Share on Facebook

Main News Page

ਅਖੌਤੀ ਦਸਮ ਗ੍ਰੰਥ ਨਾਮ ਦੀ ਇਸ ਕਿਤਾਬ ਵਿੱਚ ਹੈ ਕੀ ?
-
ਇੰਦਰਜੀਤ ਸਿੰਘ, ਕਾਨਪੁਰ

1- ਪੰਨਾ ਨੰ. 1- 10 ਤਕ ਜਾਪ ਇਹ ਰਚਨਾ ਨਿਤਨੇਮ ਵਿੱਚ ਦਰਜ ਰਚਨਾ ਹੈ। ਗਿਆਨ ਪ੍ਰਬੋਧ ਅਤੇ ਬਚਿਤੱਰ ਨਾਟਕ ਆਦਿਕ ਇਸੇ ਕਵੀ ਦੀਆਂ ਰਚਨਾਵਾਂ ਨੇ, ਜਿਸਨੇ ਇਹ ਰਚਨਾ ਲਿਖੀ ਹੈ।
2- ਪੰਨਾ ਨੰ. 11 ਤੋਂ 38 ਤਕ ਤਵਪ੍ਰਸਾਦ ਸਵੈਯੇ ਇਸ ਕਵਿਤਾ ਵਿੱਚ “ਸੀਹਾ” ਨੁੰ ਇਟਲੀ ਦੀ ਰਾਜਧਾਨੀ ਦਸਿਆ ਗਇਆ ਹੈ, ਤੇ ਕਬਿਤ (ਪੰਨਾ 38) ਬਾਕੀ ਰਚਨਾ ਕਿਸੇ ਦੀ ਉਸਤੱਤ ਜਾਪਦੀ ਹੈ।

3- ਪੰਨਾ ਨੰ 39 ਤੋਂ 119 ਤਕ   

ਬਚਿਤ੍ਰ ਨਾਟਕ

ਪਹਿਲਾਂ ਇਹ 80 ਪੰਨਿਆਂ ਦੀ ਪੋਥੀ ਇਸੇ ਨਾਮ ਤੋਂ ਪ੍ਰਚਲਿਤ ਸੀ, ਜਿਸ ਵਿੱਚ ਹੋਰ  ਰਚਨਾਵਾਂ ਜੋੜੀਆਂ ਜਾਂਦੀਆਂ ਰਹੀਆਂ ਅਤੇ ਇਹ ਅਖੌਤੀ ਦਸਮ ਗੁਰੂ ਗ੍ਰੰਥ ਬਣ ਗਇਆ। ਇਹ ਰਚਨਾਂ “ਕਾਲਦੇਵਤੇ ਦੀ ਉਸਤੱਤ ਤੋਂ ਸ਼ੁਰੂ ਹੁੰਦੀ ਹੈ ਅਤੇਦੇਵੀ ਜੁ ਕੀ ਉਸਤੱਤ“  ਨਾਲ ਸਮਾਪਤ ਹੁੰਦੀ ਹੈ। ਗੁਰਮਤ ਸਿਧਾਤਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਵੱਟੀ 'ਤੇ  ਇਹ ਰਚਨਾ ਸਿੱਖਾਂ ਦੇ ਕਿਸੇ ਕੰਮ ਦੀ ਨਹੀਂ ਹੈ। ਨਾ ਤਾਂ ਸਿੱਖਾਂ ਦਾ “ਕਾਲਦੇਵਤੇ ਨਾਲ  ਕੋਈ ਸੰਬੰਧ ਹੈ ਅਤੇ ਨਾ ਹੀ ਕੋਈ ਸਿੱਖ ਕਿਸੇ ਦੇਵੀ ਦੀ ਉਸਤਤ ਕਰਦਾ ਹੈ। ਚੰਡੀ ਕੀ ਵਾਰ  ਵੀ ਇਸੇ ਰਚਨਾ ਵਿੱਚ ਹੈ, ਜੋ ਦੁਰਗਾ ਦੇਵੀ ਦੀ ਉਸਤਤਿ ਅਤੇ ਦੁਰਗਾ ਦੇਵੀ ਦਾ ਅਸੁਰਾਂ  ਨਾਲ ਯੁਧ ਦਾ ਵਰਨਣ ਹੈ ਦੇਵੀ ਦੇਵਤਿਆਂ ਦਾ ਗੁਰੂ ਗ੍ਰੰਥ ਸਾਹਿਬ ਖੰਡਨ ਕਰਦੇ ਹਨਇਸ ਰਚਨਾ ਵਿੱਚ ਦੇਵੀ ਦੇਵਤਿਆਂ ਦੀ ਉਸਤਤਿ ਅਤੇ ਉਨਾਂ ਦੇ ਯੁਧਾਂ ਦਾ ਵਰਨ ਹੈ। ਸਿੱਖਾਂ  ਨੂੰ ਇਨਾਂ ਤੋਂ ਕੀ ਲੈਣਾ ਹੈ?

4- ਪੰਨਾ ਨੰ 119 ਤੋਂ 127 ਤਕ

ਗਿਆਨ ਪ੍ਰਬੋਧ ਇਸ ਰਚਨਾ ਵਿੱਚ ਦੁਨੀਆਂ ਦੀਆਂ ਸਭ ਤੋਂ ਵਡੀਆਂ ਗੱਪਾਂ ਮਾਰੀਆਂ ਗਈਆਂ ਨੇ, ਇਸ ਲਈ ਇਸ ਕਿਤਾਬ ਨੂੰ ਕਈ ਆਲੋਚਕ “ਗਿਆਨ ਗਪੋੜ” ਵੀ ਕਹਿੰਦੇ ਹਨ। ਇਸ ਵਿੱਚ ਹਿੰਦੂ ਧਰਮ ਵਿੱਚ ਪ੍ਰਚਲਿਤ ਯਗਾਂ ਨੂੰ ਲੈਕੇ ਉਹ ਗੱਪਾਂ ਹਾਂਕੀਆਂ ਗਇਆਂ ਨੇ ਜਿਨਾਂ ਨੂੰ ਪੜ੍ਹ ਕੇ ਹੱਸ ਹੱਸ ਕੇ ਢਿਡ ਪੀੜ ਹੋਣ ਲਗ ਪੈਂਦੀ ਹੈ। ਇਹ ਰਚਨਾਂ ਅਤੇ ਜਾਪ ਇਕੋ ਕਵੀ ਦੀਆਂ ਲਿਖਿਆ ਹੋਈਆਂ ਹਨ।
5- ਪੰਨਾ ਨ 155 ਤੋਂ 669 ਤਕ ੌਬੀਸ ਅਵਤਾਰ  ਇਹ ਸਿੱਖਾਂ ਲਈ ਕਿਸੇ ਕੰਮ ਦੀ ਰਚਨਾ ਨਹੀਂ ਹੈ। ਇਸ ਵਿੱਚ ਹਿੰਦੂਆਂ ਦੇ ਚੌਵ੍ਹੀ ਅਵਤਾਰਾਂ ਾ ਜਿਕਰ ਹੈ। ਜਿਸ ਵਿੱਚ ਚੰਦ੍ਰਮਾਂ,ੂਰਜ ਅਤੇ ਬਾਲਮੀਕੀ ਨੂੰ ਵੀ ਅਵਤਾਰ ਕਹਿਆ   ਗਇਆ ਹੈ। ਕ੍ਰਿਸ਼ਨਾਂ ਅਵਤਾਰ ਵਿੱਚ ਅਤਿ  ਦੀ ਅਸ਼ਲੀਲ ਸ਼ਬਦਾਵਲੀ ਅਤੇ ਵ੍ਰਿਤਾਂਤ  ਹ ਸਿੱਖਾਂ ਦਾ ਇਨਾਂ ਕਹਾਣੀਆਂ ਨਾਲ ਕੋਈ ਲੈਨਾ ਦੇਣਾ ਨਹੀਂ ਹੈ ਅਤੇ ਨਾ ਹੀ ਕੋਈ   ਸਿਖਿਆ ਇਨਾਂ ਅਵਤਾਰਾਂ ਕੋਲੋਂ ਸਿੱਖਾਂ ਨੂੰ ਮਿਲਦੀ ਹੈ। ਜਿਸ ਚੰਦ੍ਰਮਾਂ ਤੇ ਮਨੁੱਖ ਆਪ ਹੋ ਇਆ ਹੈ ਅਤੇ ਜੇੜ੍ਹਾ ਸੂਰਜ ਅੱਗ ਦਾ ਗੋਲਾ ਹੈ, ਉਨਾਂ ਨੂੰ ਅਵਤਾਰ ਦਸਿਆ ਗਇਆ ਹੈ।
6- ਪੰਨਾ ਨੰ 709 ਤੋਂ 710 ਤਕ  ਰਾਮਕਲੀ ਪਤਸ਼ਾਹੀ 10  ਇਸ ਵਿੱਚ ਕੁਝ ਉਸਤਤਿ ਦੇ ਸ਼ਬਦ ਹਨ ਜੋ ਇਸ ਕਿਤਾਬ ਨਾਲੋਂ ਵਖਰੀ ਭਾਸ਼ਾ ਅਤੇ ਸ਼ੈਲੀ  ਵਿੱਚ ਹਨ
7- ਪੰਨਾ ਨੰ 712 ਤੋਂ 716 ਤਕ 33 ਸਵੈਯੇ

ਬ੍ਰਾਹਮਣ ਅਤੇ ਬ੍ਰਾਹਮਣੀ ਕਰਮਕਾਂਡਾਂ ਦੀ ਨਿਖੇਧੀ ਕੀਤੀ ਗਈ ਹੈ, ਕਿਉਂਕਿ ਇਸ ਕਿਤਾਬ ਦਾ ਲਿਖਾਰੀ “ਕਾਲ ਅਤੇ ਦੁਰਗਾ” ਦਾ ਉਪਾਸਕ ਹੈ, ਜੈਸਾ ਕਿ ਇਸ ਦੇ ਅੰਦਰ ਦੀਆਂ ਰਚਨਾਵਾਂ ਤੋਂ ਜਾਹਿਰ ਹੈ। ਅਘੌਰੀ ਤਾਂਤ੍ਰਿਕ ਹੁੰਦੇ ਹਨ ਅਤੇ ਉਹ ਕਾਲ ਅਤੇ ਦੇਵੀ ਦੇ ਪੁਜਾਰੀ ਹੁੰਦੇ ਹਨ। ਇਹ ਵੇਦਾਂ ਸ਼ਾਸ਼ਤ੍ਰਾਂ ਅਤੇ ਕਿਸਨ ਬਿਸਨ ਨੂੰ ਨਹੀਂ ਮੰਨਦੇ। ਇਨਾਂ ਦਾ ਦੇਵਤਾ ਭੰਗ, ਅਫੀਮ ਅਤੇ ਮਦਿਰਾ ਦਾ ਸੇਵਨ ਕਰਦਾ ਹੈ, ਅਤੇ ਨੰਗਾ ਰਹਿੰਦਾ ਹੈ, ਖੂਨ ਪੀਂਦਾ ਹੈ ਜਿਸ ਦਾ ਕਈ ਥਾਵਾਂ 'ਤੇ ਇਸ ਤਰ੍ਹਾਂ ਦਾ ਵਰਨਣ ਇਸ ਕਿਤਾਬ ਵਿੱਚ ਆਉਂਦਾ ਹੈ।

8- ਪੰਨਾ ਨੰ 717 ਤੋਂ 743 ਤਕ ਸ਼ਸ਼ਤ੍ਰ ਨਾਮ ਮਾਲਾ ਇਸ ਵਿੱਚ ਚਾਕੂ, ਕਰਦਾਂ, ਛੁਰੀਆਂ ਅਤੇ ਕਿਰਪਾਨਾਂ ਆਦਿਕ ਨੂੰ ਸਿੱਖਾਂ ਦਾ ਪੀਰ (ਗੁਰੂ) ਕਹਿਆ ਗਇਆ ਹੈ। ਇਸ ਵਿੱਚ ਹੱਥ ਨਾਲ ਚਲਾਉਣ ਵਾਲੇ ਹਥਿਆਰਾਂ ਦਾ ਵਰਨਣ ਹੈ। ਕਿਸੇ ਤੋਪ, ਬੰਦੂਕ ਅਤੇ ਮਿਸਾਇਲ ਦਾ ਜਿਕਰ ਨਹੀਂ ਹੈ। ਇਨਾਂ ਸ਼ਸ਼ਤਰਾਂ ਦੀ ਉਸਤਤਿ ਇਕ ਪੀਰ (ਗੁਰੂ) ਦੇ ਰੂਪ ਵਿੱਚ ਕੀਤੀ ਗਈ ਹੈ, ਜੋ ਗੁਰਮਤਿ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਉਲਟ ਹੈ।
9- ਪੰਨਾ ਨੰ 809 ਤੋਂ 1388 ਤਕ ਚਰਿਤ੍ਰੋ ਪਾਖਿਯਾਨ ਇਹ ਰਚਨਾ ਦੁਰਗਾ ਦੇਵੀ ਦੀ ਉਸਤਤਿ ਨਾਲ ਸ਼ੁਰੂ ਹੁੰਦੀ ਹੈ ਅਤੇ ਅਚਾਨਕ ਹੀ ਅਤਿ ਅਸ਼ਲੀਲ ਅਤੇ ਨੰਗੀ ਸ਼ਬਦਾਵਲੀ ਵਿੱਚ ਕਾਮ ਖੇਡਾਂ ਵਾਲੀਆਂ ਕਹਾਨੀਆਂ ਨਾਲ ਸ਼ੁਰੂ ਸ਼ੁਰੂ ਹੋ ਜਾਂਦੀ ਹੈ। ਜਿਨਾਂ ਵਿੱਚ ਪੁਰਖ ਅਤੇ ਇਸਤਰੀ ਦੇ ਗੁਪਤ ਅੰਗਾ ਨੂੰ ਬਹੁਤ ਹੀ ਫੂਹੜ ਅਤੇ ਅਸ਼ਲੀਲ ਢੰਗ ਨਾਲ ਬਿਆਨ ਕੀਤਾ ਗਇਆ ਹੈ। ਪੋਸਤ, ਹਫੀਮ ਅਤੇ ਭੰਗ ਅਤੇ ਸ਼ਰਾਬ ਦੇ ਨਸ਼ੇ ਕਰਨ ਅਤੇ ਫ੍ਰੀ ਸੈਕਸ ਵਲ ਪ੍ਰੇਰਿਤ ਕੀਤਾ ਗਇਆ ਹੈ। ਕੇਸਾਂ ਨੂੰ ਮੁਨਣ ਅਤੇ ਵਿਭਚਾਰੀ ਬਨਾਉਣ ਦੇ ਨਾਲ ਹੀ ਨਾਲ ਇਸਤਰੀ ਜਾਤਿ ਨੂੰ ਇਕ ਵੇਸ਼ਵਾ ਅਤੇ ਚਰਿਤ੍ਰਹੀਣ ਪ੍ਰਾਣੀ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਗਇਆ ਹੈ। 579 ਪੰਨਿਆਂ ਵਾਲੀ ਇਸ ਅਤਿ ਦੀ ਅਸ਼ਲੀਲ ਰਚਨਾਂ ਵਿੱਚ 404 ਚਰਿਤ੍ਰ ਹਨ। 404 ਵੇਂ ਚਰਿਤ੍ਰ ਵਿੱਚ 405 ਪੌੜ੍ਹੀਆਂ ਹਨ, ਜਿਨਾਂ ਵਿੱਚ 377 ਵੀ ਪੌੜ੍ਹੀ ਵਿੱਚ ਸਾਡੇ ਨਿਤਨੇਮ ਵਿੱਚ ਸ਼ਾਮਿਲ ਕਰ ਦਿਤੀ ਗਈ ”ਕਬਿਉ ਬਾਚ ਬੇਨਤੀ ਚੌਪਈ” ਸ਼ੁਰੂ ਹੁੰਦੀ ਹੈ ਅਤੇ 405 ਵੀ ਪੌੜ੍ਹੀ ਤੇ ਇਸ ਰਚਨਾਂ ਨਾਲ ਹੀ ਸਮਾਪਤ ਹੋ ਜਾਂਦੀ ਹੈ। ਨਿਤਨੇਮ ਦੇ ਗੁਟਕਿਆਂ ਵਿੱਚ ਇਸ ਦੀਆਂ ਪੌੜ੍ਹੀਆਂ ਦੇ ਨੰਬਰ ਬਦਲ ਕੇ 1, 2, 3 ਆਦਿਕ ਕਰ ਦਿਤੇ ਗਏ ਹਨ ਅਤੇ ਅੰਤਲੀਆਂ 402 ਤੋਂ ਲੈ ਕੇ 405 ਤਕ, ਤਿਨ ਪੌੜ੍ਹੀਆਂ ਗਾਇਬ ਕਰ ਦਿਤੀਆਂ ਗਈਆਂ ਨੇ। ਇਸ ਤੋਂ ਅਲਾਵਾਂ ਇਸ ਰਚਨਾਂ ਉੱਤੇ “ਪਾਤਸ਼ਾਹੀ 10 “ ਲਿੱਖ ਦਿਤਾ ਗਇਆ ਹੈ ਜੋ, ਇਸ ਗ੍ਰੰਥ ਵਿੱਚ ਨਹੀਂ ਲਿਖਿਆ ਹੈ।
10- ਪੰਨਾ 1389 ਤੋਂ 1428 ਤਕ ਜਫਰਨਾਮਾਂ ਅਤੇ ਹਿਕਾਯਤਾਂ ਪ੍ਰਚਲਿਤ ਕੀਤਾ ਗਇਆ ਹੈ ਕਿ ਇਹ ਉਹ ਖੱਤ ਹੈ, ਜੋ ਗੁਰੂ ਸਾਹਿਬ ਨੇ ਔਰੰਗਜੇਬ ਨੂੰ ਲਿਖਿਆ ਸੀ। ਇਹ ਫਾਰਸੀ ਭਾਸ਼ਾ ਵਿੱਚ ਹੈ, ਜੋ ਮੈਨੂੰ ਆਉਂਦੀ ਨਹੀਂ। ਜਦੋਂ ਫਾਰਸੀ ਪੜ੍ਹਾਂਗਾ ਤਾਂ ਇਸ ਬਾਰੇ ਵੀ ਅਧਿਐਨ ਕਰਕੇ ਆਪ ਜੀ ਨੂੰ ਦਸਾਂਗਾ ਕਿ ਇਹ ਕੀ ਚੀਜ ਹੈ।

ਇਤਿ ਸ਼੍ਰੀ ਬਚਿਤ੍ਰ ਨਾਟਕੇ, ਕੂੜ ਕਿਤਬ ਸਮਾਪਤਮ॥

ਕੂੜ ਇਸ ਲਈ ਕਿ, ਇਸ ਵਿੱਚ ਨਾ ਤਾਂ ਕਿਤੇ ਗੁਰੂ ਨਾਨਕ ਨਾਮ ਦੀ ਮੁਹਰ ਨਾਲ ਕੋਈ ਰਚਨਾ ਸਮਾਪਤ ਹੁੰਦੀ ਹੈ, ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਮਹਲਾ 1, ਮਹਲਾ 2 ਆਦਿਕ ਨਾਲ ਹੀ ਕੋਈ ਰਚਨਾ ਸ਼ੁਰੂ ਹੁੰਦੀ ਹੈ। ਇਸ ਕਿਤਾਬ ਵਿੱਚ ਬਹੁਤੀਆਂ ਰਚਨਾਵਾਂਕਵੀ ਸਿਯਾਮ ਦੀਆਂ ਹਨ, ਜਿਸਦਾ ਨਾਮ ਇਨਾਂ ਵਿੱਚ 380 ਤੋਂ ਵੱਧ ਵਾਲ ਵਰਤਿਆ ਗਇਆ ਹੈ। "ਮਹਲਾ" ਸ਼ਬਦ ਦੀ ਥਾਂ 'ਤੇ  ਗੁਰੂ ਗ੍ਰੰਥ ਸਾਹਿਬ ਨਾਲੋ ਅੱਡਪਾਤਸ਼ਾਹੀ 10” ਦੀ ਵਰਤੋਂ ਕੀਤੀ ਗਈ ਹੈ, ਅਤੇ ਅਨਮਤਿ ਦੇ ਬੇਲੋੜੇ ਮਿਥਹਾਸ ਦੀਆਂ ਅਤੇ ਅਸ਼ਲੀਲ ਕਹਾਣੀਆਂ ਨਾਲ ਪੂਰਾ ਗ੍ਰੰਥ ਭਰਿਆ ਪਇਆ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top