ਬਚਿੱਤਰ ਨਾਟਕ {ਅਖੌਤੀ ਦਸਮ
ਗ੍ਰੰਥ} ਜਿਸਦਾ ਅੱਧੇ ਤੋਂ ਜ਼ਿਆਦਾ ਹਿੱਸਾ ਅੱਤ ਲੱਚਰਤਾ ਨਾਲ ਭਰਿਆ ਪਿਆ ਹੈ ਅਤੇ ਇਸ
ਲੱਚਰਤਾ ਨੂੰ ਦਸਮ ਪਾਤਸ਼ਾਹ ਦੇ ਨਾਮ ਨਾਲ ਜੋੜ ਕੇ, ਘੋਰ ਪਾਪ ਕੀਤਾ ਜਾ ਰਿਹਾ ਹੈ, ਕਿ
ਇਹ ਗੁਰੂ ਵਲੋਂ ਸਿੱਖ ਨੂੰ ਦਿੱਤੀ ਗਈ ਸੈਕਸ ਸਿਖਿਆ ਹੈ।
ਜੇ ਭਲਾ ਕੋਈ ਗਾਇਕ ਉਸ ਲੱਚਰਤਾ
ਦੇ ਗੀਤਾਂ ਵਿਚੋਂ, ਸਟੇਜ ‘ਤੇ ਗਾਣਾ ਸ਼ੁਰੂ ਕਰ ਦੇਵੇ, ਤਾਂ ਸਿੱਖ ਉਸਨੂੰ ਗੁਰੂ ਦੀ
ਬਾਣੀ ਸਮਝ ਕੇ ਪ੍ਰਵਾਣ ਕਰਨਗੇ?
ਮੈਂ ਕੌਮ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦਾ ਹਾਂ, ਜਿਹੜੇ ਲੱਚਰ ਗੀਤ ਹੁਣ ਸਟੇਜਾਂ
‘ਤੇ ਗਾਏ ਜਾ ਰਹੇ ਹਨ, ਉਹ ਤਾਂ ਕੁਛ ਅਸੱਭਯ ਔਰਤਾਂ ਮਰਦ ਸੁਣ ਹੀ ਲੈਂਦੇ ਹਨ, ਪਰ
ਯਾਦ ਰੱਖੋ ਜਿਸ ਦਿਨ ਉਸ ਗ੍ਰੰਥ ਦੇ ਲੱਚਰ ਗੀਤ ਸਟੇਜ ‘ਤੇ ਗਾਉਣ ਦਾ ਕਿਸੇ ਗਾਇਕ ਨੇ
ਹੀਆ ਕਰ ਲਿਆ, ਉਸ ਦਿਨ ਗਾਉਣ ਸੁਨਣ ਵਾਲਿਆਂ ਲਈ ਭੀ ਮੁਸ਼ਕਲ ਬਣ ਜਾਵੇਗੀ, ਅਤੇ ਗੁਰੂ
ਦੀ ਕਲਮ ਨਾਲ ਜੋੜਨ ਕਾਰਨ ਕੌਮ ਨੂੰ ਸ਼ਰਮ ਨਾਲ ਮੂੰਹ ਲੁਕਾਉਣ ਦਾ ਕੋਈ ਰਾਹ ਨਹੀਂ
ਲੱਭਣਾ।