Share on Facebook

Main News Page

ਮਾਮਲਾ ਗੁਰੂ ਸਹਿਬਾਨ ਬਾਰੇ ਭੱਦੀ ਸ਼ਬਦਾਵਲੀ ਵਾਲੀ "ਸਿੱਖ ਇਤਿਹਾਸ" ਨਾਮਕ ਕਿਤਾਬ ਦਾ - ਪੰਚ ਪ੍ਰਧਾਨੀ ਆਗੂ ਅਨੁਸਾਰ ਡਾ. ਦਿਲਗੀਰ ਦੀ ਸਾਜਿਸ਼

ਅੰਮ੍ਰਿਤਸਰ - (19 ਮਾਰਚ) - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਪਵਾਈ ਗਈ "ਸਿੱਖ ਇਤਿਹਾਸ" ਕਿਤਾਬ ਵਿੱਚ ਗੁਰੂਆਂ ਖਿਲਾਫ ਇੰਨੀ ਭੱਦੀ ਸ਼ਬਦਾਬਲੀ ਲਿਖੀ ਗਈ ਹੈ ਕਿ ਕੋਈ ਸਿੱਖ ਇਸ ਨੂੰ ਪੜ ਵੀ ਨਹੀਂ ਸਕਦਾ। ਇਸ ਕਿਤਾਬ ਨੂੰ ਐਪਰੈਲ 1999 ਵਿੱਚ ਛਾਪਿਆ ਗਿਆ ਸੀ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਇਸ ਖਿਲਾਫ ਅਵਾਜ ਬਲੰਦ ਕਰਕੇ ਇਸ ਨੂੰ ਛਾਪਣ ਦੇ ਦੋਸ਼ ਵਿੱਚ ਸ਼੍ਰੋਮਣੀ ਕਮੇਟੀ ਨੂੰ ਅਦਲਾਤ ਵਿੱਚ ਘਸੀਟਣ ਦੀ ਅਰੰਭਤਾ ਕੀਤੀ ਹੈ, ਜਦ ਇਸ ਬਾਰ ਪੂਰੀ ਖੋਜ ਕੀਤੀ ਤਾਂ ਜੋ ਅਸਲੀਅਤ ਸਾਹਮਣੇ ਆਈ ਉਸਦਾ ਦਾ ਖੁਲਾਸਾ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ, ਭਾਈ ਮਨਵੀਰ ਸਿੰਘ ਅਤੇ ਭਾਈ ਹਰਜੀਤ ਸਿੰਘ ਵਲੋਂ ਅੱਜ ਅੰਮ੍ਰਿਤਸਰ ਵਿਖੇ ਕੀਤਾ ਗਿਆ।

