Share on Facebook

Main News Page

ਭਾਰਤ ਗਰੁੱਪ ਸਰਦੂਲਗੜ ਵਲੋਂ ਮਿਸ ਪੂਜਾ ਅਤੇ ਹੋਰ ਅਸੱਭਿਅਕ ਗਾਉਣ ਵਾਲਿਆਂ ਦੇ ਸ਼ੋਅ ਕਰਵਾਉਣ ਤੋਂ ਕੀਤੀ ਤੌਬਾ

ਮਲੌਦ, 18 ਮਾਰਚ (ਬਲਜਿੰਦਰ ਪਾਲ ਸਿੰਘ) : ਪੰਜਾਬੀ ਸੱਭਿਆਚਾਰ ਨੂੰ ਵਿਗਾੜਨ ਤੇ ਤੁੱਲੇ ਕੁੱਝ ਗਾਇਕਾਂ ਨੂੰ ਹੁੱਣ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੇ ਕੁੱਝ ਕੁ ਦਿਨਾਂ ਦੀ ਗੱਲ ਹੈ ਕਿ ਗੁਰਿੰਦਰ ਕੌਰ ਉਰਫ਼ ਮਿਸ ਪੂਜਾ ਨੂੰ ਇਕ ਕਾਲਜ ’ਦੇ ਸ਼ੋਅ ਨੂੰ ਵਿਰੋਧ ਕਾਰਣ ਭੱਜਣਾ ਪਿਆ ਸੀ। ਬੀਤੇ ਦਿਨੀ ਭਾਰਤ ਗਰੁੱਪ ਆਫ ਕਾਲਜ ਸਰਦੂਲਗੜ ਵਿਚ ਪੂਜਾ ਆਪਣੀ ਫਿਲਮ ‘ਪੂਜਾ ਕਿਵੇਂ ਆ’ ਦਾ ਪ੍ਰਚਾਰ ਕਰਨ ਆਈ ਸੀ। ਕਾਲਜ ਵਿੱਚ ਪ੍ਰਬੰਧਕਾਂ ਵਲੋਂ ਫ਼ਿਲਮ ਦੇ ਪ੍ਰਚਾਰ ਕਰਾਉਣ ਦਾ ਦੇਸ਼ ਵਿਦੇਸ਼ ਦੇ ਜਾਗਰੂਕ ਲੋਕਾਂ ਵਲੋਂ ਸਖ਼ਤ ਵਿਰੋਧ ਕਰਨ ਦੀਆ ਖ਼ਬਰਾਂ ਮਿਲੀਆਂ ਸਨ।

‘ਰੇਡੀਉ ਦਿਲ ਆਪਣਾ ਪੰਜਾਬੀ’ ਕੈਨੇਡਾ ਦੇ ਹਾਲੈਂਡ ਸਟੂਡਿਓ ਦੇ ਪੇਸ਼ਕਰਤਾ ਹਰਜੋਤ ਸੰਧੂ ਵਲੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁਕਿਆ ਉਨ੍ਹਾਂ ਆਪਣੇ ਸ਼ੋਅ ‘ਖ਼ਰੀਆਂ ਗੱਲਾਂ’ ਦੌਰਾਨ ਭਾਰਤ ਗਰੁੱਪ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਡੀ. ਐਸ ਧਾਲੀਵਾਲ ਨਾਲ ਸਿੱਧੀ ਗੱਲਬਾਤ ਕੀਤੀ, ਹਰਜੋਤ ਸੰਧੂ ਵਲੋਂ ਉਨ੍ਹਾਂ ਨੂੰ ਦੱਸਿਆ ਕਿ ਕਾਲਜ ’ਚ ਕਰਵਾਏ ਸ਼ੋਅ ਦਾ ਲੋਕਾਂ ਨੇ ਬਹੁਤ ਬੁਰਾ ਮਨਾਇਆ ਹੈ ਲੋਕਾਂ ਦਾ ਕਹਿਣਾ ਹੈ ਕਿ ਸਿੱਖਿਆ ਸ਼ੰਸਥਾਂਨਾ ਦਾ ਫ਼ਿਲਮ ਦੇ ਪ੍ਰੋਮੋਸ਼ਨ ਨਾਲ ਕੀ ਲੈਣਾ ਦੇਣਾ ਹੈ।

ਹਰਜੋਤ ਸੰਧੂ ਨੇ ਗੱਲ ਕਰਦਿਆਂ ਕਿਹਾ ਕਿ ਇਹ ਇਕ ਡੂੰਘੀ ਸ਼ਾਜਸ ਜਾਪਦੀ ਹੈ, ਕਿ ਨੌਜਵਾਨਾਂ ਨੂੰ ਤੜਕ ਭੜਕ ਦੇ ਸ਼ੀਨ ਦਿਖਾ ਅਤੇ ਉਤੇਜ਼ਨਾਂ ਭਰੇ ਬੋਲ ਗਾ ਕੇ ਧਰਮ ਤੋਂ ਦੂਰ ਕੀਤਾ ਜਾਵੇ ਤੇ ਕੁਰਾਹੇ ਪਾਇਆ ਜਾਵੇ। ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਡੀ. ਐਸ ਧਾਲੀਵਾਲ ਨੇ ਔਨ ਏਅਰ ਰੇਡੀਓ ਦੇ ਸ਼ਰੋਤਿਆਂ ਨੂੰ ਦੱਸਿਆ ਕਿ ਅਸੀਂ ਮਿਸ ਪੂਜਾ ਦਾ ਸ਼ੋਅ ਕਰਵਾ ਕੇ ਅਸੀਂ ਪਛਤਾਅ ਰਹੇ ਹਾਂ। ਜਦ ਕਿ ਸਾਡੇ ਕਾਲਜ ਦੇ ਵਿਦਿਆਰਥੀ ਵਧੀਆ ਤੇ ਸਾਫ਼ ਸੁਥਰਾ ਪ੍ਰੋਗਰਾਮ ਪੇਸ਼ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਰੇਡੀਓ ਨੇ ਸਾਡੀਆਂ ਅੱਖਾਂ ਖੋ•ਲ ਦਿੱਤੀਆਂ ਹਨ ਅਸੀਂ ਅੱਗੇ ਤੋਂ ਤੌਬਾ ਕਰਦੇ ਹਾਂ ਕਿ ਕਿਸੇ ਵੀ ਲੱਚਰ ਗਾਉਣ ਵਾਲੇ ਨੂੰ ਕਾਲਜ ਕੈਂਪਸ ’ਚ ਵੜਨ ਨਹੀਂ ਦਿਆਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top