ ਹੈ। ਆਪਣੇ ਛੋਟੇ ਮੋਟੇ ਮਤਭੇਦ ਭੁਲਾ ਕੇ ਦੋਹਾਂ ਸ਼ਖਸੀਅਤਾਂ ਦਾ ਮਿਲਨ, ਜਾਗਰੂਕਤਾ ਲਹਿਰ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਬਾਕੀ ਜਾਗਰੂਕ ਧਿਰਾਂ ਨੂੰ ਵੀ ਇਸ ਤੋਂ ਸਬਕ ਲੈਕੇ, ਸਿੱਖੀ ਸਿਧਾਂਤਾਂ 'ਤੇ ਸਮਝੌਤੇ ਤੋਂ ਬਗੈਰ, ਆਪਣੇ ਗਿਲੇ ਸ਼ਿਕਵੇ ਮਿਲ ਬੈਠ ਕੇ ਸੁਲਝਾ ਕੇ, ਇਕ ਮਜ਼ਬੂਤ ਜਾਗਰੂਕ ਧਿਰ ਬਣਾਉਣ ਵੱਲ ਕਦਮ ਪੁੱਟਣਾ ਚਾਹੀਦਾ ਹੈ। ਜੇ ਅਖੌਤੀ ਸਾਧ ਬਾਬੇ ਜਿਨ੍ਹਾਂ ਦੀ ਆਪਸ ਵਿੱਚ ਕੋਈ ਵੀ ਗੱਲ ਨਹੀਂ ਰਲ਼ਦੀ, ਸਿਵਾਏ ਕਰਮਕਾਂਡਾਂ ਤੋਂ, ਜੇ ਉਹ ਇੱਕਠੇ ਹੋ ਸਕਦੇ ਹਨ, ਤਾਂ ਜਾਗਰੂਕ ਅਖਵਾਉਣ ਵਾਲੇ ਕਿਉਂ ਨਹੀਂ ਇੱਕਠੇ ਹੋ ਸਕਦੇ? ਖ਼ਾਲਸਾ ਨਿਊਜ਼ ਟੀਮ ਇਸ ਮਿਲਣੀ ਦਾ ਸਵਾਗਤ ਕਰਦੀ ਹੈ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top