Share on Facebook

Main News Page

ਮਰਿਆਦਾ ਅਤੇ ਪਰੰਪਰਾ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਮਰਿਆਦਾ ਅਤੇ ਪਰੰਪਰਾ ਨੂੰ ਇੱਕੋ ਪਲੜੇ ਵਿੱਚ ਤੋਲਣਾ ਸਰਾਸਰ ਬੇਇਮਾਨੀ ਤੇ ਉਸਤੋਂ ਵੀ ਵੱਧ ਬੇਵਕੂਫ਼ੀ ਹੈ; ਮਰਿਆਦਾ ਦਾ ਅਧਾਰ ਸਿਧਾਂਤ ਹੈ, ਜਦਕਿ ਪਰੰਪਰਾ ਸਿਰਫ਼ ਤੇ ਸਿਰਫ਼ ਮਨੌਤਾਂ ਦੀ ਜਰਜਰ ਟੇਕ 'ਤੇ ਟਿਕੀ ਹੈ; ਕਿਸੇ ਵਿਚਾਰਧਾਰਾ ਨੂੰ ਉਸਦੀ ਮਰਿਆਦਾ ਦੀ ਕਸੌਟੀ 'ਤੇ ਹੀ ਪਰਖਿਆ ਜਾ ਸਕਦਾ ਹੈ |

ਜੇ ਜਿੰਦਗੀ ਦੇ ਸਾਦੇ ਜਿਹੇ ਕਾਰਜਾਂ ਨੂੰ ਹੀ ਉਧਾਰਣ ਦੇ ਤੌਰ 'ਤੇ ਲਈਏ ਤਾਂ:

- ਤਨ ਕੱਜਣਾ ਮਰਿਆਦਾ ਹੈ, ਪਰ ਦਿਨ ਵਿਸ਼ੇਸ਼ ਜਾਂ ਜਗ੍ਹਾ ਵਿਸ਼ੇਸ਼ 'ਤੇ ਵਿਸ਼ੇਸ਼ ਤਰੀਕੇ ਨਾਲ ਤਨ ਕੱਜਣ (ਜਾਂ ਨਾ ਕੱਜਣ) ਦੇ ਭੁਲੇਖਿਆਂ ਨੂੰ ਪਰੰਪਰਾ ਕਹਿ ਸਕਦੇ ਹਾਂ !

- ਢਿੱਡ ਭਰਨ ਲਈ ਸੁਚੱਜੇ ਤਰੀਕੇ ਨਾਲ ਖਾਣਾ ਪਕਾਉਣਾ, ਵਰਤਾਉਣਾ ਤੇ ਖਾਣਾ ਮਰਿਆਦਾ ਹੈ, ਜਦ ਕਿ ਮੌਕੇ ਵਿਸ਼ੇਸ਼ ਅਨੁਸਾਰ ਵਿਸ਼ੇਸ਼ ਖਾਣ ਜਾਂ ਨਾ-ਖਾਣ ਦਾ ਨਿਸ਼ਚਾ ਕਰਨਾ ਪਰੰਪਰਾ ਹੈ !

- ਧਰਤੀ ਆਪਣੀ ਨਿਸ਼ਚਿਤ ਚਾਲ ਵਿੱਚ ਮਰਿਆਦਾਬੱਧ ਹੈ, ਪਰ ਜੇਕਰ ਇਸ ਮਰਿਆਦਾ ਦੇ ਅਧੀਨ ਆਉਂਦੇ ਦਿਨ ਤੇ ਰਾਤ ਦੇ ਕਿਸੇ ਇੱਕ ਹਿੱਸੇ ਨੂੰ ਖਾਸ ਮੰਨ ਲਈਏ ਤਾਂ ਉਹ ਪਰੰਪਰਾ ਹੋਵੇਗੀ !

- ਸਰੀਰ ਲਈ ਜ਼ਰੂਰੀ ਮਾਤਰਾ ਵਿੱਚ ਸੋਣਾ ਤੇ ਵੇਲੇ ਸਿਰ(?) ਜਾਗਣਾ ਇੱਕ ਕੁਦਰਤੀ ਨਿਯਮ ਵਿੱਚ ਬਣੀ ਮਰਿਆਦਾ ਹੈ, ਤੇ ਇਸ ਸਰੀਰਕ ਘੜੀ ਨੂੰ ਸੁਚਾਰੂ ਰੱਖਣ ਲਈ ਕੁਦਰਤ ਨੇ ਥਕਾਵਟ ਤੇ ਨੀਂਦ ਰੂਪੀ ਸਿਗਨਲ ਪ੍ਰਦਾਨ ਕੀਤੇ ਹਨ, ਪਰ ਕੁਝ ਮਨੌਤਾਂ ਨੂੰ ਅਧਾਰ ਬਣਾ ਕੇ ਸਮੇਂ ਵਿਸ਼ੇਸ਼ ਦੇ ਆਧਾਰਹੀਣ ਭਰਮ ਨੂੰ ਸਿਰ ਮੜ੍ਹ ਦੇਣਾ ਇੱਕ ਖੋਖਲੀ ਪਰੰਪਰਾ ਹੈ !