ਇਹਨਾਂ ਸਿੱਖ ਆਗੂਆਂ ਨੇ ਇਸ ਕਿਤਾਬ ਪਿੱਛੇ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਜੀਰ ਨੂੰ ਸਾਜਿਸ਼ਕਾਰੀ ਦੱਸਿਆ। ਇਹਨਾਂ ਨੇ ਦਾਅਵਾ ਕੀਤਾ ਕਿ ਦਿਲਗੀਰ ਸ਼੍ਰੋਮਣੀ ਕਮੇਟੀ ਦੇ ਰਿਸਰਚ ਬੋਰਡ ਦਾ ਡਾਇਰੈਕਟਰ ਸੀ ਅਤੇ ਇਹ ਅਹੁਦਾ ਇਸ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਿਤਾ ਬਣਾ ਕੇ ਪ੍ਰਾਪਤ ਕੀਤਾ ਸੀ। ਇਸ ਗੱਲ ਦਾ ਸਬੂਤ ਇਹ ਹੈ ਕਿ ਇਹ ਜਦੋਂ ਵੀ ਇੰਗਲੈਂਡ ਤੋਂ ਉਸ ਨੂੰ ਫੋਨ ਕਰਦਾ ਸੀ, ਤਾਂ ਪਿਤਾ ਜੀ ਆਖ ਹੀ ਸੰਬੋਧਨ ਕਰਿਆ ਕਰਦਾ ਸੀ। ਇਸ ਦੀਆਂ ਇਹ ਗੱਲਾਂ ਇੰਗਲੈਂਡ ਦੀ ਇੱਕ ਅਖਬਾਰ ਕੋਲ ਰਿਕਾਰਡ ਵੀ ਹਨ, ਜਿਹਨਾਂ ਵਿੱਚ ਇਹ ਟੌਹੜੇ ਨੂੰ ਪਿਤਾ ਜੀ, ਬਾਪੂ ਜੀ ਆਖਦਾ ਹੈ। ਡਾਇਰੈਕਟਰ ਹੁੰਦਿਆਂ ਇਸ ਨੇ ਸ਼੍ਰੋਮਣੀ ਕਮੇਟੀ ਵਿੱਚ ਮੌਜੂਦ ਸਿੱਖ ਇਤਿਹਾਸ ਦੇ ਲਿਟਰੇਚਰ ਨੂੰ ਚੋਰੀ ਕਰ ਲਿਆ ਅਤੇ ਹੋਰ ਕਈ ਅਜਿਹੀਆਂ ਹਰਕਤਾਂ ਕੀਤੀਆਂ। ਜਿਸ ਕਰਕੇ ਸ੍ਰੋਮਣੀ ਕਮੇਟੀ ਨੇ ਇਸ ਨੂੰ ਬਰਤਰਫ ਕਰਨ ਲੱਗੀ ਸੀ, ਤਾਂ ਇਹ ਮਾਰਚ 1999 ਦੇ ਅਖੀਰ ਵਿੱਚ ਭੱਜ ਕੇ ਫੇਰ ਵਿਦੇਸ਼ ਚਲਾ ਗਿਆ। ਉਦੋਂ ਤੱਕ ਇਸ ਵਲੋਂ ਇਹ ਸਿੱਖ ਇਤਿਹਾਸ ਨਾਮ ਦੀ ਕਿਤਾਬ ਭਜਵਾਈ ਛਪਣ ਵਾਸਤੇ ਭਿਜਵਾਈ ਜਾ ਚੁੱਕੀ ਸੀ ਅਤੇ ਐਪਰੈਲ ਮਹੀਨੇ ਵਿੱਚ ਹੀ ਇਹ ਹਿੰਦੀ ਵਿੱਚ ਛਪ ਗਈ, ਜਿਸ ਨੂੰ ਦਿੱਲੀ ਅਤੇ ਹੋਰ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਵੰਡਿਆ ਗਿਆ।

