Share on Facebook

Main News Page

ਅੱਗ ਲਗਾ ਦਿਉ ਇਹੋ ਜਿਹੇ ਇਤਿਹਾਸ ਨੂੰ, ਜੋ ਸਾਡੇ ਗੁਰੂਆਂ ਦੀ ਬੇਅਦਬੀ ਕਰੇ
-
ਇੰਦਰਜੀਤ ਸਿੰਘ ਕਾਨਪੁਰ

ਅੱਗ ਲਗਾ ਦਿਉ ਇਹੋ ਜਿਹੇ ਇਤਿਹਾਸ ਨੂੰ, ਜੋ ਸਾਡੇ ਗੁਰੂਆਂ ਦੀ ਬੇਅਦਬੀ ਕਰੇ। ਦਿੱਲੀ ਵਾਲਿਉ ਕੀ ਤੁਹਾਨੂੰ ਇਨਾਂ ਅਕਾਲੀਆਂ ਅਤੇ ਟਕਸਾਲੀਆਂ ਦੀ ਸਾਜਿਸ਼ ਦਾ ਪਤਾ ਨਹੀਂ ਸੀ, ਜੋ ਇਨਾਂ ਕਾਲੇ ਮੂੰਹ ਵਾਲਿਆਂ ਨੂੰ ਗੁਰੂ ਦੇ ਘਰ ਦੀ ਰਾਖੀ 'ਤੇ ਲਾ ਦਿਤਾ। ਹੁਣ ਇਹੋ ਜਿਹਾ ਇਤਿਹਾਸ ਛਪੇਗਾ, ਕੀ ਕਰੋਗੇ, ਅਪਣੀ ਕਬਰ ਜਾਂ ਅਪਣੀ ਚਿਤਾ ਦੀ ਤਿਆਰੀ ਆਪ ਕਰ ਲਵੋ ਜੀ।

ਲਮਹੋਂ ਨੇ ਖਤਾ ਕੀ ਸਦੀਉ ਨੇ ਸਜਾ ਪਾਈ

ਵੀਰ ਬਲਦੇਵ ਸਿੰਘ ਸਿਰਸਾ, ਜਿਨ੍ਹਾਂ ਨੇ ਇਸ ਸਾਜਿਸ਼ ਲਈ ਕੋਰਟ ਦਾ ਦਰਵਾਜਾ ਖੜਕਾਇਆ ਹੈ, ਉਨਾਂ ਦਾ ਪੂਰਾ ਸਾਥ ਦਿਉ ਅਤੇ ਉਨਾਂ ਦੇ ਹੱਥ ਮਜਬੂਤ ਕਰੋ।

ਟਿੱਪਣੀ:

ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਤਿਹਾਸ 'ਚ ਇਹ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਦੀਆਂ ਕਰਤੂਤਾਂ ਵੇਖਕੇ, ਉਨ੍ਹਾਂ ਨੂੰ ਉਬਲਦੇ ਕੜਾਹਿਆਂ 'ਚ ਸੁੱਟਿਆ ਸੀ (ਭਾਵੇਂ ਸੱਚ ਹੈ ਜਾਂ ਨਹੀਂ), ਅਤੇ ਮਸੰਦਾਂ ਦਾ ਖਾਤਮਾ ਕੀਤਾ ਸੀ, ਇਸੇ ਤਰ੍ਹਾਂ ਇਨ੍ਹਾਂ ਪੱਪੂਆਂ ਨੂੰ ਵੀ ਤੱਤੇ ਕੜਾਹਿਆਂ 'ਚ ਸੁੱਟਣ ਦਾ ਸਮਾਂ ਆ ਗਿਆ ਹੈ।

ਦੁਨੀਆਂ ਭਰ ਦੇ ਸਿੱਖਾਂ ਇਹ ਬੇਨਤੀ ਹੈ ਕਿ ਜਿੱਥੇ ਵੀ ਇਹ ਬਾਦਲ ਦੇ ਪੱਪੂ ਦਿਖਣ, ਜੁੱਤੀਆਂ ਨਾਲ ਸਵਾਗਤ ਕੀਤਾ ਜਾਵੇ, ਗੱਲਾਂ ਨਾਲ ਇਨ੍ਹਾਂ ਨੇ ਸੂਤ ਨਹੀਂ ਆਉਣਾ। ਕੂਕਰ ਦੀ ਪੂੰਛ ਚੌਦਾਂ ਸਾਲ ਲੋਹੇ ਦੀ ਨਲ਼ੀ 'ਚ ਪਾਇਆਂ ਸਿੱਧੀ ਨਹੀਂ ਹੁੰਦੀ, ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ, ਬਾਕੀ ਸੰਗਤ ਆਪ ਫੈਸਲਾ ਕਰੇ ਕਿ ਇਸ ਤਰ੍ਹਾਂ ਹੀ ਸਿੱਖੀ ਦੀ ਬਰਬਾਦੀ ਦੇਖਣੀ ਹੈ ਕਿ ਕੁੱਝ ਕਰਨਾ ਵੀ ਹੈ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top