ਸੋ ਜਿੰਨਾ ਕੋਈ ਵਿਚਾਰਧਾਰਾ ਮਰਿਆਦਾਬੱਧ ਹੋਵੇਗੀ ਉੰਨਾ ਹੀ ਪ੍ਰਪੱਕ ਉਸਦਾ ਮੂਲ ਹੋਵੇਗਾ, ਜੋ ਉਸਨੂੰ ਜ਼ਿੰਦਗੀ ਦੀਆਂ ਦਰਪੇਸ਼ ਸਮੱਸਿਆਵਾਂ ਵਿੱਚ ਸੁੱਚਜੀ ਰਹਿਨੁਮਾਈ ਦੇਣ ਦੇ ਸਮਰਥ ਹੋਵੇਗਾ; ਜਦਕਿ ਪਰੰਪਰਾਵਾਂ ਦਾ ਘੇਰਾ ਜਿੰਨਾ ਕਿਸੇ ਵਿਚਾਰਧਾਰਾ ਦੇ ਦੁਆਲੇ ਵੱਧਦਾ ਜਾਵੇਗਾ ਉੰਨਾ ਹੀ ਉਸਦਾ ਵਾਸਤਵਿਕਤਾ ਨਾਲੋਂ ਸੰਬੰਧ ਟੁੱਟਦਾ ਜਾਵੇਗਾ !

 

مریادا اتے پرمپرا

- پروفیسر کولدیپ سنگھ کنول

مریادا اتے پرمپرا نوں اکو پلڑے وچّ تولنا سراسر بے ایمانی تے استوں وی ودھ بے وقوفی ہے؛ مریادا دا ادھار سدھانت ہے، جدکہ پرمپرا صرف تے صرف منوتاں دی جرجر ٹیک 'تے ٹکی ہے؛ کسے وچاردھارا نوں اسدی مریادا دی کسوٹی 'تے ہی پرکھیا جا سکدا ہے |

جے زندگی دے سادے جہے کارجاں نوں ہی ادھارن دے طور 'تے لئیے تاں:

تن کجنا مریادا ہے، پر دن وشیش جاں جگہ وشیش 'تے وشیش طریقے نال تن کجن (جاں نہ کجن) دے بھلیکھیاں نوں پرمپرا کہہ سکدے ہاں !

ڈھڈّ بھرن لئی سچجے طریقے نال کھانا پکاؤنا، ورتاؤنا تے کھانا مریادا ہے، جد کہ موقعے وشیش انوسار وشیش کھان جاں نہ-کھان دا نشچا کرنا پرمپرا ہے !

دھرتی اپنی نشچت چال وچّ مریادابدھّ ہے، پر جیکر اس مریادا دے ادھین آؤندے دن تے رات دے کسے اک حصے نوں خاص منّ لئیے تاں اوہ پرمپرا ہوویگی !

سریر لئی ضروری ماترا وچّ سونا تے ویلے سر(؟) جاگنا اک قدرتی نیم وچّ بنی مریادا ہے، تے اس سریرک گھڑی نوں سچارو رکھن لئی قدرت نے تھکاوٹ تے نیند روپی سگنل پردان کیتے ہن، پر کجھ منوتاں نوں ادھار بنا کے سمیں وشیش دے آدھارہین بھرم نوں سر مڑھ دینا اک کھوکھلی پرمپرا ہے !

سو جنا کوئی وچاردھارا مریادابدھّ ہوویگی انا ہی پرپکّ اسدا مول ہووےگا، جو اسنوں زندگی دیاں درپیش سمسیاواں وچّ سچجی رہنمائی دین دے سمرتھ ہووےگا؛ جدکہ پرمپراواں دا گھیرا جنا کسے وچاردھارا دے دوآلے ودھدا جاویگا انا ہی اسدا واستوکتا نالوں سنبندھ ٹٹدا جاویگا !


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top