ਇਸ ਕਿਤਾਬ ਵਿੱਚ ਗੁਰੁ ਤੇਗ ਬਹਾਦਰ ਜੀ ਨੂੰ ਚੋਰ ਲਿਖਿਆ ਗਿਆ ਹੈ ।ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਲਿਖਿਆ ਹੈ ਕਿ ਉਸ ਨੇ ਆਤਮ ਹੱਤਿਆ ਕਰ ਲਈ ਸੀ ਅਤੇ ਬਾਅਦ ਹਰਗਬਿੰਦ ਜੀ ਆ ਗਿਆ, ਜੋ ਕਿ ਬਹੁਤ ਹੀ ਡਰਪੋਕ ਸੀ, ਅਰਜਨ ਕੇ ਮਰਨੇ ਕੇ ਬਾਅਦ ਹਰਗਬਿੰਦ ਦਾ ਦਿਮਾਗੀ ਸੰਤੁਲਨ ਖੋ ਗਿਆ। ਹਰਗਬਿੰਦ ਜਬ ਸੋਤਾ ਥਾ ਤੋ ਸਾਥ ਬੰਦੂਕਧਾਰੀ ਪਹਿਰੇ ਪੇ ਖੜੇ ਰਹਿਤੇ, ਹਰ ਰਾਏ ਕੇ ਦੋ ਬੇਟੇ ਥੇ, ਵੱਡੇ ਬੇਟੇ ਕੀ ਉਮਰ 15 ਅਤੇ ਛੋਟੇ ਕੀ 6 ਸਾਲ ਥੀ। ਵੱਡੇ ਬੇਟੇ ਕੋ ਗੱਦੀ ਇਸ ਲਈ ਨਹੀਂ ਦੀ ਕਿਉਂਕਿ ਵੋਹ ਨੌਕਰਾਣੀ ਕਾ ਬੇਟਾ ਥਾ”। ਇਸ ਕਿਤਾਬ ਵਿੱਚ ਅਜਿਹੀ ਹੋਰ ਵੀ ਬਹੁਤ ਦੁੱਖਦਾਈ ਗੱਲਾਂ ਹਨ ਜੋ ਗੁਰੁ ਸਾਹਿਬ ਜੀ ਦਾ ਰੱਜ ਕੇ ਅਪਮਾਨ ਕਰਦੀਆਂ ਹਨ। ਭਾਈ ਸੁੱਜੋਂ ਨੇ ਕਿਹਾ ਕਿ ਦਿਲਗੀਰ ਨੇ ਆਪਣੀ ਬਕਵਾਸ ਰੂਪੀ ਤਵਾਰੀਖ ਵਿੱਚ ਵੀ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਰੱਜ ਕੇ ਅਪਮਾਨ ਕੀਤਾ ਹੈ । ਉਸ ਵਲੋਂ ਲਿਖੀ ਹੋਈ ਤਵਾਰੀਖ ਅਤੇ ਇਸ ਕਿਤਾਬ ਦੀ ਹਜਾਰਾਂ ਗੱਲਾਂ ਆਪਸ ਵਿੱਚ ਮਿਲਦੀਆਂ ਹਨ ।

ਜਾਣਕਾਰੀ - ਸਾਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਕਿਤਾਬ ਉਦੋਂ ਹੀ ਬੈਨ ਕਰ ਦਿੱਤੀ ਗਈ ਸੀ। ਪਰ ਉਸ ਦਿਨ ਡੇ ਐਂਡ ਨਾਈਟ ਨਿਊਜ਼ ਤੇ ਭਾਈ ਸਿਰਸਾ ਦੀ ਇੰਟਰਵਿਊ ਦੇਖ ਕੇ ਇਸ ਤਰ੍ਹਾਂ ਨਹੀਂ ਲੱਗਦਾ। ਕਿਤਾਬ ਤੇ ਪਾਬੰਦੀ ਸੰਬੰਧੀ ਸਾਨੂੰ ਮਿਲੀ ਜਾਣਕਾਰੀ ਦਾ ਕੋਈ ਪੁਖਤਾ ਅਧਾਰ ਨਹੀਂ ਹੈ। ਕੋਈ ਵੀ ਵਿਅਕਤੀ ਇਸ ਵਾਰੇ ਆਪਣੀ ਜਾਣਕਾਰੀ ਸਾਂਝੀ ਕਰ ਸਕਦਾ ਹੈ। ਉਪਰੋਕਤ ਪ੍ਰੈਸ ਨੋਟ ਪੰਚ ਪ੍ਰਧਾਨੀ ਦੇ ਆਗੂ ਚਰਨਜੀਤ ਸਿੰਘ ਸੁਜੋਂ ਵਲੋਂ ਭੇਜਿਆ ਗਿਆ ਹੈ। ਇਸ ਸੰਬੰਧੀ ਸਾਰੀਆਂ ਧਿਰਾਂ ਦਾ ਵੀ ਵਿਚਾਰ ਭੇਜਣ ਲਈ ਹਮੇਸ਼ਾਂ ਸਵਾਗਤ